ਭਾਰਤੀ ਦੌੜਾਕ ਪੂਜਾ ਆਤਮਾਰਾਮ 'ਤੇ ਲੱਗੀ 3 ਸਾਲ ਦੀ ਪਾਬੰਦੀ
Published : Feb 26, 2026, 6:54 am IST
Updated : Feb 26, 2026, 7:45 am IST
SHARE ARTICLE
Indian runner Pooja banned for 3 years
Indian runner Pooja banned for 3 years

ਪਿਛਲੇ ਸਾਲ ਮੁਕਾਬਲੇ ਦੌਰਾਨ ਹੋਣ ਵਾਲੇ ਡੋਪ ਟੈਸਟ ਤੋਂ ਪਹਿਲਾਂ ਘਬਰਾ ਕੇ ਗਏ ਸਨ ਭੱਜ

ਨਵੀਂ ਦਿੱਲੀ : ਐਥਲੈਟਿਕਸ ਇੰਟੈਗ੍ਰਿਟੀ ਯੂਨਿਟ (ਏ.ਆਈ.ਯੂ.) ਨੇ ਖ਼ੁਲਾਸਾ ਕੀਤਾ ਹੈ ਕਿ ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਪੂਜਾ ਆਤਮਾਰਾਮ ਪਿਛਲੇ ਸਾਲ ਮੁਕਾਬਲੇ ਦੌਰਾਨ ਹੋਣ ਵਾਲੇ ਡੋਪ ਟੈਸਟ ਤੋਂ ਪਹਿਲਾਂ ਘਬਰਾ ਕੇ ਭੱਜ ਗਈ ਸੀ। ਇਹ ਅਪਰਾਧ ਸਵੀਕਾਰ ਕਰਨ ਤੋਂ ਬਾਅਦ ਉਸ ’ਤੇ 4 ਦੀ ਬਜਾਏ 3 ਸਾਲ ਦੀ ਪਾਬੰਦੀ ਲਾਈ ਗਈ ਹੈ।

30 ਸਾਲਾ ਪੂਜਾ 5000 ਮੀਟਰ ਤੇ 10,000 ਮੀਟਰ ਮੁਕਾਬਲਿਆਂ ’ਚ ਹਿੱਸਾ ਲੈਂਦੀ ਹੈ। ਉਸ ਨੇ 2024 ’ਚ ਰਾਜਸਥਾਨ ਵੱਲੋਂ ਇੰਡੀਅਨ ਗ੍ਰਾਂ. ਪ੍ਰੀ.-2 ’ਚ ਤੀਜਾ ਸਥਾਨ ਹਾਸਲ ਕੀਤਾ ਸੀ, ਜਿਹੜਾ ਉਸ ਦਾ ਹੁਣ ਤੱਕ ਦਾ ਸੱਭ ਤੋਂ ਚੰਗਾ ਪ੍ਰਦਰਸ਼ਨ ਹੈ।

ਪਿਛਲੇ ਸਾਲ 23 ਨਵੰਬਰ ਨੂੰ ਮੁੰਬਈ ’ਚ ਇੰਡੀਅਨ ਆਇਲ ਡਬਲਯੂ.ਐੱਨ.ਸੀ. ਨੇਵੀ ਹਾਫ ਮੈਰਾਥਨ ਜਿੱਤਣ ਤੋਂ ਬਾਅਦ ਉਸ ਨੂੰ ਡੋਪ ਟੈਸਟ ਲਈ ਚੁਣਿਆ ਗਿਆ ਸੀ। ਪੂਜਾ ਵਿਰੁਧ ਅਨੁਸ਼ਾਸਨੀ ਕਾਰਵਾਈ ਇਸੇ ਸਾਲ 3 ਫ਼ਰਵਰੀ ਨੂੰ ਸ਼ੁਰੂ ਕੀਤੀ ਗਈ ਸੀ। ਦੋਸ਼ ਦੀ ਸੂਚਨਾ ਮਿਲਣ ਦੇ ਇਕ ਹਫਤੇ ਦੇ ਅੰਦਰ ਹੀ ਉਸ ਨੇ ਆਪਣੇ ਅਪਰਾਧ ਲਈ ਮੁਆਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਏ.ਆਈ.ਯੂ. ਨੇ ਉਸ ਦੀ 4 ਸਾਲ ਦੀ ਪਾਬੰਦੀ ’ਚੋਂ ਇਕ ਸਾਲ ਦੀ ਛੋਟ ਦਿਤੀ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement