ਖ਼ਬਰਾਂ |

ਤਾਜ਼ਾ |

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਵੱਡੀ ਖ਼ਬਰ, ਇਕ ਪਰਿਵਾਰ ਦੇ 4 ਮੈਂਬਰਾਂ ਦਾ ਕਤਲ
Published : Jun 3, 2026, 8:35 am IST
Updated : Jun 3, 2026, 8:35 am IST
SHARE ARTICLE
 Prayagraj 4 family member murder News
Prayagraj 4 family member murder News

ਬੁਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਕੀਤਾ ਸੂਚਿਤ

 Prayagraj 4 family member murder News: ਪ੍ਰਯਾਗਰਾਜ ਵਿੱਚ ਇੱਕ ਕਰੋੜਪਤੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦਾ ਪੁੱਤਰ ਅਤੇ ਧੀ ਸ਼ਾਮਲ ਸਨ। ਘਰ ਨੂੰ ਬਾਹਰੋਂ ਤਾਲਾ ਲਗਾ ਕੇ ਬਾਹਰੋਂ ਬੰਦ ਕੀਤਾ ਹੋਇਆ ਸੀ। ਮੰਗਲਵਾਰ ਦੁਪਹਿਰ ਨੂੰ, ਗੁਆਂਢੀਆਂ ਨੂੰ ਘਰ ਵਿੱਚੋਂ ਬਦਬੂ ਆਉਣ 'ਤੇ ਸ਼ੱਕ ਹੋਇਆ। ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਮਾਰੀ, ਪਰ ਕੋਈ ਜਵਾਬ ਨਹੀਂ ਮਿਲਿਆ। ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਗੇਟ ਤੋੜ ਕੇ ਅੰਦਰ ਦਾਖਲ ਹੋਈ।

ਵੀਰੇਂਦਰ ਕੁਮਾਰ ਵੈਸ਼ਯ (70) ਅਤੇ ਉਨ੍ਹਾਂ ਦੀ ਪਤਨੀ ਅਨੀਤਾ (65) ਦੀਆਂ ਲਾਸ਼ਾਂ ਇੱਕ ਕਮਰੇ ਵਿੱਚੋਂ ਮਿਲੀਆਂ। ਉਨ੍ਹਾਂ ਦੀ ਧੀ ਮੀਨਾਕਸ਼ੀ (40) ਦੀ ਲਾਸ਼ ਦੂਜੇ ਕਮਰੇ ਵਿਚ ਨੇੜੇ ਹੀ ਪਈ ਸੀ। ਤਿੰਨਾਂ ਦੇ ਸਿਰਾਂ 'ਤੇ ਡੂੰਘੇ ਜ਼ਖ਼ਮ ਸਨ। ਬਹੁਤ ਸਾਰਾ ਖੂਨ ਡੁੱਲਿਆ ਹੋਇਆ ਸੀ।

ਪੁੱਤਰ ਅਭਿਸ਼ੇਕ (38) ਦੀ ਲਾਸ਼ ਇਕ ਹੇਠਲੀ ਦੁਕਾਨ ਵਿਚੋਂ ਮਿਲੀ, ਜੋ ਬਾਹਰੋਂ ਬੰਦ ਸੀ। ਅਭਿਸ਼ੇਕ ਦੇ ਲਾਪਤਾ ਹੋਣ ਦੀ ਸ਼ੁਰੂਆਤ ਵਿੱਚ ਰਿਪੋਰਟ ਕੀਤੀ ਗਈ ਸੀ, ਅਤੇ ਉਸ 'ਤੇ ਹੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀ ਹੱਤਿਆ ਕਰਨ ਅਤੇ ਫਿਰ ਭੱਜਣ ਦਾ ਸ਼ੱਕ ਸੀ।

ਪੁਲਿਸ ਨੇ ਦੱਸਿਆ ਕਿ ਜਿਸ ਕਮਰੇ ਵਿੱਚ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ, ਉੱਥੇ ਇੱਕ ਗੱਤਾ ਪਿਆ ਸੀ। ਉਸ ਉੱਤੇ ਲਿਖਿਆ ਸੀ, "ਬੰਟੀ, ਬਬਲੀ ਅਤੇ ਨੂੰਹ ਨੇ ਉਨ੍ਹਾਂ ਨੂੰ ਮਾਰ ਦਿੱਤਾ।" ਪਰਿਵਾਰ ਦਾ ਹੁਣ ਇੱਕੋ ਇੱਕ ਪੁੱਤਰ ਹੈ। ਉਹ ਇਸ ਸਮੇਂ ਧੋਖਾਧੜੀ ਦੇ ਮਾਮਲੇ ਵਿੱਚ ਕੌਸ਼ਾਂਬੀ ਜੇਲ੍ਹ ਵਿੱਚ ਕੈਦ ਹੈ। ਇਹ ਘਟਨਾ ਦੱਖਣੀ ਮਲਕਾ ਦੇ ਹੇਵੇਟ ਰੋਡ ਚੌਰਾਹੇ 'ਤੇ ਵਾਪਰੀ।


 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement