ਭਾਰਤ-ਕੈਨੇਡਾ ਵਿਚਾਲੇ ਯੂਰੇਨੀਅਮ ਅਤੇ ਅਹਿਮ ਖਣਿਜਾਂ ਦੀ ਸਪਲਾਈ ਦਾ ਹੋਇਆ ਕਰਾਰ
Published : Mar 2, 2026, 6:28 pm IST
Updated : Mar 2, 2026, 6:28 pm IST
SHARE ARTICLE
India-Canada sign agreement for supply of uranium and key minerals
India-Canada sign agreement for supply of uranium and key minerals

2030 ਤੱਕ 50 ਅਰਬ ਡਾਲਰ ਦੇ ਵਪਾਰ ਦਾ ਟੀਚਾ ਮਿਥਿਆ

ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਨੇ ਸੋਮਵਾਰ ਨੂੰ ਯੂਰੇਨਿਅਮ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਸਬੰਧੀ ਮਹੱਤਵਪੂਰਨ ਸਮਝੌਤੇ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਹਾਂ ਦੇਸ਼ਾਂ ਵਿਚਕਾਰ ਆਰਥਕ  ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਨਵਾਂ ਖਾਕਾ ਤਿਆਰ ਕੀਤਾ ਹੈ। ਇਸ ਤਹਿਤ 2030 ਤਕ  ਦੋਵੇਂ ਦੇਸ਼ਾਂ ਵਿਚਕਾਰ ਸਾਲਾਨਾ ਵਪਾਰ ਨੂੰ 50 ਅਰਬ ਡਾਲਰ ਤਕ  ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।

ਦੋਵੇਂ ਨੇਤਾਵਾਂ ਨੇ ਰੱਖਿਆ, ਨਵੀਨ ਤਕਨਾਲੋਜੀ, ਛੋਟੇ ਅਤੇ ਮਾਡਿਊਲਰ ਪ੍ਰਮਾਣੂ ਰਿਐਕਟਰਾਂ, ਸਿੱਖਿਆ ਅਤੇ ਨਵੀਕਰਨਯੋਗ ਊਰਜਾ ਖੇਤਰਾਂ ਵਿਚ ਸਾਂਝੇਦਾਰੀ ਵਧਾਉਣ ਦਾ ਵਾਅਦਾ ਕੀਤਾ। ਕੈਨੇਡਾ ਨੇ ਭਾਰਤ ਦੇ ਸਿਵਲ ਪ੍ਰਮਾਣੂ ਊਰਜਾ ਖੇਤਰ ਲਈ 2.6 ਅਰਬ ਡਾਲਰ ਦੇ ਯੂਰੇਨਿਅਮ ਸਪਲਾਈ ਸਮਝੌਤੇ ਰਾਹੀਂ ਸਹਿਯੋਗ ਦੇਣ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਆਤੰਕਵਾਦ, ਕੱਟੜਵਾਦ ਅਤੇ ਰੈਡੀਕਲਾਈਜ਼ੇਸ਼ਨ ਨੂੰ ਗੰਭੀਰ ਚੁਨੌਤੀ  ਮੰਨਿਆ ਹੈ ਅਤੇ ਇਸ ਵਿਰੁਧ  ਸਾਂਝੀ ਕਾਰਵਾਈ ਗਲੋਬਲ ਅਮਨ ਲਈ ਜ਼ਰੂਰੀ ਹੈ। ਉਨ੍ਹਾਂ ਨੇ ਪਛਮੀ  ਏਸ਼ੀਆ ਦੀ ਸੁਰੱਖਿਆ ਸਥਿਤੀ ਉਤੇ  ਵੀ ਚਿੰਤਾ ਪ੍ਰਗਟਾਈ ਅਤੇ ਸੰਘਰਸ਼ਾਂ ਦੇ ਹੱਲ ਲਈ ਸੰਵਾਦ ਅਤੇ ਕੂਟਨੀਤੀ ਦਾ ਸਮਰਥਨ ਕੀਤਾ।

ਕਾਰਨੀ ਨੇ ਕਿਹਾ ਕਿ ਨਵਾਂ ਯੂਰੇਨਿਅਮ ਸਮਝੌਤਾ ਸਾਫ਼ ਅਤੇ ਭਰੋਸੇਯੋਗ ਊਰਜਾ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸਾਫ਼ ਊਰਜਾ, ਹਵਾ, ਸੂਰਜੀ ਅਤੇ ਹਾਈਡਰੋਜਨ ਖੇਤਰਾਂ ਵਿਚ ਸਾਂਝੇਦਾਰੀ ਵਧਾਈ ਜਾਵੇਗੀ।

ਇਹ ਵਿਕਾਸ ਉਸ ਸਮੇਂ ਹੋਇਆ ਹੈ ਜਦੋਂ 2023 ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਉਤੇ  ਸਿਆਸੀ ਤਣਾਅ ਕਾਰਨ ਦੋਵੇਂ ਦੇਸ਼ਾਂ ਦੇ ਸੰਬੰਧ ਬਹੁਤ ਖਰਾਬ ਹੋ ਗਏ ਸਨ। ਪਰ ਚੋਣਾਂ ’ਚ ਕਾਰਨੀ ਦੀ ਜਿੱਤ ਤੋਂ ਬਾਅਦ ਦੋਵੇਂ ਪਾਸਿਆਂ ਨੇ ਸੰਬੰਧਾਂ ਨੂੰ ਦੁਬਾਰਾ ਸਧਾਰਨ ਕਰਨ ਲਈ ਕਦਮ ਚੁਕੇ ਹਨ। (ਪੀ.ਟੀ.ਆਈ.)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement