ਲਿਏਂਡਰ ਪੇਸ ਰਾਜਾ ਦੂਜੇ ਦੌਰ 'ਚ, ਸਾਨੀਆ ਤੇ ਬੋਪੰਨਾ ਦੀ ਹਾਰ
Published : Sep 2, 2017, 11:10 pm IST
Updated : Sep 2, 2017, 5:40 pm IST
SHARE ARTICLE



ਨਿਊਯਾਰਕ, 2 ਸਤੰਬਰ: ਭਾਰਤ ਦੇ ਲਿਏਂਡਰ ਪੇਸ ਤੇ ਪੂਰਵ ਰਾਜਾ ਅਮਰੀਕੀ ਓਪਨ ਦੇ ਪੁਰਸ਼ ਡਬਲਜ਼ ਦੌਰਾਨ ਦੂਜੇ ਗੇੜ ਵਿਚ ਪਹੁੰਚ ਗਏ, ਜਦੋਂ ਕਿ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਅਪਣੇ-ਅਪਣੇ ਵਰਗ ਦੇ ਮੁਕਾਬਲੇ ਹਾਰ ਗਏ। ਪੇਸ ਅਤੇ ਰਾਜਾ ਨੇ ਸਰਬੀਆ ਦੇ ਯਾਂਕੋ ਟਿਪਸਾਰੇਵਿਚ ਅਤੇ ਵਿਕਟਰ ਟ੍ਰੋਇਕੀ ਨੂੰ 6-1, 6-3 ਨਾਲ ਹਰਾਇਆ। ਉਥੇ ਹੀ ਦਸਵੀਂ ਵੀਰਤਾ ਪ੍ਰਾਪਤ ਬੋਪੰਨਾ ਅਤੇ ਉਰੂਗਵੇ ਦੇ ਪਾਬਲੋ ਕੂਵਾਸ ਨੂੰ ਆਸਟ੍ਰੇਲੀਆਈ ਓਪਨ ਜੇਤੂ ਰਹਿ ਚੁਕੇ ਫੇਬਿਓ ਫੋਗਨਿਨੀ ਅਤੇ ਸਿਮੋਨ ਬੋਲੇਲੀ ਨੇ 5-7, 6-4, 6-4 ਨਾਲ ਹਰਾਇਆ।
ਸਾਨੀਆ ਅਤੇ ਮਿਕਸਡ ਡਬਲਜ਼ ਜੋੜੀਦਾਰ ਕ੍ਰੋਏਸ਼ੀਆ ਦੇ ਖਿਡਾਰੀ ਇਵਾਨ ਡੋਡਿਜ਼ ਨੂੰ ਲਾਟਵਿਆ ਦੀ ਯੇਲੇਨਾ ਓਸਟਾਪੇਂਕੋ ਤੇ ਫ਼ਰਾਂਸ ਦੇ ਫੈਬਰਿਸ ਮਾਰਟਿਨ ਨੇ 7-5, 3-6, 6-10 ਨਾਲ ਹਰਾਇਆ। ਬੋਪੰਨਾ ਹੁਣ ਮਿਕਸਡ ਡਬਲਜ਼ ਵਿਚ ਕੈਨੇਡਾ ਦੀ ਗੈਬਰੀਲਾ ਡਬਰੋਵਕੀ ਨਾਲ ਉਤਰਨਗੇ, ਜਦਕਿ ਸਾਨੀਆ ਤੇ ਚੀਨ ਦੀ ਪੇਂਗ ਸੂਈ ਮਹਿਲਾ ਡਬਲਜ਼ ਦੂਜੇ ਗੇੜ ਵਿਚ ਖੇਡਣਗੇ। ਦਿਵਿਜ ਸ਼ਰਨ ਤੇ ਆਂਦਰੇ ਬੇਜ਼ੇਮੈਨ ਨੇ ਸਪੇਨ ਦੇ ਫੇਲਿਸੀਆਨੋ ਲੋਪੇਜ਼ ਅਤੇ ਮਾਰਕ ਲੋਪੇਜ਼ ਨੂੰ 6-4, 6-4 ਨਾਲ ਹਰਾਇਆ। ਪੇਸ ਅਤੇ ਕਿੰਗ ਪਹਿਲਾਂ ਵਿੰਸਟਨ ਸਲੇਮ ਓਪਨ ਦੇ ਪਹਿਲੇ ਗੇੜ 'ਚ ਹਾਰ ਗਏ ਸਨ। ਉਹ ਹੁਣ ਰੂਸ ਦੇ ਕਾਰਨ ਖਸ਼ਾਨੋਵ ਅਤੇ ਆਂਡਰੇ ਰੱਬਲੂਵ ਨਾਲ ਖੇਡਣਗੇ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement