ਖ਼ਬਰਾਂ |

ਤਾਜ਼ਾ |

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ ਤੋਂ ਦੋ ਮਹੀਨੇ ਬਾਅਦ ਅਯੁੱਧਿਆ ’ਚ ਨਜ਼ਰ ਆਏ ਚੰਪਤ ਰਾਏ
Published : Aug 5, 2026, 8:53 am IST
Updated : Aug 5, 2026, 8:53 am IST
SHARE ARTICLE
Champat Rai seen in Ayodhya two months after the Ram Mandir offering theft incident.
Champat Rai seen in Ayodhya two months after the Ram Mandir offering theft incident.

ਕਿਹਾ :ਮਰਦੇ ਦਮ ਤੱਕ ਅਯੁੱਧਿਆ ’ਚ ਹੀ ਰਹਾਂਗਾ 

ਅਯੁੱਧਿਆ : ਰਾਮ ਮੰਦਰ ਚੜ੍ਹਾਵਾ ਚੋਰੀ ਦੇ ਕਰੀਬ 2 ਮਹੀਨਿਆਂ ਬਾਅਦ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਮੰਗਲਵਾਰ ਨੂੰ ਪਹਿਲੀ ਵਾਰ ਅਯੋਧਿਆ ਵਿੱਚ ਨਜ਼ਰ ਆਏ। ਉਹ ਤਪਸਵੀ ਛਾਉਣੀ ਮੰਦਰ ਪਹੁੰਚੇ । ਜਦੋਂ ਉਹ ਮੰਦਰ ਜਾ ਰਹੇ ਸਨ ਤਾਂ ਮੀਡੀਆ ਕਰਮੀ ਉਹਨਾਂ ਦੀ ਫੋਟੋ-ਵੀਡੀਓ ਬਣਾਉਣ ਲੱਗੇ। ਇਸ 'ਤੇ ਚੰਪਤ ਰਾਏ ਗੁੱਸੇ ਵਿੱਚ ਨਜ਼ਰ ਆਏ ਅਤੇ ਉਂਗਲ ਨਾਲ ਇਸ਼ਾਰਾ ਕਰਕੇ ਆਪਣੇ ਸਾਥੀਆਂ ਨੂੰ ਕੈਮਰੇ ਬੰਦ ਕਰਵਾਉਣ ਲਈ ਕਿਹਾ। ਚੰਪਤ ਰਾਏ ਨਾਲ ਮੁਲਾਕਾਤ ਤੋਂ ਬਾਅਦ ਤਪਸਵੀ ਛਾਉਣੀ ਮੰਦਰ ਦੇ ਪਰਮਹੰਸ ਆਚਾਰੀਆ ਨੇ ਕਿਹਾ ਕਿ ਅਸੀਂ ਚੰਪਤ ਰਾਏ ਨੂੰ ਬੇਨਤੀ ਕੀਤੀ ਕਿ ਤੁਸੀਂ ਅਯੋਧਿਆ ਧਾਮ ਨਾ ਛੱਡੋ । ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਅਤੇ ਕਿਹਾ ਕਿ ਆਖਰੀ ਸਾਹ ਤੱਕ ਮੈਂ ਅਯੋਧਿਆ ਵਿੱਚ ਹੀ ਰਹਾਂਗਾ।

ਇਸ ਤੋਂ ਪਹਿਲਾਂ ਚੰਪਤ ਰਾਏ ਨੇ 7 ਜੂਨ ਨੂੰ ਵੀਡੀਓ ਜਾਰੀ ਕਰਕੇ ਸਫਾਈ ਦਿੱਤੀ ਸੀ ਕਿ ਰਾਮ ਮੰਦਰ ਵਿੱਚ ਕੋਈ ਚੋਰੀ ਨਹੀਂ ਹੋਈ ਹੈ । ਰਾਮ ਮੰਦਰ ਦੇ ਚੜ੍ਹਾਵੇ ਵਿੱਚ ਚੋਰੀ ਦਾ ਮਾਮਲਾ 6 ਜੂਨ 2026 ਨੂੰ ਸਾਹਮਣੇ ਆਇਆ ਸੀ । ਹੁਣ ਤੱਕ ਅੱਠ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ । ਜਗਦਗੁਰੂ ਪਰਮਹੰਸ ਆਚਾਰੀਆ ਨੇ ਕਿਹਾ ਕਿ ਚੰਪਤ ਰਾਏ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ ਕਿ ਮੇਰਾ ਕਿਤੇ ਵੀ ਆਉਣਾ-ਜਾਣਾ ਹੋ ਸਕਦਾ ਹੈ, ਪਰ ਅਯੋਧਿਆ ਹੀ ਮੇਰਾ ਨਿਵਾਸ ਰਹੇਗਾ। ਮੈਂ ਉਮਰ ਭਰ ਇੱਥੇ ਹੀ ਰਹਾਂਗਾ। ਉਹਨਾਂ ਨੇ ਕਿਹਾ ਕਿ ਜੋ ਉੱਲੂ ਅਤੇ ਚਮਗਿੱਧੜ ਪ੍ਰਵਿਰਤੀ ਦੇ ਲੋਕ ਹਨ, ਉਹ ਸੂਰਜ ਦਾ ਮਹੱਤਵ ਨਹੀਂ ਸਮਝ ਸਕਦੇ। ਉਸੇ ਤਰ੍ਹਾਂ ਪੂਰਾ ਸਨਾਤਨ ਸਮਾਜ ਚੰਪਤ ਰਾਏ ਦਾ ਸਤਿਕਾਰ ਕਰਦਾ ਹੈ। ਕੁਝ ਲੋਕ ਸਿਆਸੀ ਸਵਾਰਥ ਕਰਕੇ ਉਹਨਾਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦੀ ਅਗਵਾਈ ਵਿੱਚ ਹੀ ਭਵਾਨ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ।

ਚੰਪਤ ਰਾਏ ਨੇ 26 ਜੂਨ 2026 ਨੂੰ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। 6 ਜੁਲਾਈ ਨੂੰ ਰਾਮ ਮੰਦਰ ਵਿੱਚ ਟਰੱਸਟ ਦੀ ਬੈਠਕ ਹੋਈ, ਜਿਸ ਵਿੱਚ ਚੰਪਤ ਰਾਏ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਚੰਪਤ ਰਾਏ ਦੀ ਜਗ੍ਹਾ ਨਵੇਂ ਟਰੱਸਟੀ ਸੇਵਾਮੁਕਤ IFS ਕ੍ਰਿਸ਼ਨ ਮੋਹਨ ਨੂੰ ਕਾਰਜਕਾਰੀ ਜਨਰਲ ਸਕੱਤਰ ਬਣਾਇਆ ਗਿਆ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement