ਖ਼ਬਰਾਂ |

ਤਾਜ਼ਾ |

UP ਵਿਚ ਮਾਨਸੂਨ ਦਾ ਕਹਿਰ, ਘਰਾਂ ਦੁਕਾਨਾਂ ਵਿਚ ਵੜਿਆ ਪਾਣੀ, 4 ਲੋਕਾਂ ਦੀ ਮੌਤ
Published : Jul 9, 2026, 12:37 pm IST
Updated : Jul 9, 2026, 12:37 pm IST
SHARE ARTICLE
Uttar pradesh Monsoon News
Uttar pradesh Monsoon News

5 ਜ਼ਿਲ੍ਹਿਆਂ ਵਿਚ ਸਕੂਲ ਕੀਤੇ ਬੰਦ

ਯੂਪੀ ਵਿਚ ਮਾਨਸੂਨ ਭਾਰੀ ਬਾਰਿਸ਼ ਕਰ ਰਿਹਾ ਹੈ। ਵੀਰਵਾਰ ਸਵੇਰ ਤੋਂ, ਨੋਇਡਾ, ਮਥੁਰਾ, ਮੇਰਠ ਅਤੇ ਬੁਲੰਦਸ਼ਹਿਰ ਸਮੇਤ 30 ਸ਼ਹਿਰਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਸੜਕਾਂ 'ਤੇ ਪਾਣੀ ਦਾ ਪੱਧਰ ਇੱਕ ਤੋਂ ਦੋ ਫੁੱਟ ਤੱਕ ਵੱਧ ਗਿਆ।

ਬੁਲੰਦਸ਼ਹਿਰ ਵਿੱਚ ਦੁਕਾਨਾਂ ਅਤੇ ਘਰਾਂ ਵਿਚ ਪਾਣੀ ਵੜ ਗਿਆ। ਬਾਗਪਤ ਵਿਚ, ਦਿੱਲੀ-ਸਹਾਰਨਪੁਰ ਹਾਈਵੇਅ 'ਤੇ ਪਾਣੀ ਦਾ ਪੱਧਰ ਦੋ ਫੁੱਟ ਤੱਕ ਪਹੁੰਚ ਗਿਆ, ਜਿਸ ਕਾਰਨ ਪਾਣੀ ਭਰਨ ਤੋਂ ਬਾਅਦ ਕਈ ਮੋਟਰਸਾਈਕਲ ਫਸ ਗਏ। ਸਹਾਰਨਪੁਰ ਵਿੱਚ ਸਹੰਸ਼ਰਾ ਨਦੀ ਵਿਚ ਅਚਾਨਕ, ਭਿਆਨਕ ਲਹਿਰ ਆਈ। ਜਿਸ ਕਾਰਨ ਇੱਕ ਔਰਤ ਸਮੇਤ ਤਿੰਨ ਲੋਕ ਆਪਣੇ ਮੋਟਰਸਾਈਕਲ ਸਮੇਤ ਵਹਿ ਗਏ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਮੀਂਹ ਕਾਰਨ ਮਥੁਰਾ, ਸੰਭਲ ਅਤੇ ਹਾਥਰਸ ਵਿੱਚ 8ਵੀਂ ਜਮਾਤ ਤੱਕ, ਮੇਰਠ ਵਿੱਚ 9ਵੀਂ ਜਮਾਤ ਤੱਕ ਅਤੇ ਗਾਜ਼ੀਆਬਾਦ ਵਿੱਚ 12ਵੀਂ ਜਮਾਤ ਤੱਕ ਸਕੂਲ ਬੰਦ ਕਰ ਦਿੱਤੇ ਗਏ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਯਾਗਰਾਜ ਵਿੱਚ ਦੋ ਲੋਕਾਂ ਅਤੇ ਅਲੀਗੜ੍ਹ ਵਿੱਚ ਇੱਕ ਔਰਤ ਦੀ ਮੌਤ ਇਕੱਠੇ ਹੋਏ ਪਾਣੀ ਵਿੱਚ ਕਰੰਟ ਲੱਗਣ ਕਾਰਨ ਹੋਈ, ਜਦੋਂ ਕਿ ਹਾਪੁੜ ਵਿਚ ਇਕ ਔਰਤ ਦੀ ਮੌਤ ਇੱਕ ਘਰ ਡਿੱਗਣ ਕਾਰਨ ਹੋਈ।

ਮੌਸਮ ਵਿਭਾਗ ਨੇ ਅੱਜ ਸਾਰੇ 75 ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ 27 ਜ਼ਿਲ੍ਹਿਆਂ ਲਈ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ, ਜੋ ਕਿ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ - ਬੁੱਧਵਾਰ - 71 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ, ਜਿਸ ਵਿੱਚ ਸਭ ਤੋਂ ਵੱਧ 144.4 ਮਿਲੀਮੀਟਰ ਚਿੱਤਰਕੂਟ ਵਿੱਚ ਦਰਜ ਕੀਤਾ ਗਿਆ।
 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement