ਖ਼ਬਰਾਂ |

ਤਾਜ਼ਾ |

ਧੀ ਨੇ ਪ੍ਰੇਮੀ ਨਾਲ ਮਿਲ ਕੇ ਮਾਂ ਦਾ ਕੀਤਾ ਕਤਲ, ਜ਼ਮੀਨ ਵਿਚੋਂ ਹਿੱਸਾ ਨਾ ਦੇਣ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ

By : GAGANDEEP

Published : Sep 27, 2026, 9:42 am IST
Updated : Sep 27, 2026, 10:01 am IST
SHARE ARTICLE
Dehradun Daughter Murders Mother Property Dispute
Dehradun Daughter Murders Mother Property Dispute

ਕਾਤਲ ਧੀ ਪ੍ਰੇਮੀ ਸਮੇਤ ਗ੍ਰਿਫ਼ਤਾਰ

ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ, ਇਕ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਧੀ ਸ਼ਿਲਪਾ ਥਾਪਾ ਅਤੇ ਉਸ ਦੇ ਪ੍ਰੇਮੀ ਸ਼ਿਵ ਨਰਾਇਣ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਂ ਵੱਲੋਂ ਜ਼ਮੀਨ ਵਿਚ ਹਿੱਸਾ ਨਾ ਦੇਣ 'ਤੇ ਧੀ ਨਾਰਾਜ਼ ਸੀ। ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਮਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਜ਼ਮੀਨ ਵੇਚ ਕੇ ਇਕੱਠੇ ਰਹਿਣ ਦੀ ਯੋਜਨਾ ਬਣਾਈ ਸੀ। 21 ਸਤੰਬਰ ਨੂੰ ਮੁਲਜ਼ਮ ਸ਼ਿਵ ਨਰਾਇਣ ਖਜਾਨੀ ਦੇਵੀ ਦੇ ਘਰ ਪਹੁੰਚਿਆ। ਮੌਕਾ ਮਿਲਦਿਆਂ ਹੀ, ਉਸ ਨੇ ਕਥਿਤ ਤੌਰ 'ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸ ਨੇ ਘਰ ਦਾ ਗੇਟ ਬਾਹਰੋਂ ਬੰਦ ਕਰ ਦਿੱਤਾ ਅਤੇ ਫਰਾਰ ਹੋ ਗਿਆ।

ਉਸੇ ਰਾਤ, ਲਗਭਗ 10:30 ਵਜੇ, ਉਸ ਦਾ ਪੁੱਤਰ ਸੰਜੇ ਪੁੰਡੀਰ ਘਰ ਪਹੁੰਚਿਆ। ਦਰਵਾਜ਼ਾ ਨਾ ਖੋਲ੍ਹਣ ਦੀ ਸੂਰਤ ਵਿਚ ਉਸ ਨੇ ਦਰਵਾਜ਼ਾ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਕਿ ਉਸ ਦੀ ਮਾਂ ਬਾਥਰੂਮ ਵਿੱਚ ਮ੍ਰਿਤਕ ਪਈ ਸੀ। ਇਸ ਤੋਂ ਬਾਅਦ, 22 ਸਤੰਬਰ ਨੂੰ ਰਾਇਵਾਲਾ ਥਾਣੇ ਵਿੱਚ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ।

ਖਜਾਨੀ ਦੇਵੀ ਕੋਲ ਰਾਨੀਪੋਖਰੀ ਦੇ ਕਟਲ ਮੰਡਲ ਪਿੰਡ ਵਿਚ ਕਈ ਬਿਘੇ ਜੱਦੀ ਜ਼ਮੀਨ ਸੀ। ਉਹ ਅਤੇ ਉਸ ਦਾ ਪੁੱਤਰ ਸੰਜੇ ਪੁੰਡੀ ਇਸ ਜ਼ਮੀਨ ਨੂੰ ਵੇਚਣ ਦੀ ਪ੍ਰਕਿਰਿਆ ਵਿਚ ਸਨ। ਹਾਲਾਂਕਿ ਖਜਾਨੀ ਦੇਵੀ ਦੀ ਧੀ ਸ਼ਿਲਪਾ ਥਾਪਾ ਨੂੰ ਨਾ ਤਾਂ ਜ਼ਮੀਨ ਵਿੱਚ ਕੋਈ ਹਿੱਸਾ ਦਿੱਤਾ ਗਿਆ ਤੇ ਨਾ ਹੀ ਵੇਚੀ ਗਈ ਜ਼ਮੀਨ ਤੋਂ ਮਿਲੀ ਰਕਮ ਵਿੱਚੋਂ ਕੋਈ ਹਿੱਸਾ ਦੇਣਾ ਸੀ।

ਇਸ ਗੱਲ ਤੋਂ ਨਾਰਾਜ਼ ਹੋ ਕੇ, ਸ਼ਿਲਪਾ ਨੇ ਆਪਣੀ ਮਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਉਸ ਦੇ ਪ੍ਰੇਮੀ, ਸ਼ਿਵ ਨਰਾਇਣ ਪਾਂਡੇ ਉਰਫ਼ ਸੋਨੂੰ 'ਤੇ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ। ਸ਼ਿਲਪਾ ਨੇ ਸ਼ਿਵ ਨੂੰ ਕਤਲ ਕਰਨ ਲਈ ਮਨਾ ਲਿਆ; ਉਸ ਨੇ ਲਾਲਚ ਦਿੱਤਾ ਕਿ ਮਾਂ ਦੇ ਕਤਲ ਤੋਂ ਬਾਅਦ ਜ਼ਮੀਨ ਵੇਚ ਕੇ ਮਿਲਣ ਵਾਲੀ ਰਕਮ ਨਾਲ ਉਸ ਦਾ ਕਰਜ਼ਾ ਲਾਹ ਦਿੱਤਾ ਜਾਵੇਗਾ ਅਤੇ ਉਹ ਇਕੱਠੇ ਆਪਣੀ ਜ਼ਿੰਦਗੀ ਸ਼ੁਰੂ ਕਰਨਗੇ।

ਸ਼ਿਲਪਾ ਨੇ ਆਪਣੇ ਪ੍ਰੇਮੀ ਸ਼ਿਵ ਨਰਾਇਣ ਨੂੰ ਦੱਸਿਆ ਸੀ ਕਿ ਉਸ ਦੀ ਮਾਂ ਛੇ ਸਾਲਾ ਪੋਤੀ ਨੂੰ ਸਕੂਲ ਛੱਡਣ ਤੋਂ ਬਾਅਦ ਦੁਪਹਿਰ ਤੱਕ ਕਮਰੇ ਵਿੱਚ ਇਕੱਲੀ ਰਹੇਗੀ। 21 ਸਤੰਬਰ ਦੀ ਸਵੇਰ ਨੂੰ ਮੌਕਾ ਮਿਲਦਿਆਂ ਹੀ, ਸ਼ਿਵ ਨਰਾਇਣ ਕਮਰੇ ਵਿੱਚ ਦਾਖਲ ਹੋਇਆ ਅਤੇ ਖਜਾਨੀ ਦੇਵੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਬਾਥਰੂਮ ਵਿੱਚ ਛੱਡ ਕੇ, ਬਾਹਰੋਂ ਮੁੱਖ ਦਰਵਾਜ਼ਾ ਬੰਦ ਕਰਕੇ ਫਰਾਰ ਹੋ ਗਿਆ।

ਜਦੋਂ ਖਜਾਨੀ ਦੇਵੀ ਦੁਪਹਿਰ ਵੇਲੇ ਆਪਣੀ ਪੋਤੀ ਨੂੰ ਸਕੂਲੋਂ ਲੈਣ ਲਈ ਨਹੀਂ ਪਹੁੰਚੀ, ਤਾਂ ਪਰਿਵਾਰ ਨੂੰ ਸ਼ੱਕ ਹੋਇਆ ਕਿ ਕੁਝ ਗੜਬੜ ਹੈ। ਰਾਤ ਕਰੀਬ 10:30 ਵਜੇ, ਜਦੋਂ ਉਸ ਦੇ ਪੁੱਤਰ ਸੰਜੇ ਪੁੰਡੀਰ ਨੇ ਕਮਰੇ ਦਾ ਜਿੰਦਰਾ ਤੋੜਿਆ, ਤਾਂ ਉਸ ਨੇ ਆਪਣੀ ਮਾਂ ਦੀ ਲਾਸ਼ ਬਾਥਰੂਮ ਵਿੱਚ ਪਈ ਦੇਖੀ। ਪੁੱਤਰ ਸੰਜੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਰਾਇਵਾਲਾ ਪੁਲਿਸ ਸਟੇਸ਼ਨ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ, ਪੁਲਿਸ ਨੇ ਰਸਤੇ ਵਿੱਚ ਅਤੇ ਖਜਾਨੀ ਦੇਵੀ ਦੇ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸ਼ਿਵ ਨਰਾਇਣ ਨੂੰ ਸ਼ੱਕੀ ਹਾਲਤ ਵਿੱਚ ਦੇਖਿਆ।

ਪੁਲਿਸ ਨੇ ਭੂਪਤਵਾਲਾ ਦੇ ਇਕ ਆਸ਼ਰਮ ਵਿਚ ਮੁਲਜ਼ਮ ਸ਼ਿਵ ਨਰਾਇਣ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ, ਉਸ ਨੇ ਸ਼ਿਲਪਾ ਦੇ ਕਹਿਣ 'ਤੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਉਸ ਦੇ ਪ੍ਰੇਮੀ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ 'ਤੇ, ਪੁਲਿਸ ਨੇ ਸਾਜ਼ਿਸ਼ ਰਚਣ ਵਾਲੀ ਧੀ, ਸ਼ਿਲਪਾ ਥਾਪਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ।
 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement