ਜੋੜੇ ਦਾ 18 ਸਾਲਾ ਪੁੱਤਰ ਅਤੇ 12 ਸਾਲਾ ਧੀ ਹੈ
ਯੂ.ਪੀ. ਦੇ ਪੀਲੀਭੀਤ ਵਿਚ ਇਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਰਾਤ ਵੇਲੇ ਉਸ ਦੀ ਕੋਲਡ ਡਰਿੰਕ ਵਿਚ ਨੀਂਦ ਦੀ ਦਵਾਈ ਮਿਲਾ ਦਿੱਤੀ; ਜਦੋਂ ਪਤੀ ਬੇਹੋਸ਼ ਹੋ ਗਿਆ, ਤਾਂ ਉਸ ਨੇ ਸਾੜ੍ਹੀ ਨਾਲ ਉਸ ਦਾ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਇਸ ਤੋਂ ਬਾਅਦ ਉਹ ਘਰੋਂ ਫਰਾਰ ਹੋ ਗਈ, ਪਰ ਜਦੋਂ ਉਹ ਪਿੰਡੋਂ ਭੱਜਣ ਲੱਗੀ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਫੜ ਲਿਆ। ਦੱਸ ਦੇਈਏ ਕਿ ਵੀਹ ਸਾਲ ਪਹਿਲਾਂ, ਉਮਾਸ਼ੰਕਰ (42) ਨੇ ਮਮਤਾ (37) ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇੱਕ 18 ਸਾਲਾ ਪੁੱਤਰ ਅਤੇ 12 ਸਾਲਾ ਧੀ ਹੈ। ਖਬਰਾਂ ਅਨੁਸਾਰ, ਮਮਤਾ ਦੇ ਗੁਜਰਾਤ ਦੇ ਰਹਿਣ ਵਾਲੇ ਨਕੁਲ ਭਾਵੇਸ਼ (35) ਨਾਲ ਪ੍ਰੇਮ ਸਬੰਧ ਸਨ; ਇੱਥੋਂ ਤੱਕ ਕਿ ਉਨ੍ਹਾਂ ਨੇ ਅਦਾਲਤੀ ਵਿਆਹ ਵੀ ਕਰਵਾ ਲਿਆ ਸੀ।
ਇਸੇ ਕਾਰਨ ਮਮਤਾ ਆਪਣੇ ਪਤੀ ਉਮਾਸ਼ੰਕਰ ਨੂੰ ਮਾਰਨਾ ਚਾਹੁੰਦੀ ਸੀ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ 2:20 ਵਜੇ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਮਾਧੋਟਾਂਡਾ ਖੇਤਰ ਵਿੱਚ ਸਥਿਤ ਲੋਹਾਰਪੁਰੀ ਪਿੰਡ ਵਿੱਚ ਵਾਪਰੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
