ਖ਼ਬਰਾਂ |

ਤਾਜ਼ਾ |

ਵੈਸਟਇੰਡੀਜ਼ ਦੇ ਮਹਾਨ ਆਲ-ਰਾਊਂਡਰ ਸਰ ਗਾਰਫੀਲਡ ਸੋਬਰਸ ਦਾ ਦਿਹਾਂਤ
Published : Jul 18, 2026, 7:45 am IST
Updated : Jul 18, 2026, 7:45 am IST
SHARE ARTICLE
Garry Sobers Died
Garry Sobers Died

89 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

ਵੈਸਟਇੰਡੀਜ਼ ਦੇ ਸਾਬਕਾ ਆਲ-ਰਾਊਂਡਰ ਸਰ ਗੈਰੀ ਸੋਬਰਸ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇੱਕ ਓਵਰ ਵਿੱਚ ਛੇ ਛੱਕੇ ਲਗਾਉਣ ਦਾ ਪਹਿਲਾ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ। ਇਹ ਕਾਰਨਾਮਾ ਉਨ੍ਹਾਂ ਨੇ ਫਸਟ-ਕਲਾਸ ਕ੍ਰਿਕਟ ਵਿੱਚ ਕੀਤਾ ਸੀ।

ਉਨ੍ਹਾਂ ਨੇ 1968 ਵਿੱਚ ਨੌਟਿੰਘਮਸ਼ਾਇਰ ਲਈ ਖੇਡਦਿਆਂ ਸੇਂਟ ਹੈਲਨਜ਼ ਗਰਾਊਂਡ ਵਿਖੇ ਗਲੈਮੌਰਗਨ ਦੇ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਲਗਾਏ ਸਨ।
ਸੋਬਰਸ ਨੇ 16 ਸਾਲ ਦੀ ਉਮਰ ਵਿਚ 1953 ਵਿੱਚ ਬਾਰਬਾਡੋਸ ਲਈ ਆਪਣਾ ਫਸਟ-ਕਲਾਸ ਡੈਬਿਊ ਕੀਤਾ।

ਇਸ ਤੋਂ ਅਗਲੇ ਹੀ ਸਾਲ, 1954 ਵਿੱਚ, ਉਨ੍ਹਾਂ ਨੂੰ ਵੈਸਟਇੰਡੀਜ਼ ਦੀ ਟੈਸਟ ਟੀਮ ਲਈ ਚੁਣਿਆ ਗਿਆ। 1958 ਵਿੱਚ, ਉਨ੍ਹਾਂ ਨੇ ਪਾਕਿਸਤਾਨ ਵਿਰੁੱਧ 365 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਆਪਣੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਲਗਾਇਆ। ਇਹ ਕਿਸੇ ਵੀ ਬੱਲੇਬਾਜ਼ ਦੁਆਰਾ ਟੈਸਟ ਪਾਰੀ ਵਿੱਚ ਬਣਾਇਆ ਗਿਆ ਸਭ ਤੋਂ ਵੱਧ ਨਿੱਜੀ ਸਕੋਰ ਜਿਸ ਨੂੰ 1994 ਵਿੱਚ ਵੈਸਟਇੰਡੀਜ਼ ਦੇ ਹੀ ਖਿਡਾਰੀ ਬ੍ਰਾਇਨ ਲਾਰਾ ਨੇ ਤੋੜਿਆ।

ਸੋਬਰਸ 1974 ਵਿੱਚ 38 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਏ। 1975 ਵਿੱਚ, ਵਿਜ਼ਡਨ ਨੇ ਟਿੱਪਣੀ ਕੀਤੀ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕੇ ਸਨ ਅਤੇ ਖੇਡ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਘੱਟ ਗਿਆ ਸੀ।  ਗੈਰੀ ਸੋਬਰਸ ਨੇ 1954 ਅਤੇ 1974 ਦੇ ਵਿਚਕਾਰ ਵੈਸਟਇੰਡੀਜ਼ ਲਈ 93 ਟੈਸਟ ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 57.78 ਦੀ ਔਸਤ ਨਾਲ 8,032 ਦੌੜਾਂ ਬਣਾਈਆਂ ਅਤੇ 235 ਵਿਕਟਾਂ ਲਈਆਂ।

ਸੋਬਰਸ, ਜਿਨ੍ਹਾਂ ਨੇ ਆਪਣੇ ਕਰੀਅਰ ਦੇ ਅੰਤਲੇ ਦੌਰ ਵਿੱਚ ਸਾਊਥ ਆਸਟ੍ਰੇਲੀਆ ਅਤੇ ਨਾਟਿੰਘਮਸ਼ਾਇਰ ਲਈ ਵੀ ਖੇਡਿਆ, ਨੇ 383 ਫਸਟ-ਕਲਾਸ ਮੈਚਾਂ ਵਿੱਚ 28,000 ਤੋਂ ਵੱਧ ਦੌੜਾਂ ਬਣਾਈਆਂ ਅਤੇ 1,000 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ 1975 ਵਿੱਚ 'ਨਾਈਟਹੁੱਡ' (Knighthood) ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਅਤੇ 2009 ਵਿੱਚ ਆਈਸੀਸੀ (ICC) ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement