ਖ਼ਬਰਾਂ |

ਤਾਜ਼ਾ |

ਕਾਨਪੁਰ ਦੇ ਇੱਕ ਬਾਰ ’ਚ ਗੁੰਡਾਗਰਦੀ, ਨਸ਼ੇ ਵਿੱਚ ਧੁੱਤ ਅਮੀਰਜ਼ਾਦਿਆਂ ਨੇ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Published : May 24, 2026, 7:28 pm IST
Updated : May 24, 2026, 7:28 pm IST
SHARE ARTICLE
Hooliganism in a bar in Kanpur, drunken rich men brutally beat up a Sikh youth
Hooliganism in a bar in Kanpur, drunken rich men brutally beat up a Sikh youth

ਪੱਗ ਉਤਾਰੀ, ਵਾਲ ਪੁੱਟੇ, CCTV ’ਚ ਕੈਦ ਹੋਈ ਘਟਨਾ

ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਸਥਿਤ ਇਕ  ਨਾਮੀ ਬਾਰ ਵਿਚ ਨਸ਼ੇ ਵਿਚ ਧੁੱਤ ਨੌਜੁਆਨਾਂ ਵਲੋਂ  ਗੁੰਡਾਗਰਦੀ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਾਮੂਲੀ ਬਹਿਸ ਤੋਂ ਬਾਅਦ ਅਮੀਰਜ਼ਾਦਿਆਂ ਨੇ ਇਕ  ਸਿੱਖ ਨੌਜੁਆਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਉਸ ਦੀ ਪੱਗ ਲਾਹ ਕੇ ਸੁੱਟ ਦਿਤੀ  ਅਤੇ ਵਾਲਾਂ ਤੋਂ ਘਸੀਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।

ਪੀੜਤ ਨੌਜੁਆਨ ਵੰਸ਼ ਦੇ ਪਿਤਾ ਰਜਿੰਦਰ ਸਿੰਘ ਭਾਟੀਆ ਨੇ ਦਸਿਆ  ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਨ੍ਹਾਂ ਦਾ ਬੇਟਾ ਬਾਰ ਤੋਂ ਪਰਤ ਰਿਹਾ ਸੀ ਅਤੇ ਲਿਫਟ ਵਿਚ ਮੁਲਜ਼ਮ ਧੈਰਿਆ ਗੁਪਤਾ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਨ੍ਹਾਂ ਦਸਿਆ , ‘‘ਮੇਰੇ ਬੇਟੇ ਨੂੰ ਡੇਗ-ਡੇਗ ਕੇ ਬੇਰਹਿਮੀ ਨਾਲ ਪਿੱਟਿਆ ਗਿਆ। ਮੁਲਜ਼ਮ ਉਸ ਨੂੰ ਕੁਟਦੇ-ਕੁਟਦੇ ਬਿਲਡਿੰਗ ਦੇ ਹੇਠਾਂ ਲੈ ਆਏ, ਜਿੱਥੇ ਗਲਾ ਦਬਾ ਕੇ ਉਸ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ।’’

ਪੀੜਤ ਨੌਜੁਆਨ ਨੇ ਉਥੇ ਖੜ੍ਹੇ ਸੁਰੱਖਿਆ ਗਾਰਡਾਂ ’ਤੇ ਵੀ ਤਮਾਸ਼ਬੀਨ ਬਣੇ ਰਹਿਣ ਦਾ ਦੋਸ਼ ਲਗਾਇਆ। ਵੰਸ਼ ਨੇ ਕਿਹਾ, ‘‘ਮੈਂ ਬਾਰ ਗਿਆ ਜ਼ਰੂਰ ਸੀ ਪਰ ਮੈਂ ਨਸ਼ੇ ਵਿਚ ਨਹੀਂ ਸੀ। ਦੂਜੇ ਨੌਜੁਆਨ ਨਸ਼ੇ ’ਚ ਸਨ ਅਤੇ ਉਨ੍ਹਾਂ ਨੇ ਮੈਨੂੰ 70 ਤੋਂ 80 ਲੱਤਾਂ-ਮੁੱਕੇ ਮਾਰੇ।’’ 

ਪੁਲਿਸ ਨੇ ਇਕ  ਨਾਮਜ਼ਦ ਸਮੇਤ ਚਾਰ ਲੋਕਾਂ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ  ਹੈ। ਇਸ ਮਾਮਲੇ ਨੇ ਸ਼ਹਿਰ ’ਚ ਨਾ ਸਿਰਫ਼ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਹਨ ਬਲਕਿ ਧਾਰਮਕ ਸਨਮਾਨ ਅਤੇ ਸਮਾਜਕ ਸੰਵੇਦਨਸ਼ੀਲਤਾ ’ਤੇ ਵੀ ਗੰਭੀਰ ਬਹਿਸ ਛੇੜ ਦਿਤੀ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement