80 ਤੋਂ ਵੱਧ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ, ਇਰਾਨ ਨੇ ਬਹਿਰੀਨ ਅਤੇ ਕੁਵੈਤ ’ਤੇ ਕੀਤੀ ਜਵਾਬੀ ਕਾਰਵਾਈ
ਤੇਹਰਾਨ : ਅਮਰੀਕਾ ਨੇ ਜੰਗਬੰਦੀ ਦਰਮਿਆਨ ਬੁੱਧਵਾਰ ਸਵੇਰੇ ਇਰਾਨ 'ਤੇ ਹਵਾਈ ਹਮਲੇ ਕੀਤੇ । ਅਮਰੀਕੀ ਸੈਂਟਰਲ ਕਮਾਂਡ ਅਨੁਸਾਰ 80 ਤੋਂ ਵੱਧ ਫ਼ੌਜੀ ਟਿਕਾਣਿਆਂ ਨੂੰ ਸਟੀਕ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਹੋਰਮੁਜ਼ ਸਟ੍ਰੇਟ ਤੋਂ ਲੰਘ ਰਹੇ ਤਿੰਨ ਜਹਾਜ਼ਾਂ 'ਤੇ ਹੋਏ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਵਾਸ਼ਿੰਗਟਨ ਨੇ ਇਹਨਾਂ ਹਮਲਿਆਂ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਜਵਾਬ ਵਿੱਚ ਇਰਾਨ ਫੌਜ ਨੇ ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ 85 ਤੋਂ ਵੱਧ ਟਾਰਗੇਟਸ (ਟੀਚਿਆਂ) ਨੂੰ ਹਿੱਟ ਕਰਨ ਦਾ ਦਾਅਵਾ ਕੀਤਾ ਹੈ।
