ਖ਼ਬਰਾਂ |

ਤਾਜ਼ਾ |

FIFA World Cup Final: ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ, ਅਰਜਨਟੀਨਾ ਨੂੰ 1-0 ਨਾਲ ਹਰਾਇਆ
Published : Jul 20, 2026, 7:05 am IST
Updated : Jul 20, 2026, 12:40 pm IST
SHARE ARTICLE
photo
photo

ਸਪੇਨ ਲਈ ਫੇਰਾਨ ਟੋਰੇਸ ਨੇ ਵਾਧੂ ਸਮੇਂ ਦੌਰਾਨ ਕੀਤਾ ਗੋਲ

ਸਪੇਨ ਨੇ 16 ਸਾਲਾਂ ਬਾਅਦ ਫੁੱਟਬਾਲ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਟੀਮ ਨੇ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ 2022 ਦੀ ਚੈਂਪੀਅਨ ਅਰਜਨਟੀਨਾ ਨੂੰ 1-0 ਨਾਲ ਹਰਾਇਆ। ਸਪੇਨ ਲਈ ਫੇਰਾਨ ਟੋਰੇਸ ਨੇ ਵਾਧੂ ਸਮੇਂ ਦੌਰਾਨ ਗੋਲ ਕੀਤਾ। ਇਸ ਜਿੱਤ ਨਾਲ, ਸਪੇਨ ਨੇ 2010 ਤੋਂ ਬਾਅਦ ਦੂਜੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ; ਉਸ ਸਮੇਂ ਟੀਮ ਨੇ ਨੀਦਰਲੈਂਡਜ਼ ਨੂੰ 1-0 ਨਾਲ ਹਰਾਇਆ ਸੀ।

ਜੇਕਰ 90 ਮਿੰਟਾਂ ਬਾਅਦ ਵੀ ਮੈਚ ਬਰਾਬਰ ਰਿਹਾ, ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਅਰਜਨਟੀਨਾ ਦਾ ਗੋਲਕੀਪਰ ਏਮਿਲਿਆਨੋ ਮਾਰਟੀਨੇਜ਼ ਸੀ। ਸਪੇਨ ਨੇ ਪੂਰੇ ਮੈਚ ਦੌਰਾਨ ਲਗਾਤਾਰ ਹਮਲੇ ਜਾਰੀ ਰੱਖੇ। ਕਈ ਵਾਰ ਲਾਮਿਨ ਯਾਮਾਲ ਨੇ ਬਾਕਸ ਦੇ ਬਾਹਰੋਂ ਸ਼ਾਟ ਲਗਾਏ; ਕਈ ਵਾਰ ਓਯਾਰਜ਼ਾਬਾਲ ਨੇ ਮੌਕੇ ਬਣਾਏ, ਜਾਂ ਫਿਰ ਪੇਡਰੀ ਅਤੇ ਨਿਕੋ ਵਿਲੀਅਮਜ਼ ਗੋਲ ਕਰਨ ਦੇ ਬਹੁਤ ਨੇੜੇ ਪਹੁੰਚੇ। ਹਰ ਵਾਰ, ਮਾਰਟੀਨੇਜ਼ ਨੇ ਗੇਂਦ ਅਤੇ ਗੋਲ-ਪੋਸਟ ਦੇ ਵਿਚਕਾਰ ਆਪਣੀ ਸਥਿਤੀ ਬਣਾਈ ਰੱਖੀ।

ਕਈ ਅਜਿਹੇ ਮੌਕੇ ਆਏ ਜਦੋਂ ਲੱਗਿਆ ਕਿ ਸਪੇਨ ਗੋਲ ਕਰਨ ਹੀ ਵਾਲਾ ਹੈ, ਪਰ ਮਾਰਟੀਨੇਜ਼ ਨੇ ਹਰ ਵਾਰ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ, ਫੁੱਟਬਾਲ ਵਿੱਚ ਲਗਾਤਾਰ ਬਣਾਇਆ ਗਿਆ ਦਬਾਅ ਅੰਤ ਵਿੱਚ ਰੰਗ ਲਿਆਉਂਦਾ ਹੀ ਹੈ। 106ਵੇਂ ਮਿੰਟ ਵਿੱਚ, ਨਿਕੋ ਵਿਲੀਅਮਜ਼ ਦੇ ਹੈਡਰ ਰਾਹੀਂ ਗੇਂਦ ਫੇਰਾਨ ਟੋਰੇਸ ਕੋਲ ਪਹੁੰਚੀ ਅਤੇ ਇਸ ਵਾਰ ਮਾਰਟੀਨੇਜ਼ ਵੀ ਇਸ ਨੂੰ ਰੋਕਣ ਲਈ ਕੁਝ ਨਾ ਕਰ ਸਕੇ।

ਅਰਜਨਟੀਨਾ ਕਿਸੇ ਨਾ ਕਿਸੇ ਤਰ੍ਹਾਂ 90 ਮਿੰਟਾਂ ਤੱਕ ਮੁਕਾਬਲੇ ਵਿੱਚ ਬਣਿਆ ਰਿਹਾ ਸੀ। ਟੀਮ ਪੂਰੀ ਤਰ੍ਹਾਂ ਪੈਨਲਟੀ ਸ਼ੂਟਆਊਟ 'ਤੇ ਨਿਰਭਰ ਸੀ, ਪਰ ਸਟੌਪੇਜ ਟਾਈਮ ਦੌਰਾਨ ਏਂਜ਼ੋ ਫਰਨਾਂਡੇਜ਼ ਨੇ ਇੱਕ ਅਜਿਹੀ ਗਲਤੀ ਕੀਤੀ ਜਿਸ ਨੇ ਖੇਡ ਦਾ ਪਾਸਾ ਹੀ ਪਲਟ ਦਿੱਤਾ। ਪਾਉ ਕੁਬਾਰਸੀ 'ਤੇ ਟੈਕਲ ਕਰਨ ਤੋਂ ਬਾਅਦ, ਰੈਫਰੀ ਨੇ ਐਨਜ਼ੋ ਨੂੰ ਦੂਜਾ ਪੀਲਾ ਕਾਰਡ ਅਤੇ ਫਿਰ ਲਾਲ ਕਾਰਡ ਦਿਖਾਇਆ। ਅਰਜਨਟੀਨਾ ਕੋਲ 10 ਖਿਡਾਰੀ ਰਹਿ ਗਏ। ਇਸ ਤੋਂ ਬਾਅਦ, ਸਪੇਨ ਦਾ ਗੇਂਦ 'ਤੇ ਕਬਜ਼ਾ ਹੋਰ ਵੀ ਵਧ ਗਿਆ।

103ਵੇਂ ਮਿੰਟ ਵਿੱਚ, ਨਿਕੋ ਵਿਲੀਅਮਜ਼ ਨੇ ਇੱਕ ਅਜਿਹਾ 'ਕਰਾਸ' ਦਿੱਤਾ ਜਿਸ ਨੇ ਸਪੈਨਿਸ਼ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਲਈ ਤਿਆਰ ਕਰ ਦਿੱਤਾ ਸੀ। ਮਿਕੇਲ ਮੇਰੀਨੋ ਕੋਲ ਗੋਲ ਕਰਨ ਦਾ ਲਗਭਗ ਖੁੱਲ੍ਹਾ ਮੌਕਾ ਸੀ, ਪਰ ਉਸਦਾ 'ਹੈੱਡਰ' ਨਿਸ਼ਾਨੇ ਤੋਂ ਖੁੰਝ ਗਿਆ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement