ਪਾਕਿਸਤਾਨ 'ਚ ਆਲੀਸ਼ਾਨ ਬੰਗਲੇ ’ਚੋਂ ਮਿਲੀ ਲੰਡਨ ਤੋਂ ਚੋਰੀ ਹੋਈ ਲਗਜ਼ਰੀ 'ਬੈਂਟਲੇ ਮਲਸੇਨ' ਸੇਡਾਨ ਕਾਰ
Published : Sep 5, 2022, 11:03 am IST
Updated : Sep 5, 2022, 11:03 am IST
SHARE ARTICLE
Luxury 'Bentley Mulsanne' sedan car
Luxury 'Bentley Mulsanne' sedan car

ਐਡਵਾਂਸ ਟਰੇਸਿੰਗ ਸਿਸਟਮ ਰਾਹੀਂ ਟਰੇਸ ਹੋਈ ਕਾਰ ਦੀ ਲੋਕੇਸ਼ਨ

 

ਇਸਲਾਮਾਬਾਦ: ਲੰਡਨ ਤੋਂ ਚੋਰੀ ਹੋਈ ਇਕ ਲਗਜ਼ਰੀ ‘ਬੈਂਟਲੇ ਮੁਲਸੇਨ’ ਸੇਡਾਨ ਕਾਰ ਪਾਕਿਸਤਾਨ ਦੇ ਕਰਾਚੀ ਤੋਂ ਮਿਲੀ ਹੈ।  2 ਸਤੰਬਰ ਨੂੰ ਕਰਾਚੀ ਦੇ ਇੱਕ ਆਲੀਸ਼ਾਨ ਬੰਗਲੇ ਤੋਂ ਕਾਰ ਨੂੰ ਬਰਾਮਦ ਕੀਤਾ ਗਿਆ ਸੀ। 

ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਇਸ ਬਾਰੇ ਪਾਕਿਸਤਾਨੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਲੰਡਨ ਤੋਂ ਕਈ ਹਫ਼ਤੇ ਪਹਿਲਾਂ ਕਾਰ ਚੋਰੀ ਹੋ ਗਈ ਸੀ। ਇਹ ਕਾਰ ਬ੍ਰਿਟੇਨ ਦੇ ਕੁਝ ਲੋਕਾਂ ਨੇ ਪਾਕਿਸਤਾਨੀ ਜਮੀਲ ਸ਼ਫੀ ਨੂੰ ਵੇਚੀ ਸੀ। ਦਲਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਕੀਮਤ ਕਰੀਬ 3.22 ਕਰੋੜ ਰੁਪਏ ਤੋਂ ਜ਼ਿਆਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਚੋਰ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਕਾਰ ਨੂੰ ਪਾਕਿਸਤਾਨ ਨਾਲ ਰਜਿਸਟਰ ਕਰਵਾ ਲਿਆ ਅਤੇ ਉਸ ਦੀ ਨੰਬਰ ਪਲੇਟ ਬਦਲ ਦਿੱਤੀ। ਪਰ ਅਧਿਕਾਰੀਆਂ ਨੇ ਜਾਂਚ ਦੌਰਾਨ ਪਾਇਆ ਕਿ ਕਾਰ ਦਾ ਚੈਸੀ ਨੰਬਰ ਉਹੀ ਸੀ ਜੋ ਯੂਕੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਿੱਤਾ ਸੀ। ਉਸ ਤੋਂ ਕਾਰ ਦੇ ਦਸਤਾਵੇਜ਼ ਵੀ ਮੰਗੇ ਗਏ ਪਰ ਉਸ ਕੋਲੋਂ ਜਾਅਲੀ ਦਸਤਾਵੇਜ਼ ਮਿਲੇ। ਇਸ ਤਰ੍ਹਾਂ ਚੋਰੀ ਦੀ ਕਾਰ ਦਾ ਪਰਦਾਫਾਸ਼ ਹੋਇਆ। ਰੈਕੇਟ ਵਿਚ ਸ਼ਾਮਲ ਲੋਕ ਪੂਰਬੀ ਯੂਰਪੀ ਦੇਸ਼ ਦੇ ਡਿਪਲੋਮੈਟ ਦੇ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਕਾਰ ਨੂੰ ਪਾਕਿਸਤਾਨ ਲੈ ਗਏ ਸਨ।

ਇਸ ਕਾਰ ਦੀ ਕੀਮਤ 300,000 ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਇਹ ਬ੍ਰਾਂਡ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਹਿੰਗੀ ਕਾਰ ਹੈ। ਅਧਿਕਾਰੀਆਂ ਨੇ ਲੋੜੀਂਦੇ ਦਸਤਾਵੇਜ਼ ਨਾ ਦੇਣ ਕਾਰਨ ਕਾਰ ਵੇਚਣ ਵਾਲੇ ਮਕਾਨ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement