Trending News: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ ,ਸਾਲ ਬਾਅਦ ਕਬੂਲ ਕੀਤਾ ਜੁਰਮ
Published : Apr 7, 2024, 2:09 pm IST
Updated : Apr 7, 2024, 2:09 pm IST
SHARE ARTICLE
Wife Murder
Wife Murder

Trending News: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ

Trending News: ਬ੍ਰਿਟੇਨ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 28 ਸਾਲਾ ਨਿਕੋਲਸ ਮੈਟਸਨ ਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ਦੇ 200 ਤੋਂ ਵੱਧ ਟੁਕੜੇ ਕਰ ਦਿੱਤੇ, ਉਨ੍ਹਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਪੈਕ ਕਰਕੇ ਨਦੀ ਵਿੱਚ ਸੁੱਟ ਦਿੱਤਾ।

 

ਦਰਅਸਲ 'ਚ ਪਿਛਲੇ ਸਾਲ 25 ਮਾਰਚ 2023 ਨੂੰ 26 ਸਾਲਾ ਹੋਲੀ ਬ੍ਰੈਮਲੀ ਲਾਪਤਾ ਹੋ ਗਈ ਸੀ। ਲਾਪਤਾ ਹੋਣ ਤੋਂ ਅੱਠ ਦਿਨ ਬਾਅਦ ਬ੍ਰੈਮਲੀ ਦੀ ਲਾਸ਼ ਬਾਸਿੰਘਮ ,ਲਿੰਕਨਸ਼ਾਇਰ ਵਿੱਚ ਵਿਥਮ ਨਦੀ 'ਚੋਂ ਮਿਲੀ। ਕਤਲ ਦੇ ਲਗਭਗ ਇੱਕ ਸਾਲ ਬਾਅਦ ਬ੍ਰੈਮਲੇ ਦੇ ਪਤੀ ਨਿਕੋਲਸ ਮੈਟਸਨ ਨੇ ਬਿਨਾਂ ਕੋਈ ਕਾਰਨ ਦੱਸੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਲਿੰਕਨਸ਼ਾਇਰ ਪੁਲਿਸ ਮੁਤਾਬਕ ਨਿਕੋਲਸ ਮੈਟਸਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ, ਮੈਟਸਨ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਤੋਂ ਇਨਕਾਰ ਕੀਤਾ ਸੀ।

 

ਦੋਸਤ ਦੀ ਮਦਦ ਨਾਲ ਮ੍ਰਿਤਕ ਦੇਹ ਨੂੰ ਲਗਾਇਆ ਸੀ ਠਿਕਾਣੇ

 

ਪੁਲਸ ਨੇ ਇਕ ਹੋਰ ਵਿਅਕਤੀ ਜੋਸ਼ੂਆ ਹੈਨਕੌਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਹੈਨਕੌਕ ਨੇ ਲਾਸ਼ ਨੂੰ ਠਿਕਾਣੇ ਵਿੱਚ ਮੇਟਾਨਸ ਦੀ ਮਦਦ ਕੀਤੀ ਸੀ। ਹੈਨਕੌਕ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਬ੍ਰਿਟਿਸ਼ ਅਖਬਾਰ ਬੀਬੀਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਲਿੰਕਨ ਕਰਾਊਨ ਕੋਰਟ 'ਚ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਹੈਨਕੌਕ ਮੈਟਸਨ ਦਾ ਦੋਸਤ ਹੈ ਅਤੇ ਉਸ ਨੇ ਬ੍ਰੈਮਲੀ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਮੈਟਸਨ ਤੋਂ ਕੁਝ ਪੈਸੇ ਵੀ ਲਏ ਸਨ।

 

ਰਿਪੋਰਟ ਮੁਤਾਬਕ ਮੇਟਸਨ ਆਦਤਨ ਅਪਰਾਧੀ ਹੈ। ਸਾਲ 2013, 2016 ਅਤੇ 2017 ਵਿੱਚ ਵੀ ਮੈਟਸਨ ਨੂੰ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਮੈਟਸਨ ਨੇ ਇਹ ਨਹੀਂ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ। ਮੈਟਸਨ ਅਤੇ ਬ੍ਰੈਮਲੀ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ ਅਤੇ ਦੋਵੇਂ ਤਲਾਕ ਲੈਣ ਦੀ ਕਗਾਰ 'ਤੇ ਸਨ।

 

ਅਦਾਲਤ ਦੀ ਸੁਣਵਾਈ ਦੌਰਾਨ, ਬ੍ਰੈਮਲੀ ਦੀ ਮਾਂ ਅਤੇ ਭੈਣ ਨੇ ਮੈਟਸਨ ਨੂੰ 'ਦੁਸ਼ਟ ਰਾਖਸ਼' ਦੱਸਿਆ। ਬ੍ਰੈਮਲੀ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਮੈਟਸਨ ਨੇ ਬ੍ਰੈਮਲੀ ਨੂੰ ਜ਼ਬਰਦਸਤੀ ਅਤੇ ਧੋਖਾਧੜੀ ਰਾਹੀਂ ਆਪਣੇ ਜਾਲ ਵਿੱਚ ਫਸਾਇਆ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦਾ ਵਿਆਹ ਮਹਿਜ਼ 16 ਮਹੀਨਿਆਂ ਬਾਅਦ ਹੀ ਟੁੱਟ ਗਿਆ।

 

ਰਿਪੋਰਟ ਅਨੁਸਾਰ 24 ਮਾਰਚ 2023 ਨੂੰ ਲਿੰਕਨਸ਼ਾਇਰ ਪੁਲਿਸ ਨੂੰ ਬ੍ਰੈਮਲੀ ਦੇ ਗੁੰਮ ਹੋਣ ਦੀ ਰਿਪੋਰਟ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਮੇਟਸਨ ਦੇ ਅਪਾਰਟਮੈਂਟ ਵਿੱਚ ਪਹੁੰਚੀ। ਮੈਟਸਨ ਨੇ ਉਸ ਸਮੇਂ ਪੁਲਿਸ ਨੂੰ ਦੱਸਿਆ ਕਿ ਬ੍ਰੈਮਲੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਹ ਘਰ ਛੱਡ ਕੇ ਚਲੀ ਗਈ। ਮੈਟਸਨ ਨੇ ਪੁਲਿਸ ਨੂੰ ਆਪਣੀ ਬਾਂਹ 'ਤੇ ਕੱਟ ਦਾ ਨਿਸ਼ਾਨ ਵੀ ਦਿਖਾਇਆ।

ਹਾਲਾਂਕਿ, ਜਦੋਂ ਅਗਲੇ ਦਿਨ ਫ਼ਿਰ ਪੁਲਿਸ ਉਸਦੇ ਅਪਾਰਟਮੈਂਟ ਪਹੁੰਚੀ ਤਾਂ ਉਨ੍ਹਾਂ ਨੂੰ ਮੈਟਸਨ ਦੇ ਬਾਥਟਬ ਵਿੱਚ ਖੂਨ ਨਾਲ ਲਿਬੜੀਆਂ ਚਾਦਰਾਂ ਅਤੇ ਫਰਸ਼ 'ਤੇ ਦਾਗ ,ਰਸੋਈ ਵਿੱਚ ਇੱਕ ਆਰਾ ਅਤੇ ਅਮੋਨੀਆ ਅਤੇ ਬਲੀਚ ਦੀ ਤੇਜ਼ ਗੰਧ ਮਿਲੀ।

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement