ਬ੍ਰਿਟੇਨ 'ਚ ਭਾਰਤੀ ਔਰਤ ਦਾ ਕਾਤਲ ਪਤੀ ਗ੍ਰਿਫਤਾਰ
Published : Dec 6, 2018, 3:39 pm IST
Updated : Dec 6, 2018, 3:39 pm IST
SHARE ARTICLE
Indian woman murdered husband arrested in UK
Indian woman murdered husband arrested in UK

ਉਤਰੀ ਇੰਗਲੈਂਡ ਦੇ ਮਿਡਿਲਸਬੋਰੋ 'ਚ ਭਾਰਤੀ ਵਿਅਕਤੀ ਨੇ ਅਪਣੀ ਭਾਰਤੀ ਪਤਨੀ ਜੈਸਿਕਾ ਦਾ ਕਤਲ ਕਰ ਦਿਤਾ ਸੀ............

ਲੰਡਨ : ਉਤਰੀ ਇੰਗਲੈਂਡ ਦੇ ਮਿਡਿਲਸਬੋਰੋ 'ਚ ਭਾਰਤੀ ਵਿਅਕਤੀ ਨੇ ਅਪਣੀ ਭਾਰਤੀ ਪਤਨੀ ਜੈਸਿਕਾ ਦਾ ਕਤਲ ਕਰ ਦਿਤਾ ਸੀ। ਮਈ 2018 ਨੂੰ ਜੈਸਿਕਾ ਦੀ ਲਾਸ਼ ਉਸ ਦੇ ਘਰ 'ਚੋਂ ਮਿਲੀ ਸੀ। ਅਦਾਲਤ ਨੇ 34 ਸਾਲਾ ਜੈਸਿਕਾ ਦੇ ਪਤੀ ਮਿਤੇਸ਼ ਪਟੇਲ ਨੂੰ ਉਸ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਪਹਿਲਾਂ ਤਾਂ ਮਿਤੇਸ਼ ਪਟੇਲ (37) ਨੇ ਪਤਨੀ ਜੈਸਿਕਾ ਦਾ ਕਤਲ ਕਰਨ ਦੇ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਹੁਣ ਸਬੂਤਾਂ ਕਾਰਨ ਸੱਚਾਈ ਸਾਹਮਣੇ ਆ ਗਈ ਹੈ। ਪਟੇਲ ਸਮਲਿੰਗੀ ਹੈ ਅਤੇ ਉਸ ਨੇ ਅਪਣੇ ਦੋਸਤ ਨਾਲ ਵਿਆਹ ਕਰਵਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿਤਾ।

ਜਾਣਕਾਰੀ ਮੁਤਾਬਕ ਮਿਤੇਸ਼ ਨੇ ਅਪਣੇ ਪ੍ਰੇਮੀ ਡਾਕਟਰ ਅਮਿਤ ਪਟੇਲ ਨਾਲ ਆਸਟ੍ਰੇਲੀਆ ਸ਼ਿਫਟ ਹੋਣ ਦੀ ਪੂਰੀ ਯੋਜਨਾ ਬਣਾ ਲਈ ਸੀ। ਅਦਾਲਤ ਨੇ ਦਸਿਆ ਕਿ ਉਸ ਨੇ ਅਪਣੀ ਪਤਨੀ ਦਾ ਕਤਲ ਕਰਨ ਲਈ ਇੰਟਰਨੈਟ 'ਤੇ ਜਾਣਕਾਰੀ ਹਾਸਲ ਕੀਤੀ ਸੀ। ਪਟੇਲ ਖ਼ਿਲਾਫ਼ ਤੀਸਾਇਡ ਕ੍ਰਾਊਨ ਕੋਰਟ 'ਚ ਪਿਛਲੇ ਹਫਤੇ ਮੁਕੱਦਮਾ ਸ਼ੁਰੂ ਹੋਇਆ। ਸੁਣਵਾਈ ਦੌਰਾਨ ਵਕੀਲ ਨੇ ਸਬੂਤ ਪੇਸ਼ ਕਰਦਿਆਂ ਦਸਿਆ ਕਿ ਮਿਤੇਸ਼ ਨੇ ਆਪਣੀ ਪਤਨੀ ਦੇ ਹੱਥ ਬੰਨ੍ਹ ਕੇ ਉਸ ਨੂੰ ਇੰਸੁਲਿਨ ਦਾ ਟੀਕਾ ਲਗਾਉਣ ਮਗਰੋਂ ਪਲਾਸਟਿਕ ਬੈਗ ਦੀ ਮਦਦ ਨਾਲ ਉਸ ਦਾ ਕਤਲ ਕੀਤਾ। ਜਸਟਿਸ ਜੇਮਜ਼ ਗੋਸ ਨੇ ਦਸਿਆ ਕਿ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਹੋਣਾ ਨਿਸ਼ਚਿਤ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement