Uttarakhand 'ਚ ਛੁੱਟੀ 'ਤੇ ਆਏ ਆਈ.ਟੀ.ਬੀ.ਪੀ. ਦੇ ਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

By : JAGDISH

Published : Jan 17, 2026, 12:06 pm IST
Updated : Jan 17, 2026, 12:06 pm IST
SHARE ARTICLE
ITBP jawan on leave dies in road accident in Uttarakhand
ITBP jawan on leave dies in road accident in Uttarakhand

ਹਾਦਸੇ ਦੌਰਾਨ ਜਵਾਨ ਦੇ ਪਿਤਾ ਹੋਏ ਗੰਭੀਰ ਜ਼ਖ਼ਮੀ

ਸਿਤਾਰਗੰਜ : ਊਧਮ ਸਿੰਘ ਨਗਰ ਵਿੱਚ  ਛੁੱਟੀ ’ਤੇ ਆਏ ਆਈ.ਟੀ.ਬੀ.ਪੀ. ਦੇ ਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ ਹੋਈ। ਇਹ ਹਾਦਸਾ ਡੰਪਰ ਅਤੇ ਮੋਟਰ ਸਾਈਕਲ ਦੀ ਹੋਈ ਟੱਕਰ ਕਾਰਨ ਵਾਪਰਿਆ, ਜਿਸ ’ਚ ਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਿਕ ਉਨ੍ਹਾਂ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖਟੀਮਾ ਦੇ ਚੰਦੇਲੀ ਨਿਵਾਸੀ 32 ਸਾਲਾ ਆਈ.ਟੀ.ਬੀ.ਪੀ ਜਵਾਨ ਤ੍ਰਿਲੋਕ ਕੁਮਾਰ ਆਪਣੇ ਪਿਤਾ ਓਮ ਪ੍ਰਕਾਸ਼ ਨਾਲ ਬਾਈਕ ਤੇ ਸਿਤਾਰਗੰਜ ਦੇ ਕੈਲਾਸ਼ਪੁਰੀ ਵਾਪਸ ਜਾ ਰਹੇ ਸਨ।

ਇਸੇ ਦੌਰਾਨ ਸਿਤਾਰਗੰਜ ਦੇ ਬਘੌਰੀ ਕੋਲ ਤੇਜ਼ ਰਫ਼ਤਾਰ ਇਕ ਡੰਪਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਜਵਾਨ ਤ੍ਰਿਲੋਕ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਓਮ ਪ੍ਰਕਾਸ਼ ਨੂੰ ਉਪ-ਜ਼ਿਲ੍ਹਾ ਚਿਕਿਤਸਾਲੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤ੍ਰਿਲੋਕ ਕੁਮਾਰ ਲੇਹ-ਲੱਦਾਖ ਵਿੱਚ ਤਾਇਨਾਤ ਸਨ ਅਤੇ ਇਨ੍ਹਾਂ ਦਿਨਾਂ ਵਿੱਚ ਛੁੱਟੀ ਤੇ ਘਰ ਆਏ ਹੋਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਪੁੱਤਰ ਅਤੇ ਇੱਕ ਪੁੱਤਰੀ ਹਨ। 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement