ਅਫਗਾਨਿਸਤਾਨ ਹਮਲੇ 'ਤੇ ਪਾਕਿਸਤਾਨ ਨੇ ਜਤਾਇਆ ਦੁੱਖ 
Published : Jul 3, 2018, 10:32 am IST
Updated : Jul 3, 2018, 10:32 am IST
SHARE ARTICLE
Attack
Attack

ਪਾਕਿਸਤਾਨ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤੰਕਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਦੁੱਖ ਜਤਾਇਆ । 

ਇਸਲਾਮਾਬਾਦ,3 ਜੁਲਾਈ: ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਬੀਤੇ ਦਿਨੀਂ ਹੋਏ ਆਤਮਘਾਤੀ ਹਮਲੇ ਵਿਚ 19 ਸਿੱਖਾਂ ਅਤੇ ਹਿੰਦੂਆਂ ਦੀ ਮੌਤ ਦੇ ਮਾਮਲੇ 'ਚ ਪਾਕਿਸਤਾਨ ਨੇ ਬਿਆਨ ਦਿਤਾ ਹੈ । ਪਾਕਿਸਤਾਨ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤੰਕਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਦੁੱਖ ਜਤਾਇਆ । Afgaan attackAfgaan attack


 ਪਾਕਿਸਤਾਨ  ਦੇ ਵਿਦੇਸ਼ ਮੰਤਰਾਲਾ ਨੇ ਕਿਹਾ, ਅਸੀ ਵੱਡਮੁਲੇ ਮਨੁੱਖ ਜੀਵਨ ਦੇ ਨੁਕਸਾਨ ਤੋਂ ਦੁੱਖੀ ਹਾਂ।  ਜਿਨ੍ਹਾਂ ਨੇ ਅਪਣੀਆਂ ਜਿੰਦਗੀਆਂ ਗੁਆਈਆਂ ਹਨ, ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਨਾਲ ਡੂੰਘੀ ਹਮਦਰਦੀ ਰੱਖਦੇ ਹਾਂ । ਅਸੀਂ ਇਸਦੇ ਨਾਲ ਹੀ ਜਖ਼ਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ । 

Afgaan attackAfgaan attack

ਜ਼ਿਕਰਯੋਗ ਹੈ ਕਿ ਬੀਤੇ ਦਿਨ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਅਤਿਵਾਦੀਆਂ ਵਲੋਂ ਘੱਟ ਗਿਣਤੀ ਵਾਲੇ ਲੋਕਾਂ ਦੀ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ | ਅਤਿਵਾਦੀਆਂ ਨੇ ਇਸ ਬੱਸ ਨੂੰ ਬੰਬ ਨਾਲ ਉਡਾ ਦਿਤਾ | ਇਸ ਵਿਸਫੋਟ ਵਿਚ 19 ਲੋਕਾਂ ਦੀ ਮੌਤ ਅਤੇ 20 ਲੋਕ ਜਖ਼ਮੀ ਹੋਏ ਹਨ ।  ਵਿਸਫੋਟ ਉਸ ਇਲਾਕੇ ਦੇ ਬਾਹਰ ਹੋਇਆ, ਜਿੱਥੇ ਰਾਸ਼ਟਰਪਤੀ ਅਸ਼ਰਫ ਗਨੀ ਐਤਵਾਰ ਨੂੰ ਇੱਕ ਬੈਠਕ ਦੀ ਪ੍ਰਧਾਨਤਾ ਕਰ ਰਹੇ ਸਨ ।  ਸਿੱਖ ਸਮਾਜ  ਦੇ ਲੋਕ ਗਨੀ ਨਾਲ ਮੁਲਾਕਾਤ ਕਰਨ ਵਾਲੇ ਸਨ ਪਰ ਅਚਾਨਕ ਇਕ ਆਤਮਘਾਤੀ ਹਮਲਾ ਹੋਇਆ ਅਤੇ ਮੰਜਰ ਸੋਗ ਵਿਚ ਬਦਲ ਗਿਆ । 

Avtar singh khalsa Avtar singh khalsa

 ਅਫਗਾਨਿਸਤਾਨ ਵਿੱਚ ਹੋਏ ਇਸ ਆਤਮਘਾਤੀ ਹਮਲੇ ਵਿਚ ਮਾਰੇ ਗਏ ਸਿੱਖ ਅਤੇ ਹਿੰਦੂ ਸਮਾਜ ਦੇ ਲੋਕਾਂ ਦੇ ਪਰਿਵਾਰਕ ਮੈਂਬਰ ਅਤੇ ਸਿੱਖ ਗੁਰਦੁਆਰਾ ਕਮੇਟੀ  ਦੇ ਮੈਂਬਰਾਂ ਨੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰੀ  ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ।  ਇਸ ਆਤਮਘਾਤੀ ਹਮਲੇ ਵਿਚ ਸਿੱਖਾਂ ਅਤੇ ਹਿੰਦੂਆਂ ਸਮੇਤ 19 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ । ਇਸ ਹਮਲੇ ਵਿਚ ਸਿੱਖ ਸਮਾਜ ਦੇ ਆਗੂ ਅਵਤਾਰ ਸਿੰਘ ਖਾਲਸਾ ਦੀ ਵੀ ਮੌਤ ਹੋ ਗਈ ਹੈ | ਇਸ ਮਾਮਲੇ ਵਿਚ ਅਫਗਾਨ ਸਾਰਵਜਨਿਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵਿਸਫੋਟ ਵਿਚ 20 ਲੋਕ ਜਖ਼ਮੀ ਹੋਏ ਹਨ ।

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement