1958 ਦੇ ਵਿਸ਼ਵ ਕੱਪ ਫਾਈਨਲ ਵਿਚ ਪਹਿਨੀ ਸੀ 10 ਨੰਬਰ ਜਰਸੀ
ਨਿਊਯਾਰਕ: ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਵਲੋਂ 1958 ਦੇ ਵਿਸ਼ਵ ਕੱਪ ਫਾਈਨਲ ਵਿਚ ਪਹਿਨੀ ਗਈ ਨੰਬਰ 10 ਦੀ ਇਤਿਹਾਸਕ ਜਰਸੀ ਸੋਥਬੀਜ਼ ਦੀ ਨਿਲਾਮੀ ਵਿਚ 49 ਲੱਖ ਡਾਲਰ (ਲਗਭਗ 41 ਕਰੋੜ ਰੁਪਏ) ਵਿਚ ਵਿਕੀ ਹੈ।
ਸੋਥਬੀਜ਼ ਨੇ ਵੀਰਵਾਰ ਨੂੰ ਦਸਿਆ ਕਿ ਮਹਾਨ ਫ਼ੁੱਟਬਾਲ ਖਿਡਾਰੀ ਵਲੋਂ ਪਹਿਨੀ ਗਈ ਇਹ ਜਰਸੀ ਹੁਣ ਤਕ ਦੀ ਦੂਜੀ ਸੱਭ ਤੋਂ ਕੀਮਤੀ ਫੁੱਟਬਾਲ ਸ਼ਰਟ ਹੈ। ਪੇਲੇ, ਜਿਨ੍ਹਾਂ ਦਾ 2022 ਵਿਚ ਦੇਹਾਂਤ ਹੋ ਗਿਆ ਸੀ, ਨੇ ਸਵੀਡਨ ਵਿਰੁਧ ਫਾਈਨਲ ਵਿਚ ਦੋ ਗੋਲ ਕੀਤੇ ਸਨ।
ਨਿਲਾਮੀ ਘਰ ਅਨੁਸਾਰ, ਡਿਏਗੋ ਮੈਰਾਡੋਨਾ ਦੀ ‘ਹੈਂਡ ਆਫ ਗੌਡ’ ਜਰਸੀ 2022 ਵਿਚ 93 ਲੱਖ ਡਾਲਰ ਵਿਚ ਵਿਕੀ ਸੀ, ਜੋ ਸੱਭ ਤੋਂ ਮਹਿੰਗੀ ਹੈ। ਪੇਲੇ ਨੇ ਇਹ ਹੱਥ ਨਾਲ ਬਣੀ ਸ਼ਰਟ ਅਪਣੇ ਸਾਥੀ ਖਿਡਾਰੀ ਦੀਦਾ ਨੂੰ ਤੋਹਫ਼ੇ ਵਜੋਂ ਦਿਤੀ ਸੀ, ਜੋ ਦਹਾਕਿਆਂ ਬਾਅਦ ਇਸ ਮੁਕਾਮ ’ਤੇ ਪਹੁੰਚੀ।
