ਖ਼ਬਰਾਂ |

ਤਾਜ਼ਾ |

150 ਕਰੋੜ ਦੀ ਜਾਇਦਾਦ ਪਿੱਛੇ ਪੁੱਤ ਨੇ ਪਿਓ ਦਾ ਕੀਤਾ ਕਤਲ
Published : Jul 16, 2026, 12:00 pm IST
Updated : Jul 16, 2026, 12:00 pm IST
SHARE ARTICLE
Ghaziabad Son killed his father News
Ghaziabad Son killed his father News

ਪੂਰੀ ਜ਼ਮੀਨ ਤੇ ਦੁਕਾਨਾਂ ਆਪਣੇ ਨਾਂ ਕਰਵਾਉਣ ਨੂੰ ਕਹਿੰਦਾ ਸੀ ਮੁਲਜ਼ਮ ਪੁੱਤ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ, 150 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁਲਿਸ ਅਨੁਸਾਰ, ਮੁਲਜ਼ਮ ਨੇ ਬੁੱਧਵਾਰ ਅੱਧੀ ਰਾਤ ਨੂੰ ਪਿਸਤੌਲ ਨਾਲ ਆਪਣੇ ਪਿਤਾ ਦੇ ਚਿਹਰੇ, ਛਾਤੀ ਅਤੇ ਪੇਟ ਵਿਚ ਛੇ ਗੋਲੀਆਂ ਮਾਰੀਆਂ। ਪੁੱਤਰ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਸੀ ਜਿਸ ਤੋਂ ਬਾਅਦ ਪਿਓ ਨੇ ਉਸ ਨੂੰ ਝਿੜਕਿਆ। ਜਿਸ ਤੋਂ ਖਫ਼ਾ ਹੋ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਆਪਣੇ ਪਤੀ ਦੀ ਲਾਸ਼ ਦੇਖ ਕੇ ਪਤਨੀ ਭੁੱਬਾਂ ਮਾਰ ਮਾਰ ਰੋਈ ਤੇ ਆਪਣੇ ਪੁੱਤਰ ਨੂੰ ਕਿਹਾ, "ਤੂੰ ਪੂਰਾ ਘਰ ਬਰਬਾਦ ਕਰ ਦਿੱਤਾ ਹੈ।" ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚ ਗਏ, ਪਰ ਮੁਲਜ਼ਮ ਉਦੋਂ ਤੱਕ ਫਰਾਰ ਹੋ ਚੁੱਕਾ ਸੀ। ਮੁਲਜ਼ਮ ਪੁੱਤਰ, ਨਿਖਿਲ (32), ਆਪਣੇ ਪਿਤਾ ਹਰੀਓਮ ਚੌਧਰੀ (52) 'ਤੇ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਰਿਹਾ ਸੀ।

ਹਰੀਓਮ ਇਸ ਗੱਲ ਲਈ ਸਹਿਮਤ ਨਹੀਂ ਸੀ। ਉਸ ਨੂੰ ਡਰ ਸੀ ਕਿ ਉਸ ਦਾ ਪੁੱਤਰ ਜ਼ਮੀਨ ਵੇਚ ਦੇਵੇਗਾ ਅਤੇ ਪੈਸੇ ਸ਼ਰਾਬ 'ਤੇ ਉਡਾ ਦੇਵੇਗਾ। ਜਦੋਂ ਉਸ ਰਾਤ ਪਿਤਾ ਨੇ ਉਸ ਨੂੰ ਝਿੜਕਿਆ, ਤਾਂ ਬਹਿਸ ਵਧ ਗਈ ਅਤੇ ਨਿਖਿਲ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਲਗਭਗ ਅੱਠ ਸਾਲ ਪਹਿਲਾਂ, ਨਿਖਿਲ ਨੇ ਆਪਣੇ ਛੋਟੇ ਭਰਾ ਨੀਸ਼ੂ 'ਤੇ ਵੀ ਗੋਲੀ ਚਲਾਈ ਸੀ, ਪਰ ਉਹ ਬਚ ਗਿਆ ਸੀ। ਮੁਲਜ਼ਮ ਦੀ ਭਾਲ ਲਈ ਪੁਲਿਸ ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਘਟਨਾ ਮੋਦੀਨਗਰ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀ।

ਹਰੀਓਮ ਬੁਡਾਨਾ ਪਿੰਡ ਦਾ ਵਸਨੀਕ ਅਤੇ ਇੱਕ ਖੁਸ਼ਹਾਲ ਕਿਸਾਨ ਸੀ। ਉਨ੍ਹਾਂ ਕੋਲ ਮੋਦੀਨਗਰ ਵਿੱਚ 75 ਵਿਘੇ ਜ਼ਮੀਨ ਅਤੇ ਦਿੱਲੀ-ਮੇਰਠ ਰੋਡ 'ਤੇ ਜੀਵਨ ਹਸਪਤਾਲ ਦੇ ਸਾਹਮਣੇ ਇੱਕ ਮਾਰਕੀਟ ਕੰਪਲੈਕਸ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਦੀ ਕੀਮਤ ਲਗਭਗ 150 ਕਰੋੜ ਰੁਪਏ ਅਨੁਮਾਨਿਤ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਨੀਤਾ ਅਤੇ ਦੋ ਪੁੱਤਰਨਿਖਿਲ (ਵੱਡਾ) ਅਤੇ ਨਿਸ਼ੂ (ਛੋਟਾ) ਹੈ। ਉਨ੍ਹਾਂ ਦੇ ਕਿਸੇ ਵੀ ਪੁੱਤਰ ਦਾ ਵਿਆਹ ਨਹੀਂ ਹੋਇਆ ਹੈ।

ਏਸੀਪੀ ਭਾਸਕਰ ਵਰਮਾ ਨੇ ਦੱਸਿਆ ਕਿ ਵੱਡਾ ਪੁੱਤਰ ਨਿਖਿਲ ਸ਼ਰਾਬ ਦਾ ਆਦੀ ਹੈ। ਇਸ ਕਾਰਨ ਅਕਸਰ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੁੰਦਾ ਰਹਿੰਦਾ ਸੀ। ਹਾਲਾਂਕਿ ਉਸ ਦੇ ਪਿਤਾ ਨੇ ਉਸ ਨੂੰ ਪਹਿਲਾਂ ਹੀ ਬਾਜ਼ਾਰ ਵਿੱਚ ਦੁਕਾਨਾਂ ਅਤੇ 25 ਵਿਘੇ ਜ਼ਮੀਨ ਦੇ ਦਿੱਤੀ ਸੀ, ਫਿਰ ਵੀ ਨਿਖਿਲ ਬਾਕੀ ਦੀ ਜਾਇਦਾਦ ਵੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ।

ਏਸੀਪੀ (ਮੋਦੀਨਗਰ) ਭਾਸਕਰ ਵਰਮਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਜ਼ਮੀਨੀ ਵਿਵਾਦ ਦਾ ਜ਼ਿਕਰ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 

 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement