ਖ਼ਬਰਾਂ |

ਤਾਜ਼ਾ |

ਬਰਾਤ ਲੈ ਕੇ ਜਾ ਰਹੇ ਲਾੜੇ ਦਾ ਗੋਲੀਆਂ ਮਾਰ ਕੇ ਹੱਤਿਆ, ਹਮਲਾਵਰਾਂ ਨੇ ਓਵਰਟੇਕ ਕਰਕੇ ਰੋਕੀ ਬਰਾਤ
Published : May 2, 2026, 8:19 am IST
Updated : May 2, 2026, 8:24 am IST
SHARE ARTICLE
photo
photo

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ

ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬਰਾਤ ਲੈ ਕੇ ਜਾ ਰਹੇ ਲਾੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ 9 ਵਜੇ, ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਅਪਰਾਧੀਆਂ ਨੇ ਲਾੜੇ ਦੀ ਕਾਰ ਨੂੰ ਓਵਰਟੇਕ ਕੀਤਾ, ਉਸ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਲਾੜੇ ਦੇ ਪੇਟ ਵਿੱਚ ਦੋ ਅਤੇ ਜਬਾੜੇ ਵਿੱਚ ਇੱਕ ਗੋਲੀ ਲੱਗੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਖੇਤਾਸਰਾਏ ਪੁਲਿਸ ਸਟੇਸ਼ਨ ਖੇਤਰ ਵਿਚ ਵਾਪਰੀ। ਸਰਾਏ ਖਵਾਜਾ ਥਾਣਾ ਖੇਤਰ ਦੇ ਬਦੌਰ ਪਿੰਡ ਦੇ ਵਸਨੀਕ ਰਾਮ ਲਖਨ ਦੇ ਪੁੱਤਰ ਆਜ਼ਾਦ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਆਜ਼ਾਦ ਪੁਣੇ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।

ਉਸ ਦੇ ਵਿਆਹ ਦੀ ਬਰਾਤ ਰਾਤ 8 ਵਜੇ 20 ਕਿਲੋਮੀਟਰ ਦੂਰ ਖੇਤਾਸਰਾਏ ਥਾਣਾ ਖੇਤਰ ਦੇ ਬੀਬੀਪੁਰ ਪਿੰਡ ਲਈ ਰਵਾਨਾ ਹੋਈ। ਬਰਾਤ ਵਿਚ ਤਿੰਨ ਵਾਹਨ ਸ਼ਾਮਲ ਸਨ। ਇਕ ਵਿਚ ਲਾੜਾ ਤੇ ਬਾਕੀ ਦੋ ਗੱਡੀਆਂ ਵਿਚ ਰਿਸ਼ਤੇਦਾਰ ਮੌਜੂਦ ਸਨ। ਜਿਵੇਂ ਹੀ ਬਰਾਤ ਰਵਾਨਾ ਹੋਈ ਤਾਂ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਲਾੜੇ ਦਾ ਕਤਲ ਕਰ ਦਿੱਤਾ।
 

 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement