ਖ਼ਬਰਾਂ |

ਤਾਜ਼ਾ |

ਉੱਤਰਾਖੰਡ 'ਚ ਬਰਫ਼ ਨਾਲ ਢਕੇ ਪਹਾੜਾਂ 'ਤੇ ਹੈਲੀਕਾਪਟਰ ਰਾਹੀਂ ਰੈਸਕਿਊ ਅਪ੍ਰੇਸ਼ਨ ਜਾਰੀ

By : JAGDISH

Published : Sep 28, 2026, 4:28 pm IST
Updated : Sep 28, 2026, 4:28 pm IST
SHARE ARTICLE
Helicopter rescue operations are underway on the snow-capped mountains of Uttarakhand.
Helicopter rescue operations are underway on the snow-capped mountains of Uttarakhand.

ਉਚਾਈ ਵਾਲੇ ਇਲਾਕਿਆਂ 'ਚ ਫਸੇ 136 ਪਰਬਤਾਰੋਹੀਆਂ 'ਚੋਂ 85 ਨੂੰ ਬਚਾਇਆ, 51 ਹਾਲੇ ਵੀ ਫਸੇ ਹੋਏ

ਦੇਹਰਾਦੂਨ : ਉੱਤਰਾਖੰਡ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਕਹਿਰ ਜਾਰੀ ਹੈ। ਉੱਤਰਕਾਸ਼ੀ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਫਸੇ 136 ਪਰਬਤਾਰੋਹੀਆਂ, ਟ੍ਰੈਕਰਾਂ ਅਤੇ ਸਪੋਰਟ ਸਟਾਫ਼ ਵਿੱਚੋਂ 85 ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ, ਜਦਕਿ 51 ਅਜੇ ਵੀ ਬਾਕੀ ਹਨ। ਅਪਰ ਜ਼ਿਲ੍ਹਾ ਮੈਜਿਸਟ੍ਰੇਟ (ਏ.ਡੀ.ਐਮ.) ਮੁਕਤਾ ਮਿਸ਼ਰਾ ਹਰਸ਼ਿਲ ਵਿੱਚ ਮੌਜੂਦ ਰਹਿ ਕੇ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨਾਲ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ. , ਪੁਲਿਸ, ਸਿਹਤ, ਪ੍ਰਸ਼ਾਸਨ ਅਤੇ ਵਣ ਵਿਭਾਗ ਦੀਆਂ ਟੀਮਾਂ ਰੈਸਕਿਊ ਵਿੱਚ ਜੁਟੀਆਂ ਹੋਈਆਂ ਹਨ।

ਉਧਰ ਕੇਦਾਰਨਾਥ ਮਾਰਗ 'ਤੇ ਚੀੜਬਾਸਾ ਵਿੱਚ ਫਸੇ ਲਗਭਗ 1500 ਸ਼ਰਧਾਲੂਆਂ ਨੂੰ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ ਅਤੇ ਡੀ.ਡੀ.ਆਰ.ਐਫ. ਨੇ ਰੈਸਕਿਊ ਕਰਕੇ ਗੌਰੀਕੁੰਡ ਪਹੁੰਚਾਇਆ। ਇਸ ਦੇ ਨਾਲ ਹੀ ਮੌਸਮ ਵਿੱਚ ਸੁਧਾਰ ਤੋਂ ਬਾਅਦ ਦੋ ਦਿਨਾਂ ਤੋਂ ਬੰਦ ਚਾਰਧਾਮ ਯਾਤਰਾ ਵੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਕਾਲਿੰਦੀ ਟ੍ਰੈਕ ਪਾਸ ਤੋਂ 7 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਰੈਸਕਿਊ ਕੀਤਾ ਗਿਆ ਹੈ।

ਕਮਿਸ਼ਨਰ ਗੜ੍ਹਵਾਲ ਆਨੰਦ ਸਰੂਪ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ 26 ਸਤੰਬਰ ਦੀ ਦੁਪਹਿਰ ਤੋਂ 27 ਸਤੰਬਰ ਤੱਕ ਯਾਤਰਾ ਮੁਲਤਵੀ ਕੀਤੀ ਗਈ ਸੀ। ਮੌਸਮ ਵਿਭਾਗ ਨੇ ਅੱਜ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਟਿਹਰੀ, ਪੌੜੀ, ਦੇਹਰਾਦੂਨ ਅਤੇ ਹਰਿਦੁਆਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ । ਦੂਜੇ ਪਾਸੇ ਦੇਹਰਾਦੂਨ ਵਿੱਚ ਸਵੇਰੇ ਬਾਰਿਸ਼ ਹੋਈ।ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ ਆਦਿ ਕੈਲਾਸ਼ ਮਾਰਗ ਸਮੇਤ 86 ਸੜਕਾਂ ਬੰਦ ਹਨ, ਜਿਨ੍ਹਾਂ ਵਿੱਚ ਪਿਥੌਰਾਗੜ੍ਹ ਦੀਆਂ 15 ਅਤੇ ਨੈਨੀਤਾਲ ਦੀਆਂ 18 ਸੜਕਾਂ ਵੀ ਸ਼ਾਮਲ ਹਨ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement