ਸਵਾਈਨ ਫ਼ੀਵਰ ਕਾਰਨ ਚੀਨ 'ਚ ਮਰੇ ਕਰੀਬ 38 ਹਜ਼ਾਰ ਸੂਰ
Published : Sep 3, 2018, 10:07 am IST
Updated : Sep 3, 2018, 10:07 am IST
SHARE ARTICLE
Pigs
Pigs

ਚੀਨ 'ਚ ਸਵਾਈਨ ਫ਼ੀਵਰ ਦੇ ਕਾਰਨ 38 ਹਜ਼ਾਰ ਤੋਂ ਜ਼ਿਆਦਾ ਸੂਰਾਂ ਨੂੰ ਮਾਰ ਦਿਤਾ ਗਿਆ ਹੈ..........

ਬੀਜਿੰਗ  : ਚੀਨ 'ਚ ਸਵਾਈਨ ਫ਼ੀਵਰ ਦੇ ਕਾਰਨ 38 ਹਜ਼ਾਰ ਤੋਂ ਜ਼ਿਆਦਾ ਸੂਰਾਂ ਨੂੰ ਮਾਰ ਦਿਤਾ ਗਿਆ ਹੈ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਸਰਕਾਰੀ ਸੰਵਾਦ ਕਮੇਟੀ ਸਿਨਹੂਆ ਨੇ ਇਕ ਰੀਪੋਰਟ 'ਚ ਦੇਸ਼ ਦੇ ਖੇਤੀਬਾੜੀ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਪੰਜ ਚੀਨੀ ਸੂਬਿਆਂ 'ਚ ਇਸ ਬੀਮਾਰੀ ਦੇ ਮਾਮਲੇ ਸਾਹਮਣੇ ਆਏ ਹਨ। ਚੀਨ 'ਚ ਸਵਾਈਨ ਫ਼ੀਵਰ ਦਾ ਪਹਿਲਾ ਮਾਮਲਾ ਅਗਸਤ 'ਚ ਲਿਆਓਨਿੰਗ ਸੂਬੇ 'ਚ ਸਾਹਮਣੇ ਆਇਆ ਸੀ।

ਇਸ ਤੋਂ ਬਾਅਦ ਇਹ ਬੀਮਾਰੀ ਦੱਖਣ ਦੇ ਇਲਾਕਿਆਂ 'ਚ ਫ਼ੈਲ ਗਈ। ਸਿਨਹੂਆ ਨੇ ਰੀਪੋਰਟ 'ਚ ਦੱਸਿਆ ਕਿ ਇਸ ਵਾਇਰਸ ਦਾ ਫੈਲਣਾ ਜਾਰੀ ਹੈ। ਖੇਤੀਬਾੜੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਇਹ ਕੰਟਰੋਲ 'ਚ ਹੈ। ਸੰਯੁਕਤ ਰਾਸ਼ਟਰ ਦੇ ਖਾਦ ਤੇ ਖੇਤੀਬਾੜੀ ਸੰਗਠਨ ਨੇ ਪਿਛਲੇ ਹਫ਼ਤੇ ਚਿਤਾਵਨੀ ਦਿਤੀ ਸੀ ਕਿ ਇਹ ਬੀਮਾਰੀ ਏਸ਼ੀਆ ਦੇ ਹੋਰ ਹਿੱਸਿਆਂ 'ਚ ਵੀ ਫੈਲ ਸਕਦੀ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement