Melbourne Test : ਵਿਰਾਟ ਤੇ ਰੋਹਿਤ ਦੀ ਖ਼ਰਾਬ ਫ਼ਾਰਮ ਪਈ ਟੀਮ ’ਤੇ ਭਾਰੀ

By : PARKASH

Published : Dec 30, 2024, 1:19 pm IST
Updated : Dec 30, 2024, 1:19 pm IST
SHARE ARTICLE
Melbourne Test: Virat and Rohit's poor form weighs heavily on the team
Melbourne Test: Virat and Rohit's poor form weighs heavily on the team

Melbourne Test: ਆਸਟਰੇਲੀਆ ਨੇ ਭਾਰਤ ਨੂੰ ਚੌਥਾ ਟੈਸਟ ਮੈਚ 184 ਦੌੜਾਂ ਨਾਲ ਹਰਾਇਆ

ਆਸਟਰੇਲੀਆ ਲੜੀ ’ਚ 2-1 ਨਾਲ ਅੱਗੇ

Melbourne Test: ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਆਸਾਨੀ ਨਾਲ ਗੋਢੇ ਟੇਕ ਦਿਤੇ ਅਤੇ ਚੌਥੇ ਟੈਸਟ ਵਿਚ ਆਸਟਰੇਲੀਆ ਹੱਥੋਂ 184 ਦੌੜਾਂ ਦੀ ਸ਼ਰਮਨਾਕ ਹਾਰ ਦੇ ਨਾਲ ਹੀ ਖ਼ਰਾਬ ਫਾਰਮ ਨਾਲ ਜੂਝ ਰਹੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਮੰਗ ਜ਼ੋਰ ਫੜਨ ਲੱਗੀ ਹੈ।

ਜਿੱਤ ਲਈ 340 ਦੌੜਾਂ ਦੇ ਔਖੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਨੌਂ ਦੌੜਾਂ ਬਣਾ ਕੇ ਅਤੇ ਵਿਰਾਟ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੂੰ ਬਹੁਤ ਜ਼ਿਆਦਾ ਰਖਿਆਤਮਕ ਸ਼ੈਲੀ ਅਪਣਾਉਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਅਤੇ ਕੋਹਲੀ ਨੇ ਫਿਰ ਆਫ਼ ਸਟੰਪ ਤੋਂ ਬਾਹਰ ਜਾ ਰਹੀ ਗੇਂਦ ’ਤੇ ਅਪਣਾ ਵਿਕਟ ਗੁਆ ਦਿਤਾ। ਭਾਰਤ ਨੇ ਆਖ਼ਰੀ ਸੱਤ ਵਿਕਟਾਂ 20.4 ਓਵਰ ’ਚ 34 ਦੌੜਾਂ   ਬਣਾਉਣ ਵਿਚ ਹੀ ਗੁਆ ਦਿਤੀਆਂ ਅਤੇ ਟੀਮ ਦੂਜੀ ਪਾਰੀ ’ਚ 155 ਦੌੜਾਂ ’ਤੇ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਲੜੀ ’ਚ 2-1 ਦੀ ਬੜ੍ਹਤ ਬਣਾ ਲਈ ਹੈ। 

ਆਸਟਰੇਲੀਆਈ ਕਪਤਾਨ ਅਤੇ ‘ਪਲੇਅਰ ਆਫ਼ ਦਾ ਮੈਚ’ ਪੈਟ ਕਮਿੰਸ ਨੇ 18 ਓਵਰਾਂ ’ਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਸਕਾਟ ਬੋਲੈਂਡ ਨੇ 16 ਓਵਰਾਂ ’ਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਨਾਥਨ ਲਿਓਨ ਨੇ ਦੋ ਵਿਕਟਾਂ ਅਤੇ ਮਿਸ਼ੇਲ ਸਟਾਰਕ ਨੂੰ ਕੋਹਲੀ ਦੀ ਕੀਮਤੀ ਵਿਕਟ ਮਿਲੀ। ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ ਅਤੇ ਰਿਸ਼ਭ ਪੰਤ ਵਿਚਾਲੇ ਚੌਥੇ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕਾਰਨ ਮੈਚ ਡਰਾਅ ਵਲ ਵਧਦਾ ਨਜ਼ਰ ਆ ਰਿਹਾ ਸੀ ਪਰ ਪੰਤ ਦੇ ਗ਼ੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਣ ਨਾਲ ਭਾਰਤ ਦੀਆਂ ਉਮੀਦਾਂ ’ਤੇ ਇਕ ਵਾਰ ਫਿਰ ਪਾਣੀ ਫਿਰ ਗਿਆ।

ਆਸਟਰੇਲੀਆ ਨੇ ਪਹਿਲੀ ਪਾਰੀ ’ਚ ਸਟੀਵ ਸਮਿਥ ਦੀਆਂ 140 ਦੌੜਾਂ, ਲਾਬੁਸ਼ੇਨ ਦੀਆਂ 72 ਦੌੜਾਂ, ਸੈਮ ਕੋਂਟਾਸ ਦੀਆਂ 60 ਦੌੜਾਂ, ਉਸਮਾਨ ਖਵਾਜਾ ਦੀਆਂ 57 ਦੌੜਾਂ ਤੇ ਪੈਟ ਕਮਿੰਸ ਦੀਆਂ 49 ਦੌੜਾਂ ਦੀ ਬਦੌਲਤ 474 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵਲੋਂ ਬੁਮਰਾਹ ਨੇ 4 ਵਿਕਟਾਂ ਲਈਆਂ। ਆਸਟਰੇਲੀਆ ਹੁਣ ਲੜੀ ’ਚ 2-1 ਨਾਲ ਅੱਗੇ ਹੈ। ਜੇਕਰ ਭਾਰਤ ਸਿਡਨੀ ਟੈਸਟ ਨਹੀਂ ਜਿੱਤਦਾ ਤਾਂ ਲਗਾਤਾਰ ਤੀਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣ ਦਾ ਸੁਪਨਾ ਵੀ ਚਕਨਾਚੂਰ ਹੋ ਜਾਵੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement