ਮਹਿਲਾ ਨੇ ਕੁੱਤੇ 'ਤੇ ਸੁੱਟਿਆ ਪੈਪਰ ਸਪ੍ਰੇ, ਬਦਲੇ 'ਚ ਮਾਲਕਣ ਨੇ ਵਢਿਆ
Published : Jan 7, 2019, 7:36 pm IST
Updated : Jan 7, 2019, 7:36 pm IST
SHARE ARTICLE
Alma Cadwalader bite woman
Alma Cadwalader bite woman

ਕੈਲੀਫੋਰਨੀਆ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਮਹਿਲਾ ਨੂੰ ਕੁੱਤੇ ਨੇ ਨਹੀਂ, ਸਗੋਂ ਉਸ ਦੀ ਮਾਲਕਣ ਨੇ ਵੱਢ ਲਿਆ...

ਓਕਲੈਂਡ : ਕੈਲੀਫੋਰਨੀਆ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਮਹਿਲਾ ਨੂੰ ਕੁੱਤੇ ਨੇ ਨਹੀਂ, ਸਗੋਂ ਉਸ ਦੀ ਮਾਲਕਣ ਨੇ ਵੱਢ ਲਿਆ। ਈਸਟ ਬੇ ਰਿਜਨਲ ਪਾਰਕ ਡਿਸਟਰਿਕਟ ਪੁਲਿਸ ਡਿਪਾਰਟਮੈਂਟ ਨੇ ਫੇਸਬੁਕ 'ਤੇ ਪੋਸਟ ਕਰ ਇਸ ਘਟਨਾ ਦੀ ਜਾਣਕਾਰੀ ਦਿਤੀ।

Dog attackDog attack

ਦਰਅਸਲ, ਵੀਰਵਾਰ ਸਵੇਰੇ ਮਹਿਲਾ ਪਾਰਕ ਵਿਚ ਜੌਗਿੰਗ ਕਰ ਰਹੀ ਸੀ, ਜਦੋਂ ਇਕ ਕੁੱਤੇ ਨੇ ਉਸ ਉਤੇ ਹਮਲਾ ਕਰ ਦਿਤਾ ਤਾਂ ਮਹਿਲਾ ਨੇ ਹਮਲੇ ਤੋਂ ਅਪਣੇ ਆਪ ਨੂੰ ਬਚਾਉਣ ਲਈ ਪੈਪਰ ਸਪ੍ਰੇ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਦੀ ਘਟਨਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਸਥਾਨਕ ਪੁਲਿਸ ਨੇ ਲਿਖਿਆ ਕਿ ਜੌਗਿੰਗ ਕਰਨ ਦੇ ਦੌਰਾਨ ਕੁੱਤੇ ਦੇ ਹਮਲੇ ਤੋਂ ਬਚਨ ਲਈ ਪੈਪਰ ਸਪ੍ਰੇ ਦਾ ਇਸਤੇਮਾਲ ਕੀਤਾ।

Dog Bite womanDog Bite woman

ਇਸ ਤੋਂ ਗੁੱਸਾ ਹੋਕੇ ਕੁੱਤੇ ਦੀ ਮਾਲਕਣ ਨੇ ਵੀ ਮਹਿਲਾ ਨਾਲ ਲੜਾਈ ਕੀਤੀ, ਜਿਸ ਵਿਚ ਮਾਲਕਣ ਨੇ ਪੀੜਤਾ ਨੂੰ ਹੱਥ 'ਤੇ ਵੱਢ ਲਿਆ। ਹਮਲਾਵਰ ਦੀ ਪਹਿਚਾਣ 19 ਸਾਲਾਂ ਅਲਮਾ ਦੇ ਰੂਪ ਵਿਚ ਹੋਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿਚ ਦੰਦਾਂ  ਦੇ ਨਿਸ਼ਾਨ ਕਿਸੇ ਕੁੱਤੇ ਦੇ ਨਹੀਂ ਸਗੋਂ ਇੱਕ ਇਨਸਾਨ ਦੇ ਪਾਏ ਗਏ ਹਨ ਅਤੇ ਵੱਢਣ ਦੇ ਨਾਲ ਪੀੜਤਾ ਨੂੰ ਲੱਤ - ਘੂਸੇ ਵੀ ਮਾਰੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement