ਚੀਨ 'ਚ ਕੋਰੋਨਾ ਦੇ ਬਿਨਾ ਲੱਛਣ ਵਾਲੇ ਮਾਮਲੇ ਹੋਏ 967
Published : May 7, 2020, 9:29 am IST
Updated : May 7, 2020, 9:29 am IST
SHARE ARTICLE
File Photo
File Photo

ਚੀਨ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਅਜਿਹੇ 20 ਵਾਇਰਸ ਪੀੜਤ ਲੋਕਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਕੋਰੋਨਾ ਦਾ ਕੋਈ

ਬੀਜਿੰਗ, 6 ਮਈ : ਚੀਨ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਅਜਿਹੇ 20 ਵਾਇਰਸ ਪੀੜਤ ਲੋਕਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ। ਇਸ ਦੇ ਨਾਲ ਹੀ ਬਿਨਾ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 960 ਤੋਂ ਵੀ ਪਾਰ ਹੋ ਗਈ ਹੈ। ਰਾਸ਼ਟਰੀ ਸਿਹਤ ਵਿਭਾਗ ਨੇ ਬੁਧਵਾਰ ਨੂੰ ਦਸਿਆ ਕਿ ਮੰਗਲਵਾਰ ਨੂੰ ਚੀਨ ਦੀ ਮੁੱਖ ਭੂਮੀ ਵਿਚ ਕੋਵਿਡ-19 ਦਾ ਸਥਾਨਕ ਤੌਰ 'ਤੇ ਵਾਇਰਸ ਸੰਚਾਰ ਦਾ ਕੋਈ ਮਾਮਲਾ ਨਹੀਂ ਹੈ। ਉਲ੍ਹਾਂ ਦਸਿਆ ਕਿ ਚੀਨ ਦੇ ਸ਼ਾਂਸੀ ਸੂਬੇ 'ਚ ਮੁੱਖ ਭੂਮੀ ਤੋਂ ਬਾਹਰ ਦੇ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਦੀ ਪੁਸ਼ਟੀ ਹੋਈ ਹੈ।

ਐੱਨ. ਐੱਚ. ਸੀ. ਨੇ ਦਸਿਆ ਕਿ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਬਿਨਾਂ 20 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਵਿਦੇਸ਼ ਤੋਂ ਆਏ ਤਿੰਨ ਲੋਕ ਸ਼ਾਮਲ ਹਨ। ਇਸ ਦੇ ਨਾਲ, ਬਿਨਾਂ ਲੱਛਣਾਂ ਵਾਲੇ ਮਾਮਲਿਆਂ ਦੀ ਗਿਣਤੀ 967 ਹੋ ਗਈ ਹੈ। ਲੱਛਣਾਂ ਤੋਂ ਬਿਨਾਂ ਮਾਮਲੇ ਉਹ ਹੁੰਦੇ ਹਨ, ਜਿਨ੍ਹਾਂ ਵਿਚ ਮਰੀਜ਼ ਨੂੰ ਬੁਖਾਰ, ਖੰਘ, ਗਲੇ ਵਿਚ ਖਰਾਸ਼ ਆਦਿ ਵਰਗੇ ਲੱਛਣ ਨਹੀਂ ਹੁੰਦੇ

ਪਰ ਜਾਂਚ ਕਰਨ 'ਤੇ ਉਹ ਕੋਵਿਡ -19 ਨਾਲ ਪੀੜਤ ਪਾਏ ਜਾਂਦੇ ਹਨ। ਅਜਿਹੇ ਮਰੀਜ਼ਾਂ ਤੋਂ ਦੂਜਿਆਂ ਤਕ ਬੀਮਾਰੀ ਫੈਲਣ ਦਾ ਖਤਰਾ ਰਹਿੰਦਾ ਹੈ।  ਐੱਨ. ਐੱਚ. ਸੀ. ਨੇ ਦਸਿਆ ਕਿ ਚੀਨ ਵਿਚ ਕੋਰੋਨਾ ਵਾਇਰਸ ਕਾਰਨ 4,633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਕੁੱਲ 82,883 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 339 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਤੋਂ ਬਾਅਦ 77,911 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement