ਖ਼ਬਰਾਂ |

ਤਾਜ਼ਾ |

ਵਿਸ਼ਵ ਐਥਲੈਟਿਕਸ ਨੇ ਭਾਰਤ ਨੂੰ ਡੋਪਿੰਗ ਵਿੱਚ 'ਬੇਹੱਦ ਜੋਖਮ' ਵਾਲੀ ਸ਼੍ਰੇਣੀ ਵਿੱਚ ਰੱਖਿਆ
Published : Apr 20, 2026, 5:59 pm IST
Updated : Apr 20, 2026, 5:59 pm IST
SHARE ARTICLE
World Athletics places India in 'high risk' category for doping
World Athletics places India in 'high risk' category for doping

ਹੁਣ ਐਥਲੀਟਾਂ 'ਤੇ ਵਧੇਰੇ ਸਖ਼ਤ ਡੋਪਿੰਗ ਰੋਧੀ ਨਿਯਮ ਹੋਣਗੇ ਲਾਗੂ

ਮੋਨਾਕੋ: ਪਿਛਲੇ ਦੋ ਸਾਲਾਂ ਤੋਂ ਡੋਪਿੰਗ ਦੇ ਮਾਮਲਿਆਂ ਵਿੱਚ ਸਿਖਰ 'ਤੇ ਰਹਿਣ ਤੋਂ ਬਾਅਦ, ਵਿਸ਼ਵ ਐਥਲੈਟਿਕਸ ਨੇ ਸੋਮਵਾਰ ਨੂੰ ਭਾਰਤ ਨੂੰ ਡੋਪਿੰਗ ਦੇ ਮਾਮਲੇ ਵਿੱਚ ਬੇਹੱਦ ਜੋਖਮ ਵਾਲਾ ਦੇਸ਼ ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਹੁਣ ਐਥਲੀਟਾਂ 'ਤੇ ਵਧੇਰੇ ਸਖ਼ਤ ਡੋਪਿੰਗ ਰੋਧੀ ਨਿਯਮ ਲਾਗੂ ਹੋਣਗੇ। ਐਥਲੈਟਿਕਸ ਇੰਟੀਗ੍ਰਿਟੀ ਯੂਨਿਟ (AIU) ਬੋਰਡ ਨੇ ਹਾਲ ਹੀ ਵਿੱਚ ਲਏ ਇੱਕ ਫੈਸਲੇ ਵਿੱਚ ਭਾਰਤੀ ਐਥਲੈਟਿਕਸ ਮਹਾਸੰਘ (AFI) ਨੂੰ ਵਿਸ਼ਵ ਐਥਲੈਟਿਕਸ ਦੇ ਡੋਪਿੰਗ ਰੋਧੀ ਨਿਯਮਾਂ ਦੇ ਨਿਯਮ 15 ਤਹਿਤ 'ਸ਼੍ਰੇਣੀ ਬੀ' ਤੋਂ ਹਟਾ ਕੇ ਮੁੜ 'ਸ਼੍ਰੇਣੀ ਏ' ਵਿੱਚ ਰੱਖ ਦਿੱਤਾ ਹੈ।

AIU ਦੇ ਪ੍ਰਧਾਨ ਡੇਵਿਡ ਹੌਮਨ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤ ਵਿੱਚ ਡੋਪਿੰਗ ਦੀ ਸਥਿਤੀ ਲੰਬੇ ਸਮੇਂ ਤੋਂ ਬੇਹੱਦ ਜੋਖਮ ਵਾਲੀ ਰਹੀ ਹੈ ਅਤੇ ਬਦਕਿਸਮਤੀ ਨਾਲ ਘਰੇਲੂ ਡੋਪਿੰਗ ਰੋਧੀ ਪ੍ਰੋਗਰਾਮ ਦੀ ਗੁਣਵੱਤਾ, ਡੋਪਿੰਗ ਦੇ ਜੋਖਮ ਦੇ ਅਨੁਪਾਤ ਵਿੱਚ ਬਿਲਕੁਲ ਵੀ ਨਹੀਂ ਹੈ।" ਉਨ੍ਹਾਂ ਕਿਹਾ, "ਹਾਲਾਂਕਿ AFI ਨੇ ਭਾਰਤ ਵਿੱਚ ਡੋਪਿੰਗ ਸੁਧਾਰਾਂ ਦੀ ਵਕਾਲਤ ਕੀਤੀ ਹੈ, ਪਰ ਇਸਦੇ ਬਾਵਜੂਦ ਲੋੜੀਂਦੇ ਬਦਲਾਅ ਨਹੀਂ ਹੋਏ ਹਨ। AIU ਹੁਣ AFI ਨਾਲ ਮਿਲ ਕੇ ਐਥਲੈਟਿਕਸ ਖੇਡ ਦੀ ਇਮਾਨਦਾਰੀ ਨੂੰ ਬਣਾਈ ਰੱਖਣ ਲਈ ਸੁਧਾਰਾਂ ਦੀ ਦਿਸ਼ਾ ਵਿੱਚ ਕੰਮ ਕਰੇਗਾ, ਜਿਵੇਂ ਕਿ ਅਸੀਂ 'ਸ਼੍ਰੇਣੀ ਏ' ਵਿੱਚ ਸ਼ਾਮਲ ਹੋਰ ਦੇਸ਼ਾਂ ਨਾਲ ਕੀਤਾ ਹੈ।"

ਭਾਰਤ 2022 ਅਤੇ 2025 ਦੇ ਵਿਚਕਾਰ ਐਥਲੈਟਿਕਸ ਵਿੱਚ ਡੋਪਿੰਗ ਰੋਧੀ ਨਿਯਮਾਂ ਦੀ ਉਲੰਘਣਾ (ADRV) ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ ਦੋ ਦੇਸ਼ਾਂ ਵਿੱਚ ਸ਼ਾਮਲ ਰਿਹਾ ਹੈ। AIU ਦੇ ਅਨੁਸਾਰ ਭਾਰਤ ਵਿੱਚ 2022 ਵਿੱਚ 48 ADRV (ਦੂਜਾ ਸਥਾਨ), 2023 ਵਿੱਚ 63 (ਦੂਜਾ ਸਥਾਨ), 2024 ਵਿੱਚ 71 (ਪਹਿਲਾ ਸਥਾਨ) ਅਤੇ 2025 ਵਿੱਚ 30 ADRV (ਪਹਿਲਾ ਸਥਾਨ) ਦਰਜ ਕੀਤੇ ਗਏ।

ਵਿਸ਼ਵ ਐਥਲੈਟਿਕਸ ਡੋਪਿੰਗ ਰੋਧੀ ਨਿਯਮਾਂ ਦੇ ਤਹਿਤ AIU ਬੋਰਡ ਸਾਰੇ ਮੈਂਬਰ ਦੇਸ਼ਾਂ ਨੂੰ ਖੇਡ ਵਿੱਚ ਡੋਪਿੰਗ ਦੇ ਜੋਖਮ ਦੇ ਆਧਾਰ 'ਤੇ ਵੰਡਦਾ ਹੈ। 'ਸ਼੍ਰੇਣੀ ਏ' ਵਿੱਚ ਉਨ੍ਹਾਂ ਮੈਂਬਰ ਦੇਸ਼ਾਂ ਨੂੰ ਰੱਖਿਆ ਜਾਂਦਾ ਹੈ ਜਿੱਥੇ ਡੋਪਿੰਗ ਦਾ ਜੋਖਮ ਸਭ ਤੋਂ ਵੱਧ ਹੁੰਦਾ ਹੈ। ਇਨ੍ਹਾਂ ਦੇਸ਼ਾਂ ਪ੍ਰਤੀ ਡੋਪਿੰਗ ਦੇ ਮਾਮਲੇ ਵਿੱਚ ਵਧੇਰੇ ਸਖ਼ਤ ਰਵੱਈਆ ਅਪਣਾਇਆ ਜਾਂਦਾ ਹੈ।

'ਸ਼੍ਰੇਣੀ ਬੀ' ਦੇ ਮੈਂਬਰ ਦੇਸ਼ਾਂ ਵਿੱਚ ਡੋਪਿੰਗ ਦਾ ਜੋਖਮ ਦਰਮਿਆਨੇ ਪੱਧਰ ਦਾ ਹੁੰਦਾ ਹੈ, ਜਦਕਿ 'ਸ਼੍ਰੇਣੀ ਸੀ' ਵਿੱਚ ਸ਼ਾਮਲ ਦੇਸ਼ਾਂ ਵਿੱਚ ਡੋਪਿੰਗ ਦਾ ਜੋਖਮ ਘੱਟ ਹੁੰਦਾ ਹੈ।
AIU ਦੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ, ਡੋਪਿੰਗ ਵਿੱਚ ਦੋਸ਼ੀ ਪਾਏ ਗਏ ਵਿਅਕਤੀਆਂ ਦੀ ਸੂਚੀ ਵਿੱਚ ਭਾਰਤ ਨੇ ਕੀਨੀਆ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਭਾਰਤ ਦੇ 148 ਐਥਲੀਟ ਅਤੇ ਸਹਿਯੋਗੀ ਸਟਾਫ ਮੈਂਬਰ ਇਸ ਕਾਰਨ ਮੁਅੱਤਲ ਕੀਤੇ ਗਏ ਹਨ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement