ਟੀ20 ਵਿਸ਼ਵ ਕੱਪ ਦੇ ਅਪਣੇ ਪਹਿਲੇ ਸੁਪਰ-8 ਮੁਕਾਬਲੇ 'ਚ ਹਾਰਿਆ ਭਾਰਤ
Published : Feb 22, 2026, 11:02 pm IST
Updated : Feb 22, 2026, 11:02 pm IST
SHARE ARTICLE
India lost in their first Super 8 match of the T20 World Cup
India lost in their first Super 8 match of the T20 World Cup

ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ

ਅਹਿਮਦਾਬਾਦ: ਟੀ20 ਵਿਸ਼ਵ ਕੱਪ ’ਚ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲਗਿਆ ਹੈ। ਟੂਰਨਾਮੈਂਟ ’ਚ ਉਸ ਦੀ ਪਹਿਲੀ ਹਾਰ ਹੋਈ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਚ ਅਪਣਾ ਪਹਿਲਾ ਸੁਪਰ-8 ਮੈਚ ਖੇਡਦਿਆਂ ਭਾਰਤ ਦੀ ਟੀਮ ਦਖਣੀ ਅਫ਼ਰੀਕਾ ਤੋਂ 76 ਦੌੜਾਂ ਨਾਲ ਹਾਰ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕਮਜ਼ੋਰ ਸ਼ੁਰੂਆਤ ਦੇ ਬਾਵਜੂਦ ਦਖਣੀ ਅਫ਼ਰੀਕਾ ਦੀ ਟੀਮ ਨੇ 187 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਡੇਵਿਡ ਮਿੱਲਰ ਨੇ 35 ਗੇਂਦਾਂ ’ਤੇ ਸ਼ਾਨਦਾਰ 63 ਦੌੜਾਂ ਬਣਾਈਆਂ। ਨਵੇਂ ਖਿਡਾਰੀ ਡੀਵਾਲਡ ਬਰੇਵਿਸ ਨੇ 29 ਗੇਂਦਾਂ ’ਚ 45 ਦੌੜਾਂ ਬਣਾ ਕੇ ਉਨ੍ਹਾਂ ਦੀ ਵਧੀਆ ਸਾਥ ਦਿਤਾ। ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਜਸਪ੍ਰੀਤ ਬੁਮਰਾਹ ਨੇ ਅਪਣੇ ਚਾਰ ਓਵਰਾਂ ’ਚ ਸਿਰਫ਼ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਨੇ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪਰ ਇਸ ਤੋਂ ਬਾਅਦ ਮਿੱਲਰ ਅਤੇ ਬਰੇਵਿਸ ਨੇ ਪਾਰੀ ਨੂੰ ਸੰਭਾਲਿਆ। ਦੋਹਾਂ ਦੀ ਸਿਰਫ਼ 51 ਗੇਂਦਾਂ ’ਚ 97 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਦੀ ਤਿੰਨ ਵਿਕਟਾਂ ’ਤੇ 20 ਦੌੜਾਂ ਨਾਲ ਲੜਖੜਾਈ ਪਾਰੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਅਖ਼ੀਰਲੇ ਓਵਰਾਂ ’ਚ ਟਰਿਸਟਟਨ ਸਟੱਬਸ ਨੇ 24 ਗੇਂਦਾਂ ’ਚ 44 ਦੌੜਾਂ ਬਣਾ ਕੇ ਟੀਮ ਨੂੰ 187 ਦੇ ਵਿਸ਼ਾਲ ਸਕੋਰ ਤਕ ਪਹੁੰਚਾਇਆ।

ਡੇਵਿਡ ਮਿੱਲਰ ‘ਪਲੇਅਰ ਆਫ਼ ਦ ਮੈਚ ਵੀ ਰਹੇ’। ਜਵਾਬ ’ਚ ਭਾਰਤੀ ਟੀਮ ਦੀ ਸ਼ੁਰੂਆਤ ਵੀ ਮਾੜੀ ਰਹੀ ਅਤੇ 51 ਦੌੜਾਂ ’ਤੇ ਹੀ ਉਸ ਦੀਆਂ ਪੰਜ ਵਿਕਟਾਂ ਡਿੱਗ ਗਈਆਂ। ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਸਿਫ਼ਰ ਦੇ ਸਕੋਰ ’ਤੇ ਆਊਟ ਹੋਏ। ਹਾਲਾਂਕਿ ਕਾਫ਼ੀ ਮੈਚਾਂ ਵਿਚ ਸਿਫ਼ਰ ’ਤੇ ਆਊਟ ਹੋ ਰਹੇ ਅਭਿਸ਼ੇਕ ਸ਼ਰਮਾ ਨੇ 15 ਦੌੜਾਂ ਬਣਾਈਆਂ। ਕਪਤਾਨ ਸੂਰਿਆ ਕੁਮਾਰ ਯਾਦਵ ਅਤੇ ਹਾਰਦਿਕ ਪਾਂਡਿਆ 18-18 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਸ਼ਿਵਮ ਦੂਬੇ (42) ਨੇ ਬਣਾਈਆਂ। ਪੂਰੀ ਟੀਮ 111 ਦੌੜਾਂ ’ਤੇ ਆਊਟ ਹੋ ਗਈ। ਦਖਣੀ ਅਫ਼ਰੀਕਾ ਵਲੋਂ ਮਾਰਕੋ ਜੈਨਸਨ ਨੇ ਸਿਰਫ਼ 22 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ। ਭਾਰਤ ਦਾ ਅਗਲਾ ਮੈਚ ਵੀਰਵਾਰ ਨੂੰ ਜ਼ਿੰਬਾਬਵੇ ਨਾਲ ਹੋਵੇਗਾ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement