ਇਰਾਨੀ ਵਿਦੇਸ਼ ਮੰਤਰੀ ਨੇ ਸਾਂਝੀ ਕੀਤੀ ਦਰਦਨਾਕ ਤਸਵੀਰ

By : JAGDISH

Published : Mar 4, 2026, 4:02 pm IST
Updated : Mar 4, 2026, 4:02 pm IST
SHARE ARTICLE
Iranian Foreign Minister shares heartbreaking photo
Iranian Foreign Minister shares heartbreaking photo

ਤਸਵੀਰਾਂ 'ਚ ਦਿਖਾਈਆਂ 160 ਮਾਸੂਮਾਂ ਦੀਆਂ ਕਬਰਾਂ

ਇਰਾਨ/ਸ਼ਾਹ : ਜੰਗ ਦੀ ਭਿਆਨਕਤਾ ਕੀ ਹੁੰਦੀ ਐ,, ਇਹ ਅੰਦਾਜ਼ਾ ਇਰਾਨ ਦੀ ਵਾਇਰਲ ਹੋ ਰਹੀ ਤਸਵੀਰ ਤੋਂ ਲਗਾਇਆ ਜਾ ਸਕਦੈ,, ਜਿਸ ਵਿਚ 160 ਮਾਸੂਮ ਬੱਚੀਆਂ ਦੀਆਂ ਕਬਰਾਂ ਖੋਦੀਆਂ ਜਾ ਰਹੀਆਂ ਨੇ,,, ਜੰਗ ਤੋਂ ਬੇਖ਼ਬਰ ਇਹ ਮਾਸੂਮ ਬੱਚੀਆਂ ਅਪਣੇ ਸਕੂਲ ’ਚ ਮੌਜ ਮਸਤੀ ਨਾਲ ਪੜ੍ਹਾਈ ਕਰ ਰਹੀਆਂ ਸੀ,, ਪਰ ਇਕ ਹਮਲੇ ਨੇ ਇਨ੍ਹਾਂ ਤੋਤਲੀਆਂ ਜ਼ੁਬਾਨਾਂ ਨੂੰ ਸਦਾ ਲਈ ਮੌਤ ਦੀ ਨੀਂਦ ਸੁਲਾ ਦਿੱਤਾ,,,ਇਹ ਦਰਦਨਾਕ ਤਸਵੀਰ ਇਹ ਦਿਖਾਉਂਦੀ ਐ ਕਿ ਜੰਗ ਸਾਡੇ ਭਵਿੱਖ ਦੇ ਲਈ ਕਿੰਨੀ ਖ਼ਤਰਨਾਕ ਐ। 
ਇਰਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ ਜੋ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੱਲੋਂ ਸਾਂਝੀ ਕੀਤੀ ਗਈ ਐ। ਇਸ ਦਰਦਨਾਕ ਤਸਵੀਰ ਨੂੰ ਦੇਖ ਕੇ ਹਰ ਕੋਈ ਮਾਯੂਸ ਹੋ ਰਿਹਾ ਏ ਅਤੇ ਜੰਗ ਦੀ ਭਿਆਨਕਤਾ ਦਾ ਅੰਦਾਜ਼ਾ ਲਗਾ ਰਿਹੈ। ਦਰਅਸਲ ਇਹ ਤਸਵੀਰ ਇਰਾਨ ਦੇ ਮਿਨਾਬ ਸ਼ਹਿਰ ਦੀ ਐ,, ਜਿੱਥੇ ਕਥਿਤ ਤੌਰ ’ਤੇ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲਿਆਂ ’ਚ ਮਾਰੀਆਂ ਗਈਆਂ 160 ਸਕੂਲੀ ਕੁੜੀਆਂ ਦੀਆਂ ਕਬਰਾਂ ਦਿਖਾਈਆਂ ਗਈਆਂ ਨੇ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ : 

ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕੀ ਲਿਖਿਆ? : ‘‘ਇਹ ਕਬਰਾਂ ਉਨ੍ਹਾਂ 160 ਤੋਂ ਜ਼ਿਆਦਾ ਮਾਸੂਮ ਬੱਚੀਆਂ ਦੇ ਲਈ ਖੋਦੀਆਂ ਜਾ ਰਹੀਆਂ ਹਨ, ਜੋ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇਕ ਪ੍ਰਾਇਮਰੀ ਸਕੂਲ ’ਤੇ ਕੀਤੇ ਗਏ ਬੰਬ ਹਮਲੇ ਵਿਚ ਮਾਰੀਆਂ ਗਈਆਂ। ਉਨ੍ਹਾਂ ਦੇ ਸਰੀਰ ਬੁਰੀ ਤਰ੍ਹਾਂ ਨੁਕਸਾਨੇ ਗਏ। ਮਿਸਟਰ ਟਰੰਪ ਨੇ ਜਿਸ ‘ਬਚਾਅ’ ਦਾ ਦਾਅਵਾ ਕੀਤਾ ਸੀ, ਹਕੀਕਤ ਵਿਚ ਇਹ ਉਹ ਅਜਿਹਾ ਹੀ ਦਿਸਦਾ ਹੈ। ਗਾਜ਼ਾ ਤੋਂ ਲੈ ਕੇ ਮਿਨਾਬ ਤੱਕ, ਮਾਸੂਮਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।’’

ਇਸ ਹਮਲੇ ਵਿਚ ਮਾਰੀਆਂ ਗਈਆਂ 168 ਸਕੂਲੀ ਕੁੜੀਆਂ ਦੇ ਜਨਾਜ਼ੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਅਤੇ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਐ। ਆਸਟ੍ਰੇਲੀਆ ਵਿਚ ਇਰਾਨੀ ਸਫਾਰਤਖ਼ਾਨੇ ਦੇ ਅੰਬੈਸਡਰ ਨੇ ਇਸ ਮੰਦਭਾਗੀ ਘਟਨਾ ਦੇ ਰੋਸ ਵਿਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ :  

ਆਸਟ੍ਰੇਲੀਆ ’ਚ ਇਰਾਨ ਦੇ ਅੰਬੈਸਡਰ ਕੀ ਲਿਖਿਆ? : ‘‘ਉਹ ਛੋਟੀਆਂ ਬੱਚੀਆਂ, ਜਿਨ੍ਹਾਂ ਨੂੰ ਸੌਣ ਤੋਂ ਪਹਿਲਾਂ ਬਸ ਇਕ ਕਹਾਣੀ ਸੁਣਨੀ ਚਾਹੀਦੀ ਸੀ, ਹੁਣ ਕਬਰ ਦੀ ਠੰਡੀ, ਘੁਟਨ ਭਰੀ ਖ਼ਾਮੋਸ਼ੀ ਵਿਚ ਸੌਂ ਗਈਆਂ ਨੇ। ਉਨ੍ਹਾਂ ਦੀ ਹਾਸੀ ਜੋ ਗਲਿਆਰਿਆਂ ਵਿਚ ਗੂੰਜਣੀ ਚਾਹੀਦੀ ਸੀ, ਹਮੇਸ਼ਾਂ ਲਈ ਚਲੀ ਗਈ ਐ। ਸ਼ਰਮ, ਉਨ੍ਹਾਂ ਲੋਕਾਂ ’ਤੇ ਬਹੁਤ ਸ਼ਰਮ ਜੋ ਇਸ ਭਿਆਨਕ ਘਟਨਾ ਨੂੰ ਦੇਖਦੇ ਨੇ ਅਤੇ ਚੀਕਦੇ ਨਹੀਂ। ਉਨ੍ਹਾਂ ’ਤੇ ਸ਼ਰਮ, ਜੋ ਅਪਰਾਧੀਆਂ ਦੇ ਹੱਥੀਂ ਬੱਚਿਆਂ ਦਾ ਖ਼ੂਨ ਦੇਖਦੇ ਨੇ ਅਤੇ ਆਪਣੀ ਚੁੱਪੀ ਨਾਲ ਉਸ ਨੂੰ ਧੋ ਦਿੰਦੇ ਨੇ। ਇਤਿਹਾਸ ਯਾਦ ਰੱਖੇਗਾ ਕਿ ਤੁਸੀਂ ਕਿਸਦਾ ਸਾਥ ਦਿੱਤਾ।’’

ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਐ ਅਤੇ ਇਸ ਹਮਲੇ ਦੇ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਜਮ ਕੇ ਲਾਹਣਤਾਂ ਪਾਈਆਂ ਜਾ ਰਹੀਆਂ ਨੇ। ਉਧਰ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਅਮਰੀਕੀ ਫ਼ੌਜ ਦੇ ਸੈਂਟਰਲ ਕਮਾਂਡ ਅਤੇ ਇਜ਼ਰਾਈਲੀ ਫ਼ੌਜ ਨੇ ਆਖਿਆ :

ਅਮਰੀਕਾ-ਇਜ਼ਰਾਈਲ ਦੀ ਪ੍ਰਤੀਕਿਰਿਆ : ‘‘ਉਹ ਇਸ ਘਟਨਾ ਦੀਆਂ ਖ਼ਬਰਾਂ ਦੀ ਜਾਂਚ ਕਰ ਰਿਹਾ ਹੈ। ਸਾਨੂੰ ਉਸ ਇਲਾਕੇ ਵਿਚ ਕਿਸੇ ਫ਼ੌਜੀ ਕਾਰਵਾਈ ਦੀ ਜਾਣਕਾਰੀ ਨਹੀਂ ਹੈ।’’ ਦੱਸ ਦਈਏ ਕਿ ਜਿਸ ਸਕੂਲ ’ਤੇ ਇਹ ਹਮਲਾ ਹੋਇਆ, ਉਹ ਮਿਨਾਬ ਵਿਚ ਆਈਆਰਜੀਸੀ ਦੇ ਇਕ ਟਿਕਾਣੇ ਕੋਲ ਸਥਿਤ ਸੀ ਜੋ ਪਹਿਲਾਂ ਵੀ ਨਿਸ਼ਾਨੇ ’ਤੇ ਰਿਹਾ ਏ। ਇਰਾਨ ਰੈੱਡ ਕ੍ਰਿਸੈਂਟ ਦੇ ਅਨੁਸਾਰ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਵਿਚ ਹੁਣ ਤੱਕ ਕੁੱਲ 787 ਲੋਕਾਂ ਦੀ ਮੌਤ ਹੋ ਚੁੱਕੀ ਐ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement