ਖ਼ਬਰਾਂ |

ਤਾਜ਼ਾ |

ਯੂ.ਪੀ. ਦੇ ਬੁਲੰਦਸ਼ਹਿਰ ’ਚ ਜ਼ਿਲ੍ਹਾ ਅਦਾਲਤ ਕੰਪਲੈਕਸ ’ਚ ਬਾਂਦਰ ਨੇ ਵਰ੍ਹਾਇਆ ਨੋਟਾਂ ਦਾ ਮੀਂਹ
Published : May 31, 2026, 10:36 pm IST
Updated : May 31, 2026, 10:36 pm IST
SHARE ARTICLE
Monkey rains down currency notes in Bulandshahr, UP's district court complex
Monkey rains down currency notes in Bulandshahr, UP's district court complex

ਸਟੈਂਪ ਪੇਪਰ ਖਰੀਦਣ ਜਾ ਰਹੇ ਵਿਅਕਤੀ ਨਾਲ ਵਾਪਰੀ ਘਟਨਾ, ਬਾਂਦਰ ਨੇ ਨੋਟਾਂ ਵਾਲਾ ਬੈਗ ਵਿਅਕਤੀ ਤੋਂ ਖੋਹ ਲਿਆ ਅਤੇ ਇਕ ਰੁੱਖ ਉਤੇ ਬੈਠ ਕੇ ਪੈਸੇ ਹੇਠਾਂ ਸੁੱਟ ਦਿੱਤੇ

ਬੁਲੰਦਸ਼ਹਿਰ (ਯੂ.ਪੀ.): ਇੱਥੋਂ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਇਕ ਬਾਂਦਰ ਨੇ ਇਕ ਵਿਅਕਤੀ ਕੋਲੋਂ ਕਰੀਬ 2 ਲੱਖ ਰੁਪਏ ਵਾਲਾ ਬੈਗ ਖੋਹ ਲਿਆ ਅਤੇ ਬਾਅਦ ਵਿਚ ਇਕ ਰੁੱਖ ਉਤੇ ਬੈਠ ਕੇ ਉਸ ਨੂੰ ਪਾੜ ਦਿਤਾ, ਜਿਸ ਕਾਰਨ ਕਰੰਸੀ ਨੋਟਾਂ ਦਾ ਮੀਂਹ ਵਰ੍ਹਨ ਲੱਗਾ। ਇਸ ਘਟਨਾ ਦੀ ਇਕ ਵੀਡੀਉ ਵੀ ਸੋਸ਼ਲ ਮੀਡੀਆ ਉਤੇ ਸਾਹਮਣੇ ਆਈ ਹੈ।

ਐਡਵੋਕੇਟ ਸੋਹਨਪਾਲ ਮੁਤਾਬਕ ਰਵਿੰਦਰ ਸਨਿਚਰਵਾਰ ਨੂੰ ਸਟੈਂਪ ਪੇਪਰ ਖਰੀਦਣ ਜਾ ਰਿਹਾ ਸੀ ਅਤੇ ਉਸ ਦੇ ਬੈਗ ’ਚ ਕਰੀਬ 2 ਲੱਖ ਰੁਪਏ ਸਨ। ਉਸ ਦੇ ਨਾਲ ਉਸ ਦਾ ਸਾਥੀ ਆਮਿਰ ਵੀ ਸੀ। ਜਦੋਂ ਬਾਂਦਰ ਨੇ ਅਚਾਨਕ ਬੈਗ ਖੋਹ ਲਿਆ ਅਤੇ ਅਦਾਲਤ ਦੇ ਅੰਦਰ ਲੱਗੇ ਇਕ ਰੁੱਖ ਉਤੇ ਚੜ੍ਹ ਗਿਆ। ਉਨ੍ਹਾਂ ਦਸਿਆ ਕਿ ਬਾਂਦਰ ਨੇ ਫਿਰ ਬੈਗ ਨੂੰ ਪਾੜ ਦਿਤਾ ਅਤੇ ਕਰੰਸੀ ਨੋਟਾਂ ਨੂੰ ਬਾਹਰ ਸੁੱਟਣਾ ਸ਼ੁਰੂ ਕਰ ਦਿਤਾ।

ਰੁੱਖ ਦੇ ਹੇਠਾਂ ਲੋਕ ਇਕੱਠੇ ਹੋ ਗਏ ਅਤੇ ਜ਼ਮੀਨ ਉਤੇ ਨੋਟ ਡਿੱਗਦੇ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਖਿੱਲਰੇ ਹੋਏ ਪੈਸੇ ਇਕੱਠੇ ਕੀਤੇ ਅਤੇ ਰਵਿੰਦਰ ਨੂੰ ਵਾਪਸ ਕਰਨ ਵਿਚ ਮਦਦ ਕੀਤੀ। ਮੌਕੇ ਉਤੇ ਮੌਜੂਦ ਲੋਕਾਂ ਮੁਤਾਬਕ ਨਕਦੀ ਦੇ ਨੁਕਸਾਨ ਦੀ ਕੋਈ ਰੀਪੋਰਟ ਨਹੀਂ ਹੈ।     

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement