ਦੋ ਸਿੱਖ ਨੇਤਾਵਾਂ ਨੇ ਪਾਇਆ ਭੰਗੜਾ, ਵੀਡੀਉ ਫੈਲੀ
Published : Jun 2, 2018, 3:02 am IST
Updated : Jun 2, 2018, 3:02 am IST
SHARE ARTICLE
Jagmeet Singh and Navdeep Bains Performing Bhangra
Jagmeet Singh and Navdeep Bains Performing Bhangra

ਕੈਨੇਡਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੋ ਸਿੱਖ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਗਮੀਤ ਸਿੰਘ ਅਤੇ ਨਵਦੀਪ ਬੈਂਸ ...

ਓਟਾਵਾ,ਕੈਨੇਡਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਦੋ ਸਿੱਖ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਗਮੀਤ ਸਿੰਘ ਅਤੇ ਨਵਦੀਪ ਬੈਂਸ ਨੇ ਸ਼ਾਨਦਾਰ ਭੰਗੜਾ ਪਾਇਆ। ਸੋਸ਼ਲ ਮੀਡਆ 'ਤੇ ਦੋਹਾਂ ਦਾ ਭੰਗੜਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੈਨੇਡਾ ਦਾ ਇਕ ਸਿੱਖ ਗਰੁਪ ਗ਼ਰੀਬਾਂ ਦੀ ਮਦਦ ਲਈ ਸੇਵਾ ਫੁਟ ਬੈਂਕ ਨਾਮ ਨਾਲ ਸੰਸਥਾ ਚਲਾਉਂਦਾ ਹੈ। ਇਸ ਸੰਸਥਾ ਦੀ ਵਜ੍ਹਾ ਨਾਲ ਗ਼ਰੀਬਾਂ ਤਕ ਖਾਣਾ ਪਹੁੰਚਦਾ ਹੈ।

ਇਸ ਸੰਸਥਾ ਨੇ ਇਕ ਇਵੈਂਟ ਕੀਤਾ ਸੀ, ਜਿਸ ਵਿਚ ਦੋਹੇ ਸਿੱਖਾਂ ਨੇ ਜ਼ਬਰਦਸਤ ਭੰਗੜਾ ਪਾਇਆ। ਜਗਮੀਤ ਸਿੰਘ ਨੇ ਹਾਲ ਹੀ ਵਿਚ ਅਪਣੀ ਨਵੀਂ ਡੈਮੋਕ੍ਰੇਟਿਕ ਪਾਰਟੀ ਬਣਾਈ ਹੈ। ਉਥੇ ਨਵਦੀਪ ਬੈਂਸ ਕੈਨੈਡਾ ਦੀ ਲਿਬਰਲ ਪਾਰਟੀ ਤੋਂ ਇਨੋਵੇਸ਼ਨ, ਸਾਇੰਸ ਅਤੇ ਇਕੋਨਾਮਿਕ ਡਿਵੈਲਪਮੈਂਟ ਮੰਤਰੀ ਹਨ।  ਦੋਹਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਇਸ ਇਵੈਂਟ ਵਿਚ 50 ਹਜ਼ਾਰ ਕੈਨੇਡੀਅਨ ਡਾਲਰ ਇਕੱਠੇ ਕਰ ਲੈਂਦੇ ਹਨ ਤਾਂ ਉਹ ਸਾਰਿਆਂ ਦੇ ਸਾਹਮਣੇ ਭੰਗੜਾ ਪਾਉਣਗੇ। 

ਦੋਹੇ ਸਿੱਖਾਂ ਨੇ ਅਪਣਾ ਵਾਅਦਾ ਪੂਰਾ ਕੀਤਾ ਅਤੇ ਸਾਰਿਆਂ ਦੇ ਸਾਹਮਣੇ ਭੰਗੜਾ ਪਾਇਆ। ਪਹਿਲਾਂ ਜਗਮੀਤ ਸਿੰਘ ਨੇ ਭੰਗੜਾ ਪਾ ਕੇ ਲੋਕਾਂ ਦਾ ਦਿਲ ਜਿੱਤ ਲਿਆ, ਫਿਰ ਨਵਦੀਪ ਬੈਂਸ ਨੇ ਵੀ ਭੰਗੜਾ ਪਾ ਕੇ ਲੋਕਾਂ ਨੂੰ ਹੈਰਾਨ ਕਰ ਦਿਤਾ। ਸੇਵਾ ਫੂਟ ਬੈਂਕ ਨੇ ਇਸ ਵੀਡੀਓ ਨੂੰ ਫੇਸਬੁਕ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 13 ਹਜ਼ਾਰ ਵਿਊਜ਼ ਮਿਲ ਚੁਕੇ ਹਨ। ਲੋਕ ਇਸ ਵੀਡੀਓ ਨੂੰ ਕਾਫ਼ੀ ਸ਼ੇਅਰ ਕਰ ਰਹੇ ਹਨ। 

Location: Canada, Ontario, Ottawa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement