ਐਪਲ ਫਿਰ ਬਣੀ ਦੁਨੀਆਂ ਦੀ ਸੱਭ ਤੋਂ ਵੱਡੀ ਕੰਪਨੀ
Published : Feb 7, 2019, 4:11 pm IST
Updated : Feb 7, 2019, 4:11 pm IST
SHARE ARTICLE
Apple largest company
Apple largest company

ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ.....

ਸੈਨ ਫ੍ਰਾਂਸਿਸਕੋ : ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਐਪਲ ਨੇ ਮਾਈਕ੍ਰੋਸਾਫਟ ਨੂੰ ਪਿੱਛੇ ਛੱਡ ਦਿੱਤਾ। ਐਪਲ ਦਾ ਵੈਲਿਊਏਸ਼ਨ 58.29 ਲੱਖ ਕਰੋੜ ਰੁਪਏ (82,100 ਕਰੋੜ ਡਾਲਰ) ਹੋ ਗਿਆ ਹੈ। ਮਾਈਕ੍ਰੋਸਾਫਟ ਦਾ ਮਾਰਕਿਟ ਕੈਪ 58.14 ਲੱਖ ਕਰੋੜ ਰੁਪਏ (81,900 ਕਰੋੜ ਡਾਲਰ) ਹੈ। 57.93 ਲੱਖ ਕਰੋੜ ਰੁਪਏ (81,600 ਕਰੋੜ ਡਾਲਰ) ਦੇ ਨਾਲ ਐਮਾਜ਼ਾਨ ਤੀਜੇ ਨੰਬਰ 'ਤੇ ਹੈ।  ਨਵੰਬਰ 'ਚ ਐਪਲ ਨੂੰ ਪਿੱਛੇ ਛੱਡ ਮਾਈਕ੍ਰੋਸਾਫਟ ਸਭ ਤੋਂ ਜ਼ਿਆਦਾ ਵੈਲਿਊ ਵਾਲੀ ਕੰਪਨੀ ਬਣ ਗਈ ਸੀ।

 

16 ਸਾਲ ਬਾਅਦ ਅਜਿਹਾ ਹੋਇਆ ਸੀ ਪਰ ਜਨਵਰੀ 'ਚ ਐਮਾਜ਼ਾਨ ਨੇ ਮਾਈਕ੍ਰੋਸਾਫਟ ਨੂੰ ਪਿਛੇ ਛੱਡ ਦਿੱਤਾ ਸੀ।Apple Apple ਪਿਛਲੇ ਦਿਨੀਂ ਮਾਈਕ੍ਰੋਸਾਫਟ ਫਿਰ ਤੋਂ ਨੰਬਰ-1 ਹੋ ਗਈ ਸੀ। ਇਕ ਟ੍ਰਿਲਿਅਨ ਡਾਲਰ ਤੱਕ ਪਹੁੰਚ ਚੁੱਕੀ ਹੈ ਐਪਲ। ਅਗਸਤ 2018 'ਚ ਐਪਲ ਦਾ ਮਾਰਕਿਟ ਕੈਪ ਇਕ ਟ੍ਰਿਲਿਅਨ ਡਾਲਰ (68 ਲੱਖ ਕਰੋੜ ਰੁਪਏ) ਪਹੁੰਚ ਗਿਆ ਸੀ। ਇਹ ਮੁਕਾਮ ਹਾਸਲ ਕਰਨ ਵਾਲੀ ਐਪਲ ਦੁਨੀਆ ਦੀ ਦੂਜੀ ਕੰਪਨੀ ਬਣ ਗਈ ਸੀ ਪਰ ਆਈਫੋਨ ਦੀ ਵਿਕਰੀ ਘਟਣ ਦੀ ਵਜ੍ਹਾ ਨਾਲ ਇਸ ਨੂੰ ਨੁਕਸਾਨ ਹੋਇਆ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement