ਮੋਜਤਬਾ ਖ਼ਾਮੇਨੇਈ ਬਣੇ ਇਰਾਨ ਦੀ ਸੁਪਰੀਮ ਲੀਡਰ

By : JAGDISH

Published : Mar 4, 2026, 4:10 pm IST
Updated : Mar 4, 2026, 4:10 pm IST
SHARE ARTICLE
Mojtaba Khamenei becomes Supreme Leader of Iran
Mojtaba Khamenei becomes Supreme Leader of Iran

ਮੋਜਤਬਾ ਖ਼ਾਮੇਨੇਈ ਕੋਲ ਕਿੰਨੀ ਜਾਇਦਾਦ?

ਇਰਾਨ/ਸ਼ਾਹ : ਮੋਜਤਬਾ ਖ਼ਾਮੇਨੇਈ ਨੂੰ ਇਰਾਨ ਦਾ ਨਵਾਂ ਸਰਵਉਚ ਨੇਤਾ ਚੁਣਿਆ ਗਿਆ ਏ,, ਪਹਿਲਾਂ ਵਾਲੇ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਇਜ਼ਰਾਈਲ-ਅਮਰੀਕਾ ਦੇ ਸਾਂਝੇ ਹਮਲੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਮੋਜਤਬਾ ਨੂੰ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ ਏ। ਪੱਛਮ ਵਿਚ ਸੰਕਟ ਦੇ ਵਿਚਕਾਰ ਮੋਜਤਬਾ ਦੇ ਸਾਹਮਣੇ ਦੇਸ਼ ਦੀ ਅਗਵਾਈ ਦਾ ਸੰਕਟ ਐ ਕਿ ਕਿਵੇਂ ਉਹ ਇਸ ਸੰਕਟ ਦੇ ਨਾਲ ਨਿਪਟਣਗੇ? ਸੋ ਆਓ ਇਸ ਰਿਪੋਰਟ ਜ਼ਰੀਏ ਜਾਣਦੇ ਆਂ ਕੌਣ ਐ ਮੋਜਤਬਾ ਖ਼ਾਮੇਨੇਈ ਅਤੇ ਕਿੰਨੀ ਐ ਉਸ ਦੀ ਜਾਇਦਾਦ?

ਪੱਛਮ ਏਸ਼ੀਆ ਵਿਚ ਯੁੱਧ ਅਤੇ ਤਣਾਅ ਦੇ ਵਿਚਕਾਰ ਇਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ। ਤਹਿਰਾਨ ਦੀ ਅਸੈਂਬਲੀ ਆਫ਼ ਐਕਸਪਰਟ ਨੇ 56 ਸਾਲਾ ਮੋਜਤਬਾ ਖ਼ਾਮੇਨੇਈ ਨੂੰ ਦੇਸ਼ ਦਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਏ। ਅਮਰੀਕੀ ਅਤੇ ਇਜ਼ਰਾਈਲ ਦੇ ਹਮਲਿਆਂ ਵਿਚ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਵਿਚ ਨਵੇਂ ਨੇਤਾ ਨੂੰ ਲੈ ਕੇ ਅਟਕਲਾਂ ਤੇਜ਼ ਸਨ ਕਿ ਹੁਣ ਕਿਸ ਨੂੰ ਸੁਪਰੀਮ ਲੀਡਰ ਬਣਾਇਆ ਜਾਵੇਗਾ? ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਏ ਕਿ ਮੋਜਤਬਾ ਦੀ ਚੋਣ ਇਰਾਨੀ ਰਿਵੋਲਿਊਸ਼ਨਰੀ ਗਾਰਡ ਯਾਨੀ ਆਈਆਰਜੀਸੀ ਦੇ ਦਬਾਅ ਵਿਚ ਹੋਈ ਐ,, ਹਾਲਾਂਕਿ ਉਹ ਕੋਈ ਉਚ ਪੱਧਰ ਦੇ ਧਾਰਮਿਕ ਨੇਤਾ ਨਹੀਂ ਹਨ। ਇਸ ਕਰਕੇ ਉਨ੍ਹਾਂ ਦੀ ਨਿਯੁਕਤੀ ’ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਏ ਕਿ ਪਿਛਲੇ ਸਾਲ ਅਲੀ ਖ਼ਾਮੇਨੇਈ ਨੇ ਆਪਣੇ ਉਤਰਾਧਿਕਾਰੀਆਂ ਦੀ ਸੂਚੀ ਵਿਚ ਵੀ ਮੋਜਤਬਾ ਦਾ ਨਾਮ ਸ਼ਾਮਲ ਨਹੀਂ ਸੀ ਕੀਤਾ,, ਇਸ ਤੋਂ ਇਲਾਵਾ ਇਰਾਨ ਦੇ ਸ਼ੀਆ ਧਾਰਮਿਕ ਨੇਤਾਵਾਂ ਵਿਚ ਪਿਤਾ ਤੋਂ ਪੁੱਤਰ ਨੂੰ ਸੱਤਾ ਤਬਦੀਲੀ ਨੂੰ ਵੀ ਆਮ ਤੌਰ ’ਤੇ ਸਵੀਕਾਰ ਨਹੀਂ ਕੀਤਾ ਜਾਂਦਾ। ਸੋ ਆਓ ਹੁਣ ਜਾਣਦੇ ਆਂ, ਕੌਣ ਨੇ ਮੋਜਤਬਾ ਖ਼ਾਮੇਨੇਈ? 

ਕੌਣ ਹੈ ਮੋਜਤਬਾ ਖ਼ਾਮੇਨੇਈ?

- ਮੋਜਤਬਾ ਖ਼ਾਮੇਨੇਈ ਇਰਾਨ ਦੇ ਮਰਹੂਮ ਸਰਵਉਚ ਨੇਤਾ ਅਯਾਤੁੱਲ੍ਹਾ ਅਲੀ ਖ਼ਾਮੇਨੇਈ ਦੇ ਸਭ ਤੋਂ ਵੱਡੇ ਪੁੱਤਰ ਹਨ।
- ਉਨ੍ਹਾਂ ਦਾ ਜਨਮ 8 ਸਤੰਬਰ 1969 ਨੂੰ ਇਰਾਨ ਦੇ ਮਸ਼ਹਦ ਸ਼ਹਿਰ ਵਿਚ ਹੋਇਆ।
- ਮੋਜਤਬਾ ਦਾ ਵਿਆਹ ਇਰਾਨ ਦੀ ਸੰਸਦ ਦੇ ਸਾਬਕਾ ਸਪੀਕਰ ਗ਼ੁਲਾਮ ਅਲੀ ਹੱਦਾਦ- ਆਦੇਲ ਦੀ ਬੇਟੀ ਨਾਲ ਹੋਇਆ।
- ਮੋਜਤਬਾ ਨੂੰ ਇਰਾਨ ਦੇ ਸ਼ਾਸਨ ’ਚ ਅਪਣੇ ਪਿਤਾ ਮਗਰੋਂ ਸਭ ਤੋਂ ਤਾਕਤਵਰ ਚਿਹਰਾ ਮੰਨਿਆ ਜਾਂਦਾ ਹੈ।
- ਮੋਜਤਬਾ ਦੇ ਤਿੰਨ ਭਰਾ ਹੋਰ ਵੀ ਹਨ, ਜਿਨ੍ਹਾਂ ਦੇ ਨਾਮ ਮੁਸਤਫ਼ਾ, ਮਸੂਦ ਅਤੇ ਮੈਸਮ ਖ਼ਾਮੇਨੇਈ ਹਨ।
- ਮੋਜਤਬਾ ਨੇ ਸਰਵਉਚ ਨੇਤਾ ਦੇ ਦਫ਼ਤਰ ’ਚ ਪ੍ਰਮੁੱਖ ਸਲਾਹਕਾਰ ਅਤੇ ‘ਗੇਟ ਕੀਪਰ’ ਵਜੋਂ ਕੰਮ ਕੀਤਾ।
- ਮੋਜਤਬਾ ਰਾਜਨੀਤਕ ਚੋਣਾਂ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਦਮਨ ’ਚ ਸਰਗਰਮ ਤੌਰ ’ਤੇ ਸ਼ਾਮਲ ਰਹੇ।
- ਇਰਾਨ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜ਼ਾਦ ਨੂੰ ਰਾਸ਼ਟਰਪਤੀ ਬਣਾਉਣ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ।
- ਇਰਾਨ ਦੇ ਸਰਕਾਰੀ ਮੀਡੀਆ ’ਤੇ ਉਨ੍ਹਾਂ ਦਾ ਪੂਰਨ ਤੌਰ ’ਤੇ ਕੰਟਰੋਲ ਮੰਨਿਆ ਜਾਂਦਾ ਹੈ।
- ਮੋਜਤਬਾ ਬੁਨਿਆਦੀ ਰੂਪ ਨਾਲ ਇਕ ਮੱਧ ਪੱਧਰ ’ਤੇ ਮੌਲਵੀ ਰਹੇ ਹਨ ਪਰ ਉਹ ਅਪਣੇ ਧਾਰਮਿਕ ਰੁਤਬੇ ਨੂੰ ਵਧਾਉਣ ਲਈ ਖ਼ੁਦ ਨੂੰ ਅਯਾਤੁੱਲ੍ਹਾ ਕਹਾਉਣ ਲੱਗੇ।

ਮੋਜਤਬਾ ਖ਼ਾਮੇਨੇਈ ਦੇ ਕੋਲ ਅਰਬਾਂ ਡਾਲਰ ਦੀ ਬੇਸ਼ੁਮਾਰ ਦੌਲਤ ਐ, ਜਿਸ ਨੂੰ ਉਨ੍ਹਾਂ ਨੇ ਬੇਹੱਦ ਗੁਪਤ ਅਤੇ ਔਖੇ ਨੈੱਟਵਰਕ ਜ਼ਰੀਏ ਇਕੱਠਾ ਕੀਤਾ ਏ। ਹੈਰਾਨੀ ਦੀ ਗੱਲ ਹਿਹ ਐ ਕਿ ਇਹ ਪੂਰੀ ਜਾਇਦਾਦ ਸਿੱਧੇ ਤੌਰ ’ਤੇ ਉਨ੍ਹਾਂ ਦੇ ਨਾਂਮ ਨਹੀਂ ਪਰ ਪਰਦੇ ਦੇ ਪਿੱਛੋਂ ਉਹ ਇਕ ਸੰਸਾਰਕ ਪੱਧਰ ’ਤੇ ਸੰਪਤੀਆਂ ਦੇ ਸਾਮਰਾਜ ਨੂੰ ਕੰਟਰੋਲ ਕਰਦੇ ਨੇ। ਆਓ ਜਾਣਦੇ ਆਂ ਮੋਜਤਬਾ ਕਿੰਨੀ ਜਾਇਦਾਦ ਦੇ ਮਾਲਕ ਨੇ

ਮੋਜਤਬਾ ਕੋਲ ਕਿੰਨੀ ਦੌਲਤ?

- ਪੱਛਮੀ ਖ਼ੁਫ਼ੀਆ ਏਜੰਸੀਆਂ ਅਤੇ ਜਾਂਚ ਰਿਪੋਰਟਾਂ ਦੇ ਅਨੁਸਾਰ ਮੋਜਤਬਾ ਨੇ ਸ਼ੇਲ ਕੰਪਨੀਆਂ ਦੇ ਜ਼ਰੀਏ ਮੱਧ ਅਤੇ ਪੱਛਮੀ ਬਜ਼ਾਰਾਂ ਵਿਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ।
- 2009 ਵਿਚ ਬ੍ਰਿਟੇਨ ਸਰਕਾਰ ਨੇ ਇਕ ਬੈਂਕ ਖਾਤੇ ਨੂੰ ਫ੍ਰੀਜ ਕੀਤਾ ਸੀ, ਜਿਸ ਵਿਚ ਕਥਿਤ ਤੌਰ ’ਤੇ 1.6 ਅਰਬ ਡਾਲਰ ਦੀ ਸੰਪਤੀ ਸੀ।
- ਉਨ੍ਹਾਂ ਕੋਲ ਇਕੱਲੇ ਬ੍ਰਿਟੇਨ ਵਿਚ ਹੀ 10 ਕਰੋੜ ਪੌਂਡ ਤੋਂ ਜ਼ਿਆਦਾ ਮੁੱਲ ਦੀਆਂ ਲਗਜ਼ਰੀ ਸੰਪਤੀਆਂ ਹਨ। 
- ਮੋਜਤਬਾ ਕੋਲ ਲੰਡਨ ਦੇ ਸਭ ਤੋਂ ਮਹਿੰਗੇ ਬਿਲੀਅਨੇਅਰਜ਼ ਰੋਅ ਇਲਾਕੇ ਵਿਚ ਕਈ ਸੰਪਤੀਆਂ ਹਨ। 2014 ਵਿਚ ਉਨ੍ਹਾਂ ਨੇ ਇੱਥੇ 3.37 ਕਰੋੜ ਯੂਰੋ ਵਿਚ ਇਕ ਘਰ ਵੀ ਖ਼ਰੀਦਿਆ ਸੀ।
- ਉਨ੍ਹਾਂ ਕੋਲ ਦੁਬਈ ਦੇ ‘ਬੇਵਰਲੀ ਹਿੱਲਸ’ ਇਲਾਕੇ ਵਿਚ ਇਕ ਵਿਲਾ, ਜਰਮਨੀ ਦੇ ਫ੍ਰੈਂਕਫਰਟ ਅਤੇ ਸਪੇਨ ਵਿਚ ਦੇ ਮਲੋਰਕਾ ਵਿਚ ਫਾਈਵ ਸਟਾਰ ਹੋਟਲ ਹਨ।
- ਕੈਨੇਡਾ ਦੇ ਟੋਰਾਂਟੋ ਵਿਚ 77 ਲੱਖ ਡਾਲਰ ਦਾ ਪੇਂਟਹਾਊਸ ਅਤੇ ਫਰਾਂਸ ਦੇ ਪੈਰਿਸ ਵਿਚ ਵੀ ਉਨ੍ਹਾਂ ਦੀਆਂ ਕਈ ਸੰਪਤੀਆਂ ਮੌਜੂਦ ਹਨ।

ਦੱਸ ਦਈਏ ਕਿ 2019 ਵਿਚ ਸੰਯੁਕਤ ਰਾਜ ਅਮਰੀਕਾ ਦੇ ਟ੍ਰੇਜਰੀ ਡਿਪਾਰਟਮੈਂਟ ਨੇ ਮੋਜਤਬਾ ’ਤੇ ਪਾਬੰਦੀ ਲਗਾਈ ਸੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੋਜਤਬਾ ਨੇ ਆਪਣੇ ਪਿਤਾ ਦੇ ਦਫ਼ਤਰ ਵਿਚ ਸਰਕਾਰੀ ਅਹੁਦੇ ’ਤੇ ਚੁਣੇ ਜਾਂ ਨਿਯੁਕਤ ਹੋਏ ਬਿਨਾਂ ਕੰਮ ਕੀਤਾ ਅਤੇ ਅਧਿਕਾਰਕ ਤੌਰ ’ਤੇ ਸਾਬਕਾ ਸੁਪਰੀਮ ਲੀਡਰ ਦੀ ਨੁਮਾਇੰਦਗੀ ਕੀਤੀ। ਹੁਣ ਮੋਜਤਬਾ ਅਜਿਹੇ ਸਮੇਂ ਇਰਾਨ ਦੇ ਸੁਪਰੀਮ ਲੀਡਰ ਬਣੇ ਨੇ ਜਦੋਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਲਗਾਤਾਰ ਇਰਾਨ ’ਤੇ ਹਮਲੇ ਕੀਤੇ ਜਾ ਰਹੇ ਨੇ,,, ਇਰਾਨ ਦਾ ਅਗਲਾ ਕਦਮ ਕੀ ਹੋਵੇਗਾ,, ਇਹ ਹੁਣ ਮੋਜਤਬਾ ਨੂੰ ਹੀ ਤੈਅ ਕਰਨਾ ਹੋਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement