ਖ਼ਬਰਾਂ |

ਤਾਜ਼ਾ |

ਉੱਤਰ ਪ੍ਰਦੇਸ਼: ਸੁਣਨ ਅਤੇ ਵੇਖਣ ਤੋਂ ਅਸਮਰਥ ਕੁੜੀ ਨੇ 12ਵੀਂ 'ਚ ਹਾਸਲ ਕੀਤੇ 98.75 ਫ਼ੀ ਸਦੀ ਅੰਕ
Published : May 2, 2026, 6:30 am IST
Updated : May 2, 2026, 6:31 am IST
SHARE ARTICLE
Sarah Moin from Uttar Pradesh scores 98 per cent in Class 12 exam.
Sarah Moin from Uttar Pradesh scores 98 per cent in Class 12 exam.

ਸਾਰਾਹ ਮੋਈਨ ਬਣੀ ਮਨੁੱਖੀ ਇਰਾਦੇ ਦੀ ਮਿਸਾਲ

ਲਖਨਊ: ਮਨੁੱਖੀ ਇਰਾਦੇ ਦੀ ਮਿਸਾਲ ਬਣੀ ਸਾਰਾ ਮੋਇਨ ਨੇ ਆਈ.ਐੱਸ.ਸੀ. ਜਮਾਤ 12ਵੀਂ ਦੇ ਇਮਤਿਹਾਨ ਵਿਚ 98.75 ਫੀ ਸਦੀ ਅੰਕ ਹਾਸਲ ਕਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਹੈ। 19 ਸਾਲ ਦੀ ਸਾਰਾ, ਜੋ ਵੇਖਣ ਅਤੇ ਸੁਣਨ ਦੀ ਅਸਮਰਥਾ ਨਾਲ ਜੂਝ ਰਹੀ ਹੈ ਅਤੇ ਸਾਰਕੋਇਡੋਸਿਸ ਵਰਗੀ ਦੁਲਭ ਬਿਮਾਰੀ ਨਾਲ ਪੀੜਤ ਹੈ, ਅਪਣੇ ਸਕੂਲ ’ਚ ਸਿਖਰਲੇ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਸ਼ਾਮਲ ਹੋਈ।

ਉਸ ਨੇ ਭੂਗੋਲ ਅਤੇ ਮਾਸ ਮੀਡੀਆ ਐਂਡ ਕਮਿਊਨੀਕੇਸ਼ਨ ’ਚ 100 ਅੰਕ, ਅੰਗਰੇਜ਼ੀ ਵਿਚ 98, ਇਤਿਹਾਸ ਵਿਚ 97 ਅਤੇ ਮਨੋਵਿਗਿਆਨ ਵਿਚ 96 ਅੰਕ ਪ੍ਰਾਪਤ ਕੀਤੇ। ਸਾਰਾ ਦੀ ਸਫ਼ਲਤਾ ’ਤੇ ਉਸ ਦੇ ਪਿਤਾ ਮੋਇਨ ਅਹਿਮਦ ਇਦਰੀਸੀ ਨੇ ਕਿਹਾ, ‘‘ਉਹ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਵਿਸ਼ੇਸ਼ ਤੌਰ ’ਤੇ ਅਪਾਹਜ ਬੱਚਿਆਂ ਲਈ ਕੰਮ ਕਰਨਾ ਚਾਹੁੰਦੀ ਹੈ।’’

ਸਾਰਾ ਨੇ ਕਰਾਇਸਟ ਚਰਚ ਕਾਲਜ ਵਿਚ ਪਿ੍ਰੰਸੀਪਲ ਰਾਕੇਸ਼ ਚੱਟਰੀ ਅਤੇ ਵਿਸ਼ੇਸ਼ ਅਧਿਆਪਕ ਸਲਮਾਨ ਅਲੀ ਕਾਜ਼ੀ ਦੀ ਰਹਿਨੁਮਾਈ ਹੇਠ ਪੜ੍ਹਾਈ ਕੀਤੀ। ਉਸ ਨੇ ਬ੍ਰੇਲ ਡਿਸਪਲੇ ਅਤੇ ਆਰਬਿਟ ਰੀਡਰ ਵਰਗੀਆਂ ਸਹਾਇਕ ਤਕਨੀਕਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨਾਲ ਉਹ ਡਿਜੀਟਲ ਸਮੱਗਰੀ ਨੂੰ ਛੂਹਣਯੋਗ ਰੂਪ ਵਿਚ ਪੜ੍ਹ ਸਕਦੀ ਹੈ। ਉਸ ਦੇ ਅਧਿਆਪਕ ਅਤੇ ਸਾਥੀ ਉਸ ਦੀ ਹਿੰਮਤ ਦੀ ਤੁਲਨਾ ਅਕਸਰ ਹੇਲਨ ਕੇਲਰ ਨਾਲ ਕਰਦੇ ਹਨ।

ਪਿਤਾ ਨੇ ਅਪੀਲ ਕੀਤੀ ਕਿ ਇਮਤਿਹਾਨ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਲੈਪਟਾਪ ਅਤੇ ਬਰੇਲ ਡਿਸਪਲੇ ਵਰਗੇ ਸਾਧਨਾਂ ਦੀ ਵਰਤੋਂ ਦੀ ਇਜਾਜ਼ਤ ਦੇਣ। ਸਾਰਾ ਨੇ ਪਹਿਲਾਂ 10ਵੀਂ ਜਮਾਤ ਵਿਚ ਵੀ 94 ਫੀ ਸਦੀ ਅੰਕ ਹਾਸਲ ਕੀਤੇ ਸਨ ਅਤੇ ਹੁਣ ਉਹ ਅਪਣੇ ਅਗਲੇ ਅਕਾਦਮਿਕ ਸਫ਼ਰ ਲਈ ਤਿਆਰੀ ਕਰ ਰਹੀ ਹੈ। (ਪੀ.ਟੀ.ਆਈ.)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement