ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ
Published : Mar 3, 2018, 11:17 pm IST
Updated : Mar 3, 2018, 5:47 pm IST
SHARE ARTICLE

ਨਵਜੋਤ ਕੌਰ ਨੇ ਸੋਨ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ
ਨਵੀਂ ਦਿੱਲੀ, 3 ਮਾਰਚ: ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਨਵਜੋਤ ਕੌਰ ਨੇ ਇਤਿਹਾਸ ਰਚ ਦਿਤਾ ਹੈ। 65 ਕਿਲੋਗ੍ਰਾਮ ਵਰਗ ਦੇ ਫ਼੍ਰੀ ਸਟਾਈਲ ਮੁਕਾਬਲੇ 'ਚ ਉਸ ਨੇ ਜਾਪਾਨੀ ਖਿਡਾਰੀ ਨੂੰ ਹਰਾ ਕੇ ਸੋਨ ਤਮਗ਼ਾ ਅਪਣੇ ਨਾਮ ਕੀਤਾ ਹੈ। ਫ਼ਾਈਨਲ ਮੁਕਾਬਲੇ 'ਚ ਨਵਜੋਤ ਨੇ ਜਾਪਾਨ ਦੀ ਮਿਆ ਇਮਾਈ 'ਤੇ ਇਕ ਦੇ ਮੁਕਾਬਲੇ ਨੌਂ ਅੰਕਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਨਵਜੋਤ ਕੌਰ ਨੇ ਕ੍ਰਿਗਿਸਤਾਨ 'ਚ ਚੱਲ ਰਹੀ ਇਸ ਮੁਕਾਬਲੇਬਾਜ਼ੀ 'ਚ ਭਾਰਤ ਨੂੰ ਪਹਿਲਾ ਸੋਨ ਤਮਗ਼ਾ ਦਿਖਾਇਆ ਹੈ। ਨਵਜੋਤ ਕੌਰ ਨੇ ਇਸ ਤੋਂ ਪਹਿਲਾਂ 2013 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ, ਜਦੋਂ ਕਿ 2014 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਨਵਜੋਤ ਕੌਰ ਤੋਂ ਇਲਾਵਾ ਦੇਸ਼ ਦੀ ਦੂਜੀ ਮਹਿਲਾ ਭਲਵਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।


  ਸਾਕਸ਼ੀ ਮਲਿਕ ਨੇ 62 ਕਿਲੋਗ੍ਰਾਮ ਵਰਗ ਦੇ ਫ਼੍ਰੀ ਸਟਾਈਲ ਮੁਕਾਬਲੇ 'ਚ ਕਾਸੀ ਦਾ ਤਮਗ਼ਾ ਹਾਸਲ ਕੀਤਾ ਹੈ। ਉਥੇ ਹੀ 50 ਕਿਲੋਗ੍ਰਾਮ ਵਰਗ ਦੇ ਮੁਕਾਬਲੇ 'ਚ ਵਿਨੇਸ਼ ਫ਼ੋਗਾਟ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਉਸ ਨੂੰ ਫ਼ਾਈਨਲ ਮੁਕਾਬਲੇ 'ਚ ਚੀਨੀ ਭਲਵਾਨ ਚੁਨ ਲੀ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨ ਪਿਆ। ਇਸ ਮੁਕਾਬਲੇਬਾਜ਼ੀ 'ਚ ਸੰਗੀਤਾ ਫ਼ੋਗਾਟ ਨੇ 59 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ।ਜ਼ਿਕਰਯੋਗ ਹੈ ਕਿ ਜਾਪਾਨੀ ਭਲਵਾਨ ਵਲੋਂ ਲਗਾਏ ਦਾਅ-ਪੇਚਾਂ ਵਿਰੁਧ ਨਵਜੋਤ ਨੇ ਚੰਗੇ ਜਵਾਬ ਦਿਤੇ, ਹਾਲਾਂ ਕਿ ਨਵਜੋਤ ਦੀ ਸ਼ੁਰੂਆਤ ਬੇਹੱਦ ਢਿੱਲੀ ਸੀ। ਸੈਮੀਫ਼ਾਈਨਲ 'ਚ ਮੰਗੋਲੀਆ ਦੀ ਅੰਖਬਿਆਰ ਨਾਲ ਉਨ੍ਹਾਂ ਦਾ ਮੁਕਾਬਲਾ ਕਾਫ਼ੀ ਤਕੜਾ ਰਿਹਾ। ਮੈਚ ਦੇ ਆਖ਼ਰੀ ਸਮੇਂ ਨਵਜੋਤ ਨੇ ਚੰਗੇ ਦਾਅ ਲਗਾ ਕੇ 2-1 ਨਾਲ ਮੈਚ ਜਿੱਤ ਲਿਆ। 65 ਕਿਲੋਗ੍ਰਾਮ ਭਾਰ ਵਰਗ ਦੇ ਫ਼੍ਰੀ ਸਟਾਈਲ ਮੁਕਾਬਲੇ 'ਚ ਸੋਨੇ ਦਾ ਤਮਗ਼ਾ ਜਿੱਤ ਕੇ ਨਵਜੋਤ ਕੌਰ ਨੇ ਇਸ ਮੁਕਾਬਲੇਬਾਜ਼ੀ 'ਚ ਭਾਰਤ ਨੂੰ ਪਹਿਲਾ ਸੋਨ ਤਮਗ਼ਾ ਦਿਵਾ ਕੇ ਇਤਿਹਾਸ ਰਚ ਦਿਤਾ।    (ਏਜੰਸੀ) 

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement