ਲੰਡਨ ਵਿਚ ਘਰ ਨੂੰ ਅੱਗ ਲਗਣ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
Published : Mar 1, 2026, 6:23 am IST
Updated : Mar 1, 2026, 10:24 am IST
SHARE ARTICLE
Two Indian students die in house fire in London
Two Indian students die in house fire in London

ਮ੍ਰਿਤਕਾ ਦੀ ਪਛਾਣ ਕਾਮਿਨੇਨੀ ਸਾਈ ਸ੍ਰੀਕਰ ਵਾਸੀ ਤੇਲੰਗਾਨਾ ਅਤੇ ਗੰਟੀ ਅਭਿਸ਼ੇਕ ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ

ਲੰਡਨ: ਲੰਡਨ ਦੇ ਕ੍ਰੋਇਡਨ ਇਲਾਕੇ ਵਿਚ 23 ਫ਼ਰਵਰੀ ਨੂੰ ਇਕ  ਕਿਰਾਏ ਦੇ ਘਰ ਵਿਚ ਭਿਆਨਕ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਤੀਜਾ ਵਿਦਿਆਰਥੀ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਇਲਾਜ ਲੈ ਰਿਹਾ ਹੈ। ਮ੍ਰਿਤਕਾ ਦੀ ਪਛਾਣ 26 ਸਾਲ ਦੇ ਕਾਮਿਨੇਨੀ ਸਾਈ ਸ੍ਰੀਕਰ (ਨਿਜ਼ਾਮਾਬਾਦ, ਤੇਲੰਗਾਨਾ) ਅਤੇ 28 ਸਾਲ ਦੇ ਗੰਟੀ ਅਭਿਸ਼ੇਕ (ਕਾਕੀਨਾਡਾ, ਆਂਧਰਾ ਪ੍ਰਦੇਸ਼) ਵਜੋਂ ਹੋਈ ਹੈ।

ਸ੍ਰੀਕਰ ਲੰਡਨ ਵਿਚ ਮਾਸਟਰਜ਼ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕਈ ਦਿਨ ਇਲਾਜ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਅਭਿਸ਼ੇਕ ਦੀ ਮੌਤ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਕੇ ਉਤੇ  ਹੀ ਹੋ ਗਈ। ਤੀਜਾ ਵਿਦਿਆਰਥੀ ਘਰ ਤੋਂ ਬਚ ਨਿਕਲਿਆ ਪਰ ਜ਼ਖ਼ਮੀ ਹੋ ਗਿਆ। ਲੰਡਨ ਫਾਇਰ ਬਿ੍ਰਗੇਡ ਅਤੇ ਮੈਟਰੋਪੋਲਿਟਨ ਪੁਲਿਸ ਕਾਰਨ ਦੀ ਜਾਂਚ ਕਰ ਰਹੀਆਂ ਹਨ।(ਪੀ.ਟੀ.ਆਈ.) 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement