ਅੰਬਿਕਾ ਸੋਨੀ, ਢੀਂਡਸਾ, ਬ੍ਰਹਮਪੁਰਾ ਅਤੇ ਰਾਮੂਵਾਲੀਆ 135 ਪ੍ਰਮੁੱਖ ਵਿਅਕਤੀਆਂ ਦੀ ਸੁਰੱਖਿਆ 'ਚ ਕਟੌਤੀ
Published : Apr 24, 2020, 6:12 am IST
Updated : Apr 24, 2020, 6:12 am IST
SHARE ARTICLE
File Photo
File Photo

ਕੋਰੋਨਾ ਸੰਕਟ ਦੇ ਚਲਦੇ ਰਾਜ 'ਚ ਐਮਰਜੈਂਸੀ ਡਿਊਟੀਆਂ 'ਤੇ ਫ਼ੋਰਸ ਦੀ ਤੈਨਾਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 135 ਪ੍ਰਮੁੱਖ ਸਿਆਸੀ ਆਗੂਆਂ, ਸਾਬਕਾ ਮੰਤਰੀਆਂ,

ਚੰਡੀਗੜ੍ਹ, 23 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕੋਰੋਨਾ ਸੰਕਟ ਦੇ ਚਲਦੇ ਰਾਜ 'ਚ ਐਮਰਜੈਂਸੀ ਡਿਊਟੀਆਂ 'ਤੇ ਫ਼ੋਰਸ ਦੀ ਤੈਨਾਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 135 ਪ੍ਰਮੁੱਖ ਸਿਆਸੀ ਆਗੂਆਂ, ਸਾਬਕਾ ਮੰਤਰੀਆਂ, ਵਿਧਾਇਕਾਂ, ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ, ਗਾਇਕਾਂ ਅਤੇ ਸਾਬਕਾ ਉੱਚ-ਪੁਲਿਸ ਅਫ਼ਸਰਾਂ ਦੀ ਸੁਰੱਖਿਆ ਦੀ ਸਮੀਖਿਆ ਕਰਨ ਤੋਂ ਬਾਅਦ ਇਸ 'ਚ ਕਟੌਤੀ ਕੀਤੀ ਹੈ। ਏ.ਡੀ.ਜੀ.ਪੀ. ਸੁਰੱਖਿਆ ਵਲੋਂ ਜਾਰੀ ਸੂਚੀ ਅਨੁਸਾਰ 174 ਪੁਲਿਸ ਮੁਲਾਜ਼ਮਾਂ ਨੂੰ ਨਿਜੀ ਸੁਰੱਖਿਆ ਡਿਊਟੀ ਤੋਂ ਹਟਾ ਕੇ ਵੱਖ-ਵੱਖ ਖੇਤਰਾਂ 'ਚ ਅਮਨ-ਕਾਨੂੰਨ ਅਤੇ ਕੋਰੋਨਾ ਸੰਕਟ ਨਾਲ ਨਪਿਟਣ ਦੇ ਪ੍ਰਬੰਧਾਂ ਲਈ ਤੈਨਾਤ ਕੀਤਾ ਗਿਆ ਹੈ।

ਜਿਹੜੇ ਪ੍ਰਮੁੱਖ ਸਿਆਸੀ ਨੇਤਾਵਾਂ ਦੀ ਸੁਰੱਖਿਆ 'ਚ 1 ਤੋਂ ਲੈ ਕੇ 7 ਤਕ ਜਵਾਨਾਂ ਦੀ ਕਟੌਤੀ ਕੀਤੀ ਗਈ ਹੈ, ਉਨ੍ਹਾਂ 'ਚ ਸੀਨੀਅਰ ਕਾਂਗਰਸ ਨੇਤਾ ਅੰਬਿਕਾ ਸੋਨੀ ਦਾ ਨਾਂ ਵੀ ਸ਼ਾਮਲ ਹੈ। ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਦਾ ਇਕ ਇਕ ਸੁਰੱਖਿਆ ਗਾਰਡ ਵੀ ਵਾਪਸ ਲਿਆ ਗਿਆ ਹੈ। ਗਾਇਕ ਜੈਜ਼ੀ ਬੈਂਸ, ਬਲਕਾਰ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਵੀ ਕਟੌਤੀ ਹੋਈ ਹੈ। ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਦਾ ਇਕ ਹਥਿਆਰਬੰਦ ਗਾਰਡ ਵੀ ਵਾਪਸ ਬੁਲਾਇਆ ਗਿਆ ਹੈ।

ਸਿਆਸੀ ਨੇਤਾਵਾਂ 'ਚ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ, ਕਾਂਗਰਸ ਆਗੂ ਅੰਬਿਕਾ ਸੋਨੀ ਤੋਂ 3-3 ਅਤੇ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਸੁਰੱਖਿਆ 'ਚੋਂ 7 ਜਵਾਨ ਵਾਪਸ ਬੁਲਾਏ ਗਏ ਹਨ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਸਾਬਕਾ ਅਕਾਲੀ ਮੰਤਰੀ ਗੁਲਜ਼ਾਰ ਸਿਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਡਾ. ਉਪਿੰਦਰਜੀਤ ਕੌਰ, ਜਥੇਦਾਰ ਤੋਤਾ ਸਿੰਘ, ਅਕਾਲੀ ਦਲ ਟਕਸਾਲੀ ਦੇ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਕਾਂਗਰਸ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਨੇਤਾਵਾਂ ਕਰਨੈਲ ਸਿੰਘ ਪੀਰ ਮੁਹੰਮਦ, ਰਜਿੰਦਰ ਸਿੰਘ ਮਹਿਤਾ, 'ਆਪ' ਦੇ ਸਾਬਕਾ ਐਮ.ਪੀ. ਪ੍ਰੋ. ਸਾਧੂ ਸਿੰਘ ਦੀ ਸੁਰੱਖਿਆ 'ਚ ਵੀ ਕਟੌਤੀ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement