ਖ਼ਬਰਾਂ |

ਤਾਜ਼ਾ |

ਭਰਾ ਦੇ ਵਿਆਹ ਲਈ ਸਮਾਨ ਲੈਣ ਗਈਆਂ 2 ਭੈਣਾਂ ਦੀ ਮੌਤ
Published : Apr 29, 2026, 12:50 pm IST
Updated : Apr 29, 2026, 12:50 pm IST
SHARE ARTICLE
Uttarakhand Accident News
Uttarakhand Accident News

ਈ ਰਿਕਸ਼ਾ ਚਾਲਕ ਨੂੰ ਕਿਰਾਏ ਦਿੰਦੇ ਸਮੇਂ ਕਾਰ ਨੇ ਮਾਰੀ ਟੱਕਰ

Uttarakhand Accident News: ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿਚ ਆਪਣੇ ਭਰਾ ਦੇ ਵਿਆਹ ਲਈ ਸਮਾਨ ਖਰੀਦਣ ਗਈਆਂ ਦੋ ਭੈਣਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੋਵੇਂ ਭੈਣਾਂ ਈ-ਰਿਕਸ਼ਾ ਤੋਂ ਉਤਰ ਕੇ ਕਿਰਾਇਆ ਦੇ ਰਹੀਆਂ ਸਨ ਕਿ ਸਿਤਾਰਗੰਜ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਵਿਚ ਸਵਾਰ ਸਾਰੇ ਲੋਕ ਦੂਰ ਜਾ ਡਿੱਗੇ ਤੇ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਸਿਤਾਰਗੰਜ-ਕਿੱਛਾ ਹਾਈਵੇਅ 'ਤੇ ਵਾਪਰਿਆ। ਹਾਦਸੇ ਵਿਚ 2 ਭੈਣਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕਾਂ ਦੀ ਹਾਲਤ ਗੰਭੀਰ ਹੈ।

ਹਾਦਸੇ ਤੋਂ ਬਾਅਦ, ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਭਰਾ ਦੇ ਵਿਆਹ ਦੀ ਅੱਜ ਬਰਾਤ ਜਾਣੀ ਸੀ। ਧੀਆਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਪੇ ਬੇਸੁਧ ਹੋ ਗਏ।

ਜਾਣਕਾਰੀ ਅਨੁਸਾਰ, ਪਿੰਡ ਨਯਾਗਾਓਂ ਦੇ ਰਹਿਣ ਵਾਲੇ ਰਈਸ ਅਹਿਮਦ ਦੀ ਧੀ 22 ਸਾਲਾ ਹਿਨਾ ਅਤੇ ਉਸ ਦੀ ਵੱਡੀ ਭੈਣ ਨਿਸ਼ਾ ਆਪਣੀ ਮਾਮੇ ਦੀ ਕੁੜੀ ਰੂਬੀ ਨਾਲ ਵਿਆਹ ਲਈ ਖਰੀਦਦਾਰੀ ਕਰਨ ਲਈ ਸਿਤਾਰਗੰਜ ਬਾਜ਼ਾਰ ਗਈਆਂ ਸਨ।

ਖ਼ਰੀਦਦਾਰੀ ਕਰਨ ਤੋਂ ਬਾਅਦ, ਤਿੰਨੋਂ ਭੈਣਾਂ ਇੱਕ ਈ-ਰਿਕਸ਼ਾ ਵਿੱਚ ਘਰ ਵਾਪਸ ਆ ਰਹੀਆਂ ਸਨ। ਈ-ਰਿਕਸ਼ਾ ਤੋਂ ਉਤਰ ਕੇ ਨਯਾਗਾਓਂ ਨੇੜੇ ਹਾਈਵੇਅ ਦੇ ਕਿਨਾਰੇ ਈ ਰਿਕਸ਼ਾ ਚਾਲਕ ਨੂੰ ਕਿਰਾਇਆ ਦੇਣ ਲੱਗੀਆਂ ਤਾਂ ਸਿਤਾਰਗੰਜ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਓਵਰਟੇਕ ਕਰਦੇ ਸਮੇਂ ਕੰਟਰੋਲ ਗੁਆ ਬੈਠੀ ਅਤੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਸਵਾਰ ਅਤੇ ਰਾਹਗੀਰ ਦੂਰ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਦੋ ਭੈਣਾਂ ਨੇ ਦਮ ਤੋੜ ਦਿੱਤਾ ਜਦਕਿ ਬਾਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। 
 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement