ਖ਼ਬਰਾਂ |

ਤਾਜ਼ਾ |

ਭਾਰਤ ਨੇ ਜ਼ਿੰਬਾਬਵੇ ਨੂੰ 121 ਦੌੜਾਂ ਨਾਲ ਹਰਾਇਆ, ਦੂਜੇ ਮਹਿਲਾ ODI 'ਚ ਹਮਨਪ੍ਰੀਤ ਅਤੇ ਦੀਪਤੀ ਨੇ ਜੜੇ ਸੈਂਕੜੇ
Published : Oct 25, 2026, 10:09 pm IST
Updated : Nov 5, 2026, 5:48 pm IST
SHARE ARTICLE
India beat Zimbabwe by 121 runs, Hamanpreet and Deepti hit centuries in the second women's ODI
India beat Zimbabwe by 121 runs, Hamanpreet and Deepti hit centuries in the second women's ODI

329 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਟੀਮ 207 ਦੌੜਾਂ 'ਤੇ ਹੋਈ ਢੇਰ, ਵੈਸ਼ਨਵੀ ਸ਼ਰਮਾ ਨੇ 4 ਅਤੇ ਦੀਪਤੀ ਸ਼ਰਮਾ ਨੇ 3 ਵਿਕਟਾਂ ਕੀਤੀਆਂ ਹਾਸਲ

ਵਡੋਦਰਾ: ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਜ਼ਿੰਬਾਬਵੇ ਨੂੰ 121 ਦੌੜਾਂ ਨਾਲ ਹਰਾ ਦਿੱਤਾ। ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 328 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 48.5 ਓਵਰਾਂ ਵਿੱਚ 207 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਇਸ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਮੈਚ 28 ਅਕਤੂਬਰ ਨੂੰ ਖੇਡਿਆ ਜਾਵੇਗਾ।

ਹਰਮਨਪ੍ਰੀਤ ਅਤੇ ਦੀਪਤੀ ਦੀ ਸ਼ਾਨਦਾਰ ਪਾਰੀ

ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ 121 ਗੇਂਦਾਂ ਵਿੱਚ 126 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ 86 ਗੇਂਦਾਂ ਵਿੱਚ ਨਾਬਾਦ 106 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ 20 ਸਾਲਾ ਖੱਬੇ ਹੱਥ ਦੀ ਸਪਿਨਰ ਵੈਸ਼ਨਵੀ ਸ਼ਰਮਾ ਨੇ 39 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਦੀਪਤੀ ਸ਼ਰਮਾ ਨੇ ਵੀ 3 ਵਿਕਟਾਂ ਲਈਆਂ।

ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੰਭਾਲੀ ਪਾਰੀ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਕਪਤਾਨ ਸਮ੍ਰਿਤੀ ਮੰਧਾਨਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਈ ਅਤੇ ਸ਼ੈਫਾਲੀ ਵਰਮਾ ਵੀ 8 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈ। ਤੀਜੇ ਓਵਰ ਦੇ ਖ਼ਤਮ ਹੋਣ ਤੱਕ ਭਾਰਤ ਨੇ 19 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ ਸਨ।

ਇਸ ਮੁਸ਼ਕਲ ਸਥਿਤੀ ਵਿੱਚ ਪ੍ਰਤੀਕਾ ਰਾਵਲ ਅਤੇ ਹਰਮਨਪ੍ਰੀਤ ਕੌਰ ਨੇ ਤੀਜੇ ਵਿਕਟ ਲਈ 124 ਦੌੜਾਂ ਦੀ ਭਾਈਵਾਲੀ ਕੀਤੀ। ਪ੍ਰਤੀਕਾ ਨੇ 67 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਨੇ ਦੀਪਤੀ ਸ਼ਰਮਾ ਨਾਲ ਮਿਲ ਕੇ ਪੰਜਵੇਂ ਵਿਕਟ ਲਈ 153 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।

ਹਰਮਨਪ੍ਰੀਤ ਨੇ 15 ਚੌਕਿਆਂ ਦੀ ਮਦਦ ਨਾਲ 126 ਦੌੜਾਂ ਬਣਾਈਆਂ, ਜੋ ਕਿ ਉਨ੍ਹਾਂ ਦੇ ਵਨਡੇ ਕਰੀਅਰ ਦਾ ਅੱਠਵਾਂ ਸੈਂਕੜਾ ਸੀ। ਉੱਥੇ ਹੀ, ਦੀਪਤੀ ਸ਼ਰਮਾ ਨੇ 15 ਚੌਕੇ ਜੜਦਿਆਂ ਨਾਬਾਦ 106 ਦੌੜਾਂ ਦੀ ਪਾਰੀ ਖੇਡੀ।

ਵੈਸ਼ਨਵੀ ਸ਼ਰਮਾ ਨੇ 10 ਓਵਰਾਂ ਵਿੱਚ 39 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਵਿੱਚ ਇੱਕ ਮੇਡਨ ਓਵਰ ਵੀ ਸ਼ਾਮਲ ਸੀ।

ਦੀਪਤੀ ਨੇ ਬਣਾਏ 3 ਰਿਕਾਰਡ

ਪਹਿਲਾ ਰਿਕਾਰਡ: ਦੀਪਤੀ ਸ਼ਰਮਾ ਭਾਰਤੀ ਮਹਿਲਾ ਵਨਡੇ ਕ੍ਰਿਕੇਟ ਵਿੱਚ ਛੇਵੇਂ ਜਾਂ ਉਸ ਤੋਂ ਹੇਠਲੇ ਕ੍ਰਮ 'ਤੇ ਬੱਲੇਬਾਜ਼ੀ ਕਰਦਿਆਂ ਸੈਂਕੜਾ ਬਣਾਉਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। ਇਸ ਤੋਂ ਪਹਿਲਾਂ ਇਸ ਕ੍ਰਮ 'ਤੇ ਭਾਰਤ ਵੱਲੋਂ ਸਭ ਤੋਂ ਵੱਡਾ ਸਕੋਰ ਰਿਚਾ ਘੋਸ਼ ਦੇ ਨਾਂ ਸੀ, ਜਿਨ੍ਹਾਂ ਨੇ ਪਿਛਲੇ ਸਾਲ ਵਿਸ਼ਾਖਾਪਟਨਮ ਵਿੱਚ ਸਾਊਥ ਅਫ਼ਰੀਕਾ ਦੇ ਖਿਲਾਫ਼ 94 ਦੌੜਾਂ ਬਣਾਈਆਂ ਸਨ।

ਦੂਜਾ ਰਿਕਾਰਡ: ਦੀਪਤੀ ਦਾ 83 ਗੇਂਦਾਂ ਵਿੱਚ ਬਣਿਆ ਸੈਂਕੜਾ ਭਾਰਤੀ ਮਹਿਲਾ ਟੀਮ ਲਈ ਗੇਂਦਾਂ ਦੇ ਲਿਹਾਜ਼ ਨਾਲ ਪੰਜਵਾਂ ਸਭ ਤੋਂ ਤੇਜ਼ ਵਨਡੇ ਸੈਂਕੜਾ ਵੀ ਰਿਹਾ। ਇਸ ਸੂਚੀ ਵਿੱਚ ਸਮ੍ਰਿਤੀ ਮੰਧਾਨਾ ਦਾ ਆਸਟ੍ਰੇਲੀਆ ਦੇ ਖ਼ਿਲਾਫ਼ ਦਿੱਲੀ ਵਿੱਚ 2025 ਵਿੱਚ ਬਣਾਇਆ 50 ਗੇਂਦਾਂ ਦਾ ਸੈਂਕੜਾ ਸਭ ਤੋਂ ਉੱਪਰ ਹੈ।

ਤੀਜਾ ਰਿਕਾਰਡ: ਹਰਮਨਪ੍ਰੀਤ ਅਤੇ ਦੀਪਤੀ ਦੀ 153 ਦੌੜਾਂ ਦੀ ਭਾਈਵਾਲੀ ਵੀ ਭਾਰਤੀ ਮਹਿਲਾ ਵਨਡੇ ਵਿੱਚ ਪੰਜਵੇਂ ਜਾਂ ਉਸ ਤੋਂ ਹੇਠਲੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਬਣੀ। ਇਸ ਤੋਂ ਪਹਿਲਾਂ ਇਹ ਰਿਕਾਰਡ ਸਨੇਹ ਰਾਣਾ ਅਤੇ ਪੂਜਾ ਵਸਤ੍ਰਾਕਰ ਦੇ ਨਾਂ ਸੀ, ਜਿਨ੍ਹਾਂ ਨੇ 2022 ਵਰਲਡ ਕੱਪ ਵਿੱਚ ਪਾਕਿਸਤਾਨ ਦੇ ਖ਼ਿਲਾਫ਼ 122 ਦੌੜਾਂ ਜੋੜੀਆਂ ਸਨ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement