IPL 2025: ਪੰਜਾਬ ਨੂੰ ਹਰਾ ਕੇ ਫ਼ਾਈਨਲ ’ਚ ਪਹੁੰਚਿਆ ਰਾਇਲ ਚੈਲੇਂਜਰਜ਼ ਬੰਗਲੁਰੂ
Published : May 30, 2025, 7:59 am IST
Updated : May 30, 2025, 7:59 am IST
SHARE ARTICLE
Royal Challengers Bangalore reach final by defeating Punjab
Royal Challengers Bangalore reach final by defeating Punjab

ਮਹਿਜ਼ 10 ਓਵਰਾਂ ਵਿਚ ਰਾਇਲ ਚੈਲੇਂਜਰਜ਼ ਬੰਗਲੁਰੂ ਨੇ 102 ਦੌੜਾਂ ਦਾ ਟੀਚਾ ਕੀਤਾ ਪੂਰਾ

Royal Challengers Bangalore reach final by defeating Punjab Kings: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਕੁਆਲੀਫ਼ਾਇਰ-1 ਮੈਚ ਵਿਚ ਅੱਜ ਪੰਜਾਬ ਕਿੰਗਜ਼ (ਪੀਬੀਕੇਐਸ) ਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦਾ ਸਾਹਮਣਾ ਹੋਇਆ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਵਿਚ, ਪੰਜਾਬ ਕਿੰਗਜ਼ ਨੇ ਆਰਸੀਬੀ ਨੂੰ ਜਿੱਤਣ ਲਈ 102 ਦੌੜਾਂ ਦਾ ਟੀਚਾ ਦਿਤਾ ਹੈ। ਪੂਰੀ ਪੰਜਾਬ ਟੀਮ 14.1 ਓਵਰਾਂ ਵਿਚ 101 ਦੌੜਾਂ ’ਤੇ ਢੇਰ ਹੋ ਗਈ।

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਬੰਗਲੁਰੂ ਦੀ ਟੀਮ ਨੇ 10 ਓਵਰਾਂ ਵਿਚ  2 ਵਿਕਟਾਂ ਗਵਾ ਕੇ ਟੀਚਾ ਹਾਸਲ ਕਰ ਲਿਆ। ਇਸ ਤਰ੍ਹਾਂ ਬੰਗਲੁਰੂ ਸ਼ਾਨ ਨਾਲ ਫ਼ਾਈਨਲ ’ਚ ਪ੍ਰਵੇਸ਼ ਕਰ ਗਿਆ। ਇਸ ਤੋਂ ਪਹਿਲਾਂ ਆਰ.ਸੀ.ਬੀ ਨੇ ਟਾਸ ਜਿੱਤ ਕੇ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ। ਪੰਜਾਬ ਕਿੰਗਜ਼ ਦੀ ਸ਼ੁਰੂਆਤ ਮਾੜੀ ਰਹੀ ਅਤੇ ਪਾਵਰਪਲੇ ਵਿਚ ਚਾਰ ਵਿਕਟਾਂ ਗੁਆ ਦਿਤੀਆਂ। ਪੰਜਾਬ ਕਿੰਗਜ਼ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ। ਜਿਥੇ ਫ਼ਾਰਮ ਵਿਚ ਚੱਲ ਰਹੇ ਨੇਹਲ ਵਢੇਰਾ ਨੂੰ ਯਸ਼ ਦਿਆਲ ਨੇ ਬੋਲਡ ਕੀਤਾ।

ਇਸ ਤੋਂ ਬਾਅਦ, ਸਪਿਨਰ ਸੁਯਸ਼ ਸ਼ਰਮਾ ਦੀ ਸਪਿਨ ਨੇ ਜ਼ਬਰਦਸਤ ਕੰਮ ਕੀਤਾ। ਸੁਯਸ਼ ਨੇ ਉਸੇ ਓਵਰ ਵਿਚ ਸ਼ਸ਼ਾਂਕ ਸਿੰਘ (3 ਦੌੜਾਂ) ਅਤੇ ‘ਪ੍ਰਭਾਵ ਸਬ’ ਮੁਸ਼ੀਰ ਖ਼ਾਨ (0) ਨੂੰ ਆਊਟ ਕੀਤਾ। ਇਸ ਦੇ ਨਾਲ ਹੀ, ਸੁਯਸ਼ ਨੇ ਮਾਰਕਸ ਸਟੋਇਨਿਸ ਦੀ ਵੱਡੀ ਵਿਕਟ ਵੀ ਲਈ। ਸਟੋਇਨਿਸ ਨੇ 17 ਗੇਂਦਾਂ ਵਿਚ 2 ਚੌਕੇ ਅਤੇ 2 ਛਿੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਇਸ ਵਾਰ ਕਪਤਾਨ ਸ੍ਰੇਅਸ਼ ਅਈਅਰ ਦਾ ਬੱਲਾ ਵੀ ਖ਼ਾਮੋਸ਼ ਰਿਹਾ ਤੇ ਉਹ ਕੇਵਲ ਦੋ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਬੰਗਲੁਰੂ ਦੀ ਟੀਮ ਨੇ 10 ਓਵਰਾਂ ਵਿਚ ਦੋ ਵਿਕਟਾਂ ਗਵਾ ਕੇ 102 ਦੌੜਾਂ ਬਣਾ ਲਈਆਂ। ਬੰਗਲੁਰੂ ਵਲੋਂ ਫ਼ਿਲਿਪ ਸਾਲਟ ਨੇ 56 ਦੌੜਾਂ ਬਣਾਈਆਂ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement