ਕ੍ਰਿਕਟਰ ਮੁਹੰਮਦ ਸ਼ਮੀ ਸੜਕ ਹਾਦਸੇ 'ਚ ਜ਼ਖ਼ਮੀ, ਸਿਰ 'ਚ ਲੱਗੇ 10 ਟਾਂਕੇ
Published : Mar 25, 2018, 11:28 am IST
Updated : Mar 25, 2018, 11:28 am IST
SHARE ARTICLE
Mohd. shami road accident
Mohd. shami road accident

ਪਤਨੀ ਹਸੀਨ ਜਹਾਂ ਦੇ ਦੋਸ਼ਾਂ ਨਾਲ ਵਿਵਾਦਾਂ ਵਿਚ ਘਿਰੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਮੁਹੰਮਦ ਸ਼ਮੀ ਦੇਹਰਾਦੂਨ ਤੋਂ ਦਿੱਲੀ ਆ ਰਹੇ ਸਨ

ਨਵੀਂ ਦਿੱਲੀ : ਪਤਨੀ ਹਸੀਨ ਜਹਾਂ ਦੇ ਦੋਸ਼ਾਂ ਨਾਲ ਵਿਵਾਦਾਂ ਵਿਚ ਘਿਰੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਮੁਹੰਮਦ ਸ਼ਮੀ ਦੇਹਰਾਦੂਨ ਤੋਂ ਦਿੱਲੀ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿਤੀ। ਇਸ ਹਾਦਸੇ ਦੌਰਾਨ ਉਨ੍ਹਾਂ ਦੇ ਸਿਰ ਵਿਚ ਸੱਟ ਵੱਜੀ ਹੈ। ਸ਼ਮੀ ਦੇ ਸਿਰ ਵਿਚ ਟਾਂਕੇ ਲਗਾਉਣੇ ਪਏ। ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਦੇਹਰਾਦੂਨ ਵਿਚ ਹੀ ਰੁਕ ਗਏ ਹਨ। ਸ਼ਮੀ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।

Mohd. Shami road accidentMohd. Shami road accident

ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ 'ਤੇ ਮਾਰਕੁੱਟ, ਰੇਪ, ਹੱਤਿਆ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਵਰਗੇ ਕਈ ਗੰਭੀਰ ਦੋਸ਼ ਲਗਾਏ ਹਨ। ਹਾਲਾਂਕਿ ਸ਼ਮੀ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ। ਪਤਨੀ ਵਲੋਂ ਲਗਾਏ ਗਏ ਇਨ੍ਹਾਂ ਇਲਜ਼ਾਮਾਂ ਦੇ ਬਾਅਦ ਮੁਹੰਮਦ ਸ਼ਮੀ ਦੇ ਪ੍ਰੋਫੈਸ਼ਨਲ ਕਰੀਅਰ ਦੇ ਨਾਲ ਹੀ ਪਰਵਾਰਕ ਜੀਵਨ ਵਿਚ ਵੀ ਭੂਚਾਲ ਆ ਗਿਆ ਹੈ। 

Mohd. Shami road accidentMohd. Shami road accident

ਹਾਲਾਂਕਿ ਬੀਸੀਸੀਆਈ ਨੇ ਮੁਹੰਮਦ ਸ਼ਮੀ ਨੂੰ ਥੋੜ੍ਹੀ ਰਾਹਤ ਦਿੰਦੇ ਹੋਏ ਏਸੀਬੀ ਦੀ ਜਾਂਚ ਵਿਚ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿਤੀ ਹੈ ਅਤੇ ਸੈਂਟਰਲ ਕੰਟ੍ਰੈਕਟ ਬਹਾਲ ਕਰਦੇ ਹੋਏ ਉਨ੍ਹਾਂ ਨੂੰ ਗ੍ਰੇਡ ਬੀ ਵਿਚ ਸ਼ਾਮਲ ਕੀਤਾ ਗਿਆ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement