ਖ਼ਬਰਾਂ |

ਤਾਜ਼ਾ |

ਕ੍ਰਿਸ ਗੇਲ ਦਾ ਰਿਕਾਰਡ ਪਤਾ ਨਹੀਂ ਸੀ: ਵੈਭਵ ਸੂਰਿਆਵੰਸ਼ੀ
Published : May 28, 2026, 8:32 pm IST
Updated : May 28, 2026, 8:32 pm IST
SHARE ARTICLE
Chris Gayle's record was unknown: Vaibhav Suryavanshi
Chris Gayle's record was unknown: Vaibhav Suryavanshi

'ਸਿਰਫ਼ ਟੀਮ ਲਈ ਹੀ ਖੇਡਣਾ ਸੀ'

ਨਵੀਂ ਦਿੱਲੀ: ਰਾਜਸਥਾਨ ਦੇ ਓਪਨਰ ਵੈਭਵ ਸੂਰਿਆਵੰਸ਼ੀ ਨੇ ਬੁੱਧਵਾਰ ਨੂੰ IPL ਦੇ ਐਲੀਮੀਨੇਟਰ ਵਿੱਚ ਹੈਦਰਾਬਾਦ ਖ਼ਿਲਾਫ਼ 29 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਉਹ IPL ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦੇ ਕ੍ਰਿਸ ਗੇਲ (30 ਗੇਂਦਾਂ) ਦੇ ਰਿਕਾਰਡ ਤੋਂ ਖੁੰਝ ਗਏ।

ਮੈਚ ਤੋਂ ਬਾਅਦ ਵੈਭਵ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਸਭ ਤੋਂ ਤੇਜ਼ ਸੈਂਕੜੇ ਦੇ ਰਿਕਾਰਡ ਦੀ ਜਾਣਕਾਰੀ ਸੀ। ਉਨ੍ਹਾਂ ਨੇ ਕਿਹਾ, 'ਮੈਨੂੰ ਆਊਟ ਹੋਣ ਤੋਂ ਬਾਅਦ ਹੀ ਇਸ ਰਿਕਾਰਡ ਬਾਰੇ ਪਤਾ ਲੱਗਿਆ। ਉਸ ਸਮੇਂ ਮੇਰਾ ਪੂਰਾ ਧਿਆਨ ਸਿਰਫ਼ ਟੀਮ ਲਈ ਵੱਧ ਤੋਂ ਵੱਧ ਦੌੜਾਂ ਬਣਾਉਣ 'ਤੇ ਸੀ। ਸੈਂਕੜੇ ਤਾਂ ਅੱਗੇ ਵੀ ਬਣਦੇ ਰਹਿਣਗੇ, ਪਰ ਅਜੇ ਸਾਡਾ ਪੂਰਾ ਫੋਕਸ ਇਸ ਗੱਲ 'ਤੇ ਹੈ ਕਿ ਟੀਮ ਲਈ ਟਰਾਫ਼ੀ ਕਿਵੇਂ ਜਿੱਤੀ ਜਾਵੇ।'

ਵੈਭਵ ਨੇ ਕਿਹਾ, 'ਜਦੋਂ ਅਸੀਂ ਜਿੱਤਦੇ ਹਾਂ ਤਾਂ ਅਸੀਂ ਬੱਸ ਉਸੇ ਸਕਾਰਾਤਮਕ ਸੋਚ ਨੂੰ ਅੱਗੇ ਲੈ ਕੇ ਜਾਂਦੇ ਹਾਂ ਅਤੇ ਅਗਲੇ ਮੈਚ 'ਤੇ ਧਿਆਨ ਲਗਾਉਂਦੇ ਹਾਂ। ਸਾਡੀ ਕੋਸ਼ਿਸ਼ ਅਗਲੇ ਮੈਚ ਨੂੰ ਵੀ ਇਸੇ ਤਰ੍ਹਾਂ ਜਿੱਤ ਕੇ ਫਾਈਨਲ ਵਿੱਚ ਪਹੁੰਚਣ ਦੀ ਹੈ।'

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement