ਖ਼ਬਰਾਂ |

ਤਾਜ਼ਾ |

ਪੰਜਾਬ ਕਿੰਗਜ਼ ਨੂੰ ਮਿਲੀ ਆਈ.ਪੀ.ਐਲ.-2026 ਦੀ ਪਹਿਲੀ ਹਾਰ
Published : Apr 29, 2026, 6:41 am IST
Updated : Apr 29, 2026, 6:45 am IST
SHARE ARTICLE
Rajasthan Royals beat Punjab Kings by six wickets
Rajasthan Royals beat Punjab Kings by six wickets

ਰੋਮਾਂਚਕ ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਨੇ ਛੇ ਵਿਕਟਾਂ ਨਾਲ ਹਰਾਇਆ

ਮੁਲਾਂਪੁਰ : ਆਈ.ਪੀ.ਐਲ.-2026 ’ਚ ਅਜੇ ਤੱਕ ਅਜੇਤੂ ਰਹੀ ਪੰਜਾਬ ਕਿੰਗਜ਼ ਦੀ ਟੀਮ ਨੂੰ ਮੁੱਲਾਂਪੁਰ ’ਚ ਹੋਏ ਇਕ ਰੋਮਾਂਚਕ ਮੁਕਾਬਲੇ ’ਚ ਰਾਜਸਥਾਨ ਰਾਇਲਜ਼ ਨੇ ਛੇ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਕਿੰਗਜ਼ ਵਲੋਂ ਪਹਿਲਾਂ ਖੇਡਦੇ ਹੋਏ ਦਿਤੇ 223 ਦੌੜਾਂ ਦੇ ਟੀਚੇ ਨੂੰ ਰਾਜਸਥਾਨ ਦੀ ਟੀਮ ਨੇ 19.2 ਓਵਰਾਂ ਹਾਸਲ ਕਰ ਲਿਆ।

ਰਾਜਸਥਾਨ ਦੀ ਪਾਰੀ ਨੂੰ ਬਿਹਤਰੀਨ ਸ਼ੁਰੂਆਤ ਦਿੰਦਿਆਂ ਯਸ਼ਸਵੀ ਜੈਸਵਾਲ ਨੇ 27 ਗੇਂਦਾਂ ’ਤੇ 51 ਦੌੜਾਂ ਅਤੇ ਵੈਭਵ ਸੂਰਿਆਵੰਸ਼ੀ ਨੇ 16 ਗੇਂਦਾਂ ’ਤੇ 43 ਦੌੜਾਂ ਬਣਾਈਆਂ। ਵਿਚਕਾਰਲੇ ਓਵਰਾਂ ’ਚ ਛੇਤੀ-ਛੇਤੀ ਵਿਕਟਾਂ ਡਿੱਗਣ ਤੋਂ ਬਾਅਦ ਵੀ ਡੀ. ਫਰੇਰਾ ਅਤੇ ਸ਼ੁਭਵ ਦੂਬੇ ਦੀ ਜੋੜੀ ਨੇ ਆਖ਼ਰੀ ਓਵਰਾਂ ’ਚ ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ ਦਾ ਜ਼ਬਰਦਸਤ ਜਵਾਬ ਦਿੱਤਾ ਅਤੇ ਟੀਮ ਨੂੰ ਜਿੱਤ ਦਿਵਾਈ।

ਫਰੇਰਾ ਨੇ 26 ਗੇਂਦਾਂ ’ਤੇ ਸ਼ਾਨਦਾਰ 52 ਦੌੜਾਂ ਬਣਾਈਆਂ ਜਦਕਿ ਸ਼ੁਭਮ ਦੂਬੇ ਨੇ 12 ਗੇਂਦਾਂ ’ਤੇ 31 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵਲੋਂ ਯੁਜ਼ਵਿੰਦਰ ਚਾਹਲ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 36 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਉਨ੍ਹਾਂ ਤੋਂ ਇਲਾਵਾ ਬਾਕੀ ਗੇਂਦਬਾਜ਼ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਮੁਸ਼ਕਲ ’ਚ ਨਹੀਂ ਪਾ ਸਕੇ। ਅਰਸ਼ਦੀਪ ਸਿੰਘ ਸਭ ਤੋਂ ਮਹਿੰਗੇ ਸਾਬਤ ਹੋਏ, ਜਿਨ੍ਹਾਂ ਨੇ ਚਾਰ ਓਵਰਾਂ ’ਚ ਸਭ ਤੋਂ ਜ਼ਿਆਦਾ 68 ਦੌੜਾਂ ਦਿਤੀਆਂ ਅਤੇ ਸਿਰਫ਼ ਇਕ ਵਿਕਟ ਲਈ।

ਇਸ ਤੋਂ ਪਹਿਲਾਂ ਮਾਰਕਸ ਸਟੋਇਨਿਸ ਵਲੋਂ ਸਿਰਫ਼ 20 ਗੇਂਦਾਂ ’ਤੇ ਅਰਧ ਸੈਂਕੜੇ ਬਦੌਲਤ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਵਿਰੁੱਧ ਚਾਰ ਵਿਕਟਾਂ ਗੁਆ ਕੇ 222 ਦੇ ਵੱਡੇ ਸਕੋਰ ਖੜ੍ਹਾ ਕਰ ਦਿਤਾ ਸੀ।

ਸਟੋਇਨਿਸ ਨੇ 22 ਗੇਂਦਾਂ ’ਤੇ 62 ਦੌੜਾਂ ਬਣਾਈਆਂ, ਜਿਸ ਵਿੱਚ ਛੇ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਉਨ੍ਹਾਂ ਨੇ ਆਖ਼ਰੀ ਤਿੰਨ ਓਵਰਾਂ ਵਿੱਚ ਹੀ 55 ਰਨ ਜੋੜ ਕੇ ਰਾਜਸਥਾਨ ਰੌਇਲਜ਼ ਦੇ ਗੇਂਦਬਾਜ਼ਾਂ ਨੂੰ ਬੇਹਾਲ ਕਰ ਦਿੱਤਾ।

ਪੰਜਾਬ ਦੇ ਸਿਖਰਲੇ ਤਿੰਨ ਬੱਲੇਬਾਜ਼ਾਂ, ਪ੍ਰਭਸਿਮਰਨ ਸਿੰਘ (59), ਪਿ੍ਰਯਾਂਸ਼ ਆਰਿਆ (29) ਅਤੇ ਕੂਪਰ ਕਾਨੌਲੀ (30), ਨੇ ਸ਼ੁਰੂਆਤ ਵਧੀਆ ਕੀਤੀ ਪਰ ਵੱਡੀ ਪਾਰੀ ਨਹੀਂ ਖੇਡ ਸਕੇ। ਰਾਜਸਥਾਨ ਰਾਇਲਜ਼ ਦੇ ਨੌਜਵਾਨ ਲੈਗ-ਸਪਿਨਰ ਯਸ਼ ਰਾਜ ਪੁੰਜਾ ਨੇ 4 ਓਵਰਾਂ ਵਿੱਚ 41 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਅਤੇ ਵਿਚਕਾਰਲੇ ਓਵਰਾਂ ਵਿਚ ਦਬਾਅ ਬਣਾਇਆ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement