ਮੈਨੂੰ ਦੁਨੀਆਂ ਬੋਝ ਸਮਝਦੀ ਹੈ, ਕੋਈ ਮੇਰੀ ਇੱਜ਼ਤ ਨਹੀਂ ਕਰਦਾ- ਕ੍ਰਿਸ ਗੇਲ 
Published : Nov 27, 2019, 4:27 pm IST
Updated : Nov 27, 2019, 4:27 pm IST
SHARE ARTICLE
Chris Gayle
Chris Gayle

ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਕਾਫ਼ੀ ਸਮੇਂ ਤੋਂ ਖ਼ਰਾਬ ਪ੍ਰਦਰਸ਼ਨ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ। ਗੇਲ ਨੇ ਦੱਸਿਆ ਕਿ ਉਸ ਨੇ ਦੱਖਣੀ .....

ਨਵੀਂ ਦਿੱਲੀ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਕਾਫ਼ੀ ਸਮੇਂ ਤੋਂ ਖ਼ਰਾਬ ਪ੍ਰਦਰਸ਼ਨ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ। ਗੇਲ ਨੇ ਦੱਸਿਆ ਕਿ ਉਸ ਨੇ ਦੱਖਣੀ ਅਫ਼ਰੀਕਾ ਵਿਚ ਖੇਡੀ ਜਾ ਰਹੀ ਮਜਾਂਸੀ ਟੀ-20 ਲੀਗ ਤੋਂ ਵਿਦਾਈ ਲੈ ਲਈ ਹੈ। ਦਰਅਸਲ, ਮਜਾਂਸੀ ਸੁਪਰ ਲੀਗ ਵਿਚ ਗੇਲ ਜੋਜੀ ਸਟਾਰਸ ਵੱਲੋਂ ਖੇਡਦੇ ਹਨ। ਗੇਲ ਨੇ ਪਿਛਲੀ ਲੀਗ ਦੀ ਚੈਂਪੀਅਨ ਜੋਜੀ ਸਟਾਰਸ ਵੱਲੋਂ ਹੁਣ ਤੱਕ 6 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚੋਂ ਉਹ ਇਕ ਵੀ ਮੈਚ ਵਿਚ ਜਿੱਤ ਦਰਜ ਨਹੀਂ ਕਰ ਸਕੇ।

Chris GayleChris Gayle

ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਗੇਲ ਨੇ ਦੱਸਿਆ ਕਿ ਟੀ-20 ਲੀਗ ਵਿਚ ਉਸ ਦੇ ਨਾਲ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਗੇਲ ਨੇ ਕਿਹਾ ਕਿ ਉਸ ਨੂੰ ਹੁਣ ਤੱਕ ਕਿਸੇ ਵੀ ਲੀਗ ਵਿਚ ਸਨਮਾਨ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਗੇਲ ਨੇ ਇਸ ਲੀਗ ਦੀਆਂ 6 ਪਾਰੀਆਂ ਵਿਚ 101 ਦੌੜਾਂ ਬਣਾਈਆਂ। ਦੱਸ ਦਈਏ ਕਿ ਗੇਲ ਨੇ ਐਤਵਾਰ ਨੂੰ ਇਸ ਟੂਰਨਾਮੈਂਟ ਦਾ ਆਖਰੀ ਮੁਕਾਬਲਾ ਖੇਡਿਆ ਸੀ

Chris GayleChris Gayle

, ਜਿਸ ਵਿਚ ਉਸ ਨੇ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਸਬੰਧ ਵਿਚ ਗੇਲ ਨੇ ਕਿਹਾ ਕਿ ਜਦੋਂ ਇਕ ਜਾਂ ਦੋ ਮੈਚਾਂ ਵਿਚ ਉਸਦੇ ਬੱਲੇ ਤੋਂ ਦੌੜਾਂ ਨਹੀਂ ਨਿਕਲਦੀਆਂ ਤਾਂ ਉਹ ਅਚਾਨਕ ਹੀ ਟੀਮ ਲਈ ਬੋਝ ਬਣ ਜਾਂਦੇ ਹਨ। ਗੇਲ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਇਹ ਗੱਲ ਕਿਸੇ ਇਕ ਟੀਮ ਲਈ ਨਹੀਂ ਕਹਿ ਰਹੇ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement