ਸਿੱਖ ਬਜ਼ੁਰਗ ਨੇ ਲਿਆ 100 ਮੈਰਾਥਨ ਦੌੜਾਂ 'ਚ ਹਿੱਸਾ
Published : Nov 9, 2017, 11:32 pm IST
Updated : Nov 9, 2017, 6:02 pm IST
SHARE ARTICLE

ਲੰਡਨ, 9 ਨਵੰਬਰ (ਹਰਜੀਤ ਸਿੰਘ ਵਿਰਕ): ਇੰਗਲੈਂਡ ਦੇ ਵਾਸੀ ਜਗਜੀਤ ਸਿੰਘ ਨੇ 87 ਹਫ਼ਤਿਆਂ ਅਤੇ 4 ਦਿਨਾਂ ਵਿਚ 100 ਮੈਰਾਥਨ ਦੌੜਾਂ ਵਿਚ ਹਿੱਸਾ ਲੈ ਕੇ ਨਵਾਂ ਇਤਿਹਾਸ ਸਿਰਿਜਆ ਹੈ। ਜਗਜੀਤ ਸਿੰਘ ਨੇ ਇਹ 100 ਮੈਰਾਥਨ ਦੌੜਾਂ 17 ਜਨਵਰੀ 2016 ਤੋਂ ਸ਼ੁਰੂ ਕਰ ਕੇ 3 ਅਕਤੂਬਰ 2017 ਤਕ ਪੂਰੀਆਂ ਕੀਤੀਆਂ ਹਨ। ਜਗਜੀਤ ਸਿੰਘ ਇਕ ਸਮਾਜ ਸੇਵੀ ਹਨ ਅਤੇ ਉਹ 


ਚਾਹੁੰਦੇ ਹਨ ਕਿ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਾ ਖ਼ਾਤਮਾ ਜੜੋਂ ਕਰ ਦਿਤਾ ਜਾਵੇ। ਇਸ ਕਾਰਨ ਉਹ ਕੈਂਪ ਵੀ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਉਹ ਭਵਿੱਖ ਵਿਚ ਵੀ ਦੌੜਾਂ ਵਿਚ ਹਿੱਸਾ ਲੈਂਦੇ ਰਹਿਣਗੇ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਹੋਰ ਲੋਕ ਵੀ ਅਪਣੀ ਜ਼ਿੰਦਗੀ ਵਿਚ ਦੌੜਾਂ ਪ੍ਰਤੀ ਸੁਚੇਤ ਹੋਣ ਤੇ ਤੰਦਰੁਸਤ ਰਹਿਣ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement