ਖ਼ਬਰਾਂ |

ਤਾਜ਼ਾ |

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪਿਆਰ ’ਚ ਅੜਿੱਕਾ ਬਣ ਰਹੇ ਮਾਸੂਮ ਦਾ ਕਤਲ
Published : Aug 2, 2026, 12:32 pm IST
Updated : Aug 2, 2026, 12:32 pm IST
SHARE ARTICLE
Innocent child murdered for standing in the way of a love affair in Saharanpur, Uttar Pradesh.
Innocent child murdered for standing in the way of a love affair in Saharanpur, Uttar Pradesh.

ਸ਼ਬਾਨਾ 6 ਮਹੀਨੇ ਦੇ ਪੁੱਤਰ ਨਾਲ ਪਹੁੰਚੀ ਸੀ ਪ੍ਰੇਮੀ ਕੋਲ, ਵਿਸ਼ਾਲ ਨੇ ਬੱਚੇ ਨੂੰ ਨਾਲ ਰੱਖਣ ਤੋਂ ਕੀਤਾ ਇਨਕਾਰ

ਸਹਾਰਨਪੁਰ : ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਇਮਰਾਨ ਅਤੇ ਸ਼ਬਾਨਾ ਆਪਣੇ ਚਾਰ ਬੱਚਿਆਂ ਨਾਲ ਆਮ ਪਰਿਵਾਰਕ ਜੀਵਨ ਬਤੀਤ ਕਰ ਰਹੇ ਸਨਅ । ਪਰ ਕੁਝ ਸਮਾਂ ਪਹਿਲਾਂ ਸ਼ਬਾਨਾ ਦੀ ਪਛਾਣ ਇੰਸਟਾਗ੍ਰਾਮ 'ਤੇ ਵਿਸ਼ਾਲ ਨਾਮ ਦੇ ਇੱਕ ਨੌਜਵਾਨ ਨਾਲ ਹੋਈ, ਜੋ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਗਾਣਿਆਂ 'ਤੇ ਰੀਲਾਂ ਬਣਾਉਂਦਾ ਸੀ। ਹੌਲੀ-ਹੌਲੀ ਦੋਵਾਂ ਵਿਚਾਲੇ ਗੱਲਬਾਤ ਵਧੀ । ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਫਿਰ ਦੋਵਾਂ ਨੇ ਮਿਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਪੁਲਿਸ ਅਨੁਸਾਰ, 12 ਜੁਲਾਈ ਨੂੰ ਸ਼ਬਾਨਾ ਆਪਣੇ ਸਭ ਤੋਂ ਛੋਟੇ ਲਗਭਗ 6 ਮਹੀਨੇ ਦੇ ਪੁੱਤਰ ਸਮੀਰ ਨੂੰ ਲੈ ਕੇ ਘਰੋਂ ਨਿਕਲੀ ਅਤੇ ਮੇਰਠ ਪਹੁੰਚੀ, ਜਿੱਥੇ ਵਿਸ਼ਾਲ ਉਸਦਾ ਇੰਤਜ਼ਾਰ ਕਰ ਰਿਹਾ ਸੀ।

ਜਾਂਚ ਅਨੁਸਾਰ ਮੁਲਾਕਾਤ ਦੌਰਾਨ ਵਿਸ਼ਾਲ ਨੇ ਕਥਿਤ ਤੌਰ 'ਤੇ ਬੱਚੇ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਸ਼ਬਾਨਾ ਨੇ ਸਮੀਰ ਨੂੰ ਵਿਸ਼ਾਲ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ ਕਿ ਹੁਣ ਜੋ ਕਰਨਾ ਹੈ, ਤੂੰ ਕਰ। ਪੁਲਿਸ ਅਨੁਸਾਰ ਕੁਝ ਦੇਰ ਬਾਅਦ ਵਿਸ਼ਾਲ ਵਾਪਸ ਆਇਆ ਅਤੇ ਉਸ ਨੇ ਸ਼ਬਾਨਾ ਨੂੰ ਕਿਹਾ ਕਿ ਬੱਚੇ ਨੂੰ ਆਪਣੇ ਇੱਕ ਦੋਸਤ ਕੋਲ ਛੱਡ ਆਇਆ ਹੈ । ਪਰ ਜਾਂਚ ਵਿੱਚ ਪੁਲਿਸ ਦਾ ਦੋਸ਼ ਹੈ ਕਿ ਉਸੇ ਦੌਰਾਨ ਸਮੀਰ ਦਾ ਕਤਲ ਕਰਕੇ ਉਸ ਦੀ ਲਾਸ਼ ਮੇਰਠ ਦੇ ਨੌਚੰਦੀ ਇਲਾਕੇ ਦੇ ਇੱਕ ਨਾਲੇ ਵਿੱਚ ਸੁੱਟ ਦਿੱਤੀ ਗਈ। ਅਗਲੇ ਦਿਨ ਪੁਲਿਸ ਨੂੰ ਨਾਲੇ ਵਿੱਚੋਂ ਇੱਕ ਅਣਪਛਾਤੇ ਮਾਸੂਮ ਬੱਚੇ ਦੀ ਲਾਸ਼ ਮਿਲੀ। ਪਛਾਣ ਨਾ ਹੋਣ ਕਰਕੇ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਸਦੀ ਸ਼ਨਾਖਤ ਦੀ ਕੋਸ਼ਿਸ਼ ਸ਼ੁਰੂ ਹੋਈ।

ਉੱਧਰ ਸਹਾਰਨਪੁਰ ਵਿੱਚ ਇਮਰਾਨ ਆਪਣੀ ਪਤਨੀ ਅਤੇ ਪੁੱਤਰ ਦੀ ਭਾਲ ਵਿੱਚ ਭਟਕ ਰਿਹਾ ਸੀ । ਉਸ ਨੇ ਦੋਵਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ । ਪੁਲਿਸ ਨੇ ਸ਼ਬਾਨਾ ਨੂੰ ਲੱਭ ਲਿਆ, ਪਰ ਸਮੀਰ ਹੁਣ ਵੀ ਲਾਪਤਾ ਸੀ।ਪੁੱਛਗਿੱਛ, ਕਾਲ ਡਿਟੇਲ ਰਿਕਾਰਡ ਅਤੇ ਹੋਰ ਸਬੂਤਾਂ ਦੀ ਜਾਂਚ ਦੌਰਾਨ ਪੁਲਿਸ ਦੇ ਸਾਹਮਣੇ ਸ਼ਬਾਨਾ ਅਤੇ ਵਿਸ਼ਾਲ ਦੇ ਰਿਸ਼ਤੇ ਦੀ ਜਾਣਕਾਰੀ ਆਈ । ਇਸ ਤੋਂ ਬਾਅਦ ਸਹਾਰਨਪੁਰ ਅਤੇ ਮੇਰਠ ਪੁਲਿਸ ਨੇ ਆਪਣੇ ਰਿਕਾਰਡ ਮਿਲਾਏ, ਤਾਂ ਨਾਲੇ ਤੋਂ ਮਿਲੇ ਅਣਪਛਾਤੇ ਬੱਚੇ ਦੀ ਪਛਾਣ ਸਮੀਰ ਵਜੋਂ ਹੋਈ।

ਜਦੋਂ ਪਿਤਾ ਇਮਰਾਨ ਨੂੰ ਉਹ ਤਸਵੀਰ ਦਿਖਾਈ ਗਈ, ਤਾਂ ਉਸਨੇ ਤੁਰੰਤ ਆਪਣੇ ਪੁੱਤਰ ਨੂੰ ਪਛਾਣ ਲਿਆ। ਇਸ ਤੋਂ ਬਾਅਦ ਪੁਲਿਸ ਨੇ ਸ਼ਬਾਨਾ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਮਿਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸਨ ਅਤੇ ਇਸੇ ਵਜ੍ਹਾ ਕਰਕੇ ਸਮੀਰ ਦਾ ਕਤਲ ਕੀਤਾ ਗਿਆ । ਜਦਕਿ ਇਹ ਪੁਲਿਸ ਦਾ ਦੋਸ਼ ਹੈ ਅਤੇ ਮਾਮਲੇ ਵਿੱਚ ਅੰਤਿਮ ਫੈਸਲਾ ਅਦਾਲਤ ਵੱਲੋਂ ਉਪਲਬਧ ਸਬੂਤਾਂ ਅਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ 'ਤੇ ਕੀਤਾ ਜਾਵੇਗਾ।
ਇੱਕ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਰਿਸ਼ਤਾ ਇੱਕ ਪਰਿਵਾਰ ਬਿਖਰ ਗਿਆ, ਚਾਰ ਬੱਚਿਆਂ ਦਾ ਭਵਿੱਖ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਅਤੇ ਇੱਕ ਮਾਸੂਮ ਦੀ ਜ਼ਿੰਦਗੀ ਹਮੇਸ਼ਾ ਲਈ ਖਤਮ ਹੋ ਗਈ। ਪਿਆਰ ਕਰਨਾ ਗਲਤ ਨਹੀਂ ਹੈ । ਪਰ ਜੇਕਰ ਕਿਸੇ ਰਿਸ਼ਤੇ ਦੀ ਕੀਮਤ ਇੱਕ ਮਾਸੂਮ ਦੀ ਜਾਨ, ਆਪਣੇ ਪਰਿਵਾਰ ਦਾ ਭਰੋਸਾ ਅਤੇ ਕਈ ਜ਼ਿੰਦਗੀਆਂ ਦਾ ਭਵਿੱਖ ਬਣ ਜਾਵੇ, ਤਾਂ ਉਹ ਪਿਆਰ ਨਹੀਂ, ਇੱਕ ਅਜਿਹੀ ਤ੍ਰਾਸਦੀ ਬਣ ਜਾਂਦਾ ਹੈ ਜਿਸਦਾ ਦਰਦ ਸਾਲਾਂ ਤੱਕ ਖਤਮ ਨਹੀਂ ਹੁੰਦਾ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement