ਪੋਵਾਰ ਦੇ ਆਰੋਪਾਂ ‘ਤੇ ਮਿਤਾਲੀ ਦਾ ਜਵਾਬ- ਇਹ ਮੇਰੇ ਜੀਵਨ ਦਾ ਸਭ ਤੋਂ ਕਾਲਾ ਦਿਨ
Published : Nov 29, 2018, 4:21 pm IST
Updated : Nov 29, 2018, 4:21 pm IST
SHARE ARTICLE
Mithali
Mithali

ਟੀ-20 ਵਿਸ਼ਵ ਕੱਪ ਵਿਚ ਬੱਲੇਬਾਜੀ ਕ੍ਰਮ ਨੂੰ ਲੈ ਕੇ ਸੰਨਿਆਸ ਦੀਆਂ ਧਮਕੀਆਂ.....

ਨਵੀਂ ਦਿੱਲੀ (ਭਾਸ਼ਾ): ਟੀ-20 ਵਿਸ਼ਵ ਕੱਪ ਵਿਚ ਬੱਲੇਬਾਜੀ ਕ੍ਰਮ ਨੂੰ ਲੈ ਕੇ ਸੰਨਿਆਸ ਦੀਆਂ ਧਮਕੀਆਂ, ਨਖਰੇਂ ਅਤੇ ਟੀਮ ਵਿਚ ਅਹਿੰਸਾ ਫੈਲਾਉਣ ਦੇ ਕੋਚ ਰਮੇਸ਼ ਪੋਵਾਰ ਦੇ ਆਰੋਪਾਂ ਉਤੇ ਜਵਾਬ ਦਿੰਦੇ ਹੋਏ ਸੀਨੀਅਰ ਕ੍ਰਿਕੇਟਰ ਮਿਤਾਲੀ ਰਾਜ ਨੇ ਕਿਹਾ, ‘ਇਹ ਮੇਰੇ ਜੀਵਨ ਦਾ ਸਭ ਤੋਂ ਕਾਲ਼ਾ ਦਿਨ ਹੈ।’ ਮਿਤਾਲੀ ਨੇ ਪਹਿਲਾਂ ਪੋਵਾਰ ਉਤੇ ਇਲਜ਼ਾਮ ਲਗਾਇਆ ਸੀ ਕਿ ਉਹ ਉਨ੍ਹਾਂ ਨੂੰ ਬਰਬਾਦ ਕਰਨਾ ਚਾਹੁੰਦੇ ਸਨ। ਜਦੋਂ ਕਿ ਕੋਚ ਨੇ ਟੀ-20 ਵਿਸ਼ਵ ਕੱਪ ਉਤੇ ਅਪਣੀ ਰਿਪੋਰਟ ਵਿਚ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਦੇ ਵਿਵਹਾਰ ਉਤੇ ਸਵਾਲ ਚੁੱਕੇ।

MithaliMithali

ਭਾਰਤ ਨੂੰ ਸੈਮੀਫਾਇਨਲ ਵਿਚ ਇੰਗਲੈਂਡ ਨੇ ਹਰਾਇਆ ਅਤੇ ਉਸੀ ਮੈਚ ਵਿਚ ਮਿਤਾਲੀ ਨੂੰ ਬਾਹਰ ਕੀਤੇ ਜਾਣ ਉਤੇ ਵਿਵਾਦ ਉਠਿਆ ਸੀ। ਮਿਤਾਲੀ ਨੇ ਪੋਵਾਰ ਦੇ ਆਰੋਪਾਂ ਉਤੇ ਅਪਣੇ ਟਵਿਟਰ ਪੇਜ ਉਤੇ ਲਿਖਿਆ, ‘ਮੈਂ ਇਨ੍ਹਾਂ ਆਰੋਪਾਂ ਤੋਂ ਬਹੁਤ ਦੁਖੀ ਹਾਂ। ਖੇਡ ਦੇ ਪ੍ਰਤੀ ਮੇਰੀ ਪ੍ਰਤੀਬੰਧਤਾ ਅਤੇ ਦੇਸ਼ ਲਈ 20 ਸਾਲ ਖੇਡਣ ਦੇ ਦੌਰਾਨ ਮੇਰੀ ਮਹਿਨਤ, ਸਭ ਬੇਕਾਰ ਗਈ।’ ਉਨ੍ਹਾਂ ਨੇ ਕਿਹਾ, ‘ਅੱਜ ਮੇਰੀ ਦੇਸ ਭਗਤੀ ਉਤੇ ਸ਼ੱਕ ਕੀਤਾ ਜਾ ਰਿਹਾ ਹੈ। ਮੇਰੇ ਹੁਨਰ ਉਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਮੇਰੇ ਉਤੇ ਚਿੱਕੜ ਉਛਾਲਿਆ ਜਾ ਰਿਹਾ ਹੈ। ਇਹ ਮੇਰੇ ਜੀਵਨ ਦਾ ਸਭ ਤੋਂ ਕਾਲ਼ਾ ਦਿਨ ਹੈ। ਰੱਬ ਮੈਨੂੰ ਸ਼ਕਤੀ  ਦੇਵੇ।’


ਮਿਤਾਲੀ ਅਤੇ ਕੋਚ ਦੇ ਵਿਚ ਦੇ ਇਸ ਵਿਵਾਦ ਨੇ ਭਾਰਤੀ ਮਹਿਲਾ ਕ੍ਰਿਕੇਟ ਨੂੰ ਝੰਝੋੜ ਦਿਤਾ ਹੈ। ਮਿਤਾਲੀ ਨੇ ਪਹਿਲਾਂ ਪੋਵਾਰ ਨੂੰ ਅਨੁਸ਼ਾਸਕਾਂ ਦੀ ਕਮੇਟੀ ਦੀ ਮੈਂਬਰ ਡਾਇਨਾ ਐਡੁਲਜੀ ਉਤੇ ਪੱਖ-ਪਾਤ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਡਾਇਨਾ ਨੇ ਉਨ੍ਹਾਂ ਦੇ ਵਿਰੁਧ ਅਪਣੇ ਪਦ ਦਾ ਦੁਰਪ੍ਰਯੋਗ ਕੀਤਾ। ਜਦੋਂ ਕਿ ਪੋਵਾਰ ਨੇ ਉਨ੍ਹਾਂ ਨੂੰ ਅਪਮਾਨਿਤ ਕੀਤਾ। ਦੂਜੇ ਪਾਸੇ ਪੋਵਾਰ ਨੇ ਅਪਣੀ ਦਸ ਪੰਨਿਆਂ ਦੀ ਰਿਪੋਰਟ ਵਿਚ ਵਿਸਥਾਰ ਨਾਲ ਜਾਣਕਾਰੀ ਦਿਤੀ ਹੈ।

MithaliMithali

ਇਹਨਾਂ ਵਿਚੋਂ ਪੰਜ ਪੰਨੀਆਂ ਵਿਚ ਮਿਤਾਲੀ ਦੇ ਬਾਰੇ ਵਿਚ ਲਿਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਨੇ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਨਹੀਂ ਦਿਤੇ ਜਾਣ ਉਤੇ ਦੌਰੇ ਨੂੰ ਵਿਚ ਛੱਡਣ ਦੀ ਧਮਕੀ ਦਿਤੀ ਸੀ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਹ ਟੀਮ ਲਈ ਨਹੀਂ, ਸਗੋਂ ਨਿਜੀ ਰਿਕਾਰਡ ਲਈ ਖੇਡਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement