ਡੇਨਮਾਰਕ ਵਿਚ ਸੁੰਨਤ ਦਾ ਮੁੱਦਾ ਸੰਸਦ 'ਚ ਉੱਠੇਗਾ
Published : Jun 2, 2018, 4:57 am IST
Updated : Jun 2, 2018, 4:58 am IST
SHARE ARTICLE
Circumcision issue in Denmark parliament
Circumcision issue in Denmark parliament

ਇੰਟੈਕਟ ਡੈਨਮਾਰਕ ਸਮੂਹ ਦੀ ਲੀਨਾ ਨਾਈਹਸ ਨੇ ਸੰਵਾਦ ਕਮੇਟੀ ਰਿਤਜਾਊ ਨੂੰ ਕਿਹਾ ਕਿ ਅਸੀਂ ਅਸਲ ਵਿਚ ਖੁਸ਼ ਹਾਂ ਪਰ ਹੁਣ ਅਸਲੀ ਕੰਮ ਸ਼ੁਰੂ ਹੋਵੇਗਾ

ਸਟਾਕਹੋਮ: ਡੇਨਮਾਰਕ ਵਿਚ ਪੁਰਸ਼ਾਂ ਦੀ ਸੁੰਨਤ ਉਤੇ ਰੋਕ ਦੀ ਮੰਗ ਵਾਲੀ ਇਕ ਅਰਜ਼ੀ ਹੁਣ ਸੰਸਦ ਵਿਚ ਆਵੇਗੀ ਕਿਉਂਕਿ ਆਯੋਜਕਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਇਸਦੇ ਲਈ ਜਰੂਰੀ 50 ਹਜ਼ਾਰ ਹਸਤਾਖਰ ਇਕੱਠੇ ਕਰ ਲਏ ਹਨ। ਇੰਟੈਕਟ ਡੈਨਮਾਰਕ ਸਮੂਹ ਦੀ ਲੀਨਾ ਨਾਈਹਸ ਨੇ ਸੰਵਾਦ ਕਮੇਟੀ ਰਿਤਜਾਊ ਨੂੰ ਕਿਹਾ ਕਿ ਅਸੀਂ ਅਸਲ ਵਿਚ ਖੁਸ਼ ਹਾਂ ਪਰ ਹੁਣ ਅਸਲੀ ਕੰਮ ਸ਼ੁਰੂ ਹੋਵੇਗਾ ਇਹ ਇਕ ਅਹਿਮ ਪਰ ਛੋਟਾ ਕਦਮ ਹੈ। ਹਾਲਾਂਕਿ ਅਰਜੀ ਦੇ ਸਫਲ ਹੋਣ ਦੀ ਥੋੜ੍ਹੀ ਸੰਭਾਵਨਾ ਹੈ ਕਿਉਂਕਿ ਕਿਸੇ ਵੀ ਮੁੱਖ ਵਿਰੋਧੀ ਰਾਜਨੀਤਕ ਦਲ ਨੇ ਇਸਦਾ ਸਮਰਥਨ ਨਹੀਂ ਕੀਤਾ ਹੈ। ਡੈਨਮਾਰਕ ਵਿਚ ਨਾਗਰਿਕ ਘੱਟੋ-ਘੱਟ 50 ਹਜ਼ਾਰ ਹਸਤਾਖਰ ਇਕੱਠੇ ਕਰਕੇ ਕਿਸੇ ਵੀ ਮੁੱਦੇ ਉਤੇ ਸੰਸਦ ਵਿਚ ਚਰਚਾ ਕਰਵਾ ਸਕਦੇ ਹਨ। ਅਰਜ਼ੀ ਵਿਚ ਬਾਲ ਅਧਿਕਾਰ ਉਤੇ ਸੰਯੁਕਤ ਰਾਸ਼ਟਰ ਸਮਝੌਤੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ 18 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੀ ਸੁੰਨਤ ਕਰਨ ਉਤੇ 6 ਸਾਲ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement