ਫਾਈਨਲ ਮੈਚ 'ਚ ਭਾਰਤ ਨੇ ਇਰਾਨ ਨੂੰ 40-34 ਨਾਲ ਹਰਾ ਕੇ ਜਿੱਤ ਕੀਤੀ ਹਾਸਲ
ਨਵੀਂ ਦਿੱਲੀ : ਭਾਰਤ ਨੇ ਏਸ਼ੀਅਨ ਖੇਡਾਂ ਵਿੱਚ ਇੱਕ ਹੀ ਦਿਨ ਕਬੱਡੀ ਦੇ ਦੋਵੇਂ ਸੋਨ ਤਗਮੇ ਜਿੱਤ ਲਏ। ਮਹਿਲਾ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾਇਆ। ਇਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਈਰਾਨ ਨੂੰ 40-34 ਨਾਲ ਹਰਾ ਕੇ ਗੋਲਡ ਆਪਣੇ ਨਾਂ ਕੀਤਾ। ਸ਼ਨੀਵਾਰ ਨੂੰ ਪੁਰਸ਼ ਟੀਮ ਨੇ ਏਸ਼ੀਅਨ ਖੇਡਾਂ ਵਿੱਚ ਲਗਾਤਾਰ 10ਵੀਂ ਵਾਰ ਮੈਡਲ ਜਿੱਤਿਆ। ਮਹਿਲਾ ਟੀਮ ਨੇ ਲਗਾਤਾਰ 5ਵੇਂ ਏਸ਼ੀਆਡ ਵਿੱਚ ਮੈਡਲ ਹਾਸਲ ਕੀਤਾ।
ਕਬੱਡੀ ਤੋਂ ਇਲਾਵਾ ਸਕੁਐਸ਼ ਵਿੱਚ 18 ਸਾਲਾ ਅਨਾਹਤ ਸਿੰਘ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚੀ। ਅਭੈ ਸਿੰਘ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਇਹ ਪਹਿਲੀ ਵਾਰ ਹੈ ਜਦੋਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਦੋ ਖਿਡਾਰੀ ਸਿੰਗਲਜ਼ ਕੈਟਾਗਰੀ ਦੇ ਫਾਈਨਲ ਵਿੱਚ ਪਹੁੰਚੇ ਹਨ।
ਈਰਾਨ ਨੇ ਪਹਿਲੇ ਹਾਫ਼ ਦੇ ਆਖ਼ਰ ਵਿੱਚ ਬੜ੍ਹਤ ਬਣਾ ਲਈ ਅਤੇ ਬ੍ਰੇਕ ਤੱਕ ਸਕੋਰ 18-17 ਉਸ ਦੇ ਪੱਖ ਵਿੱਚ ਸੀ। ਦੂਜੇ ਹਾਫ਼ ਦੀ ਸ਼ੁਰੂਆਤ ਵਿੱਚ ਵੀ ਈਰਾਨ ਨੇ ਦਬਾਅ ਬਣਾਏ ਰੱਖਿਆ, ਪਰ ਭਾਰਤ ਨੇ ਹੌਲੀ-ਹੌਲੀ ਮੈਚ ਦਾ ਰੁੱਖ ਬਦਲ ਦਿੱਤਾ। ਸੁਮਿਤ ਨੇ ਡਿਫ਼ੈਂਸ ਵਿੱਚ ਲਗਾਤਾਰ ਅਹਿਮ ਟੈਕਲ ਕੀਤੇ, ਜਦੋਂ ਕਿ ਅਰਜੁਨ ਦੇਸ਼ਵਾਲ ਨੇ ਰੇਡਿੰਗ ਵਿੱਚ ਅੰਕ ਜੁਟਾਏ। ਭਾਰਤ ਨੇ 21-21 ਦੀ ਬਰਾਬਰੀ ਤੋਂ ਬਾਅਦ ਬੜ੍ਹਤ ਬਣਾਉਣੀ ਸ਼ੁਰੂ ਕੀਤੀ। ਆਖ਼ਰ ਵਿੱਚ ਭਾਰਤ ਨੇ 40-34 ਨਾਲ ਜਿੱਤ ਦਰਜ ਕਰਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ।
