ਸਾਨੂੰ ਖੇਡਣ ਲਈ ਜਾਣ ਤੋਂ ਪਹਿਲਾਂ ਭਾਂਡੇ ਧੋਣੇ ਪਏ : ਪਾਕਿ ਹਾਕੀ ਟੀਮ ਦੇ ਕਪਤਾਨ ਸ਼ਕੀਲ

By : JAGDISH

Published : Feb 18, 2026, 4:15 pm IST
Updated : Feb 18, 2026, 4:15 pm IST
SHARE ARTICLE
We had to wash the dishes before going to play: Pakistan hockey team captain Shakeel
We had to wash the dishes before going to play: Pakistan hockey team captain Shakeel

ਸਾਨੂੰ ਖੇਡਣ ਲਈ ਜਾਣ ਤੋਂ ਪਹਿਲਾਂ ਭਾਂਡੇ ਧੋਣੇ ਪਏ : ਪਾਕਿ ਹਾਕੀ ਟੀਮ ਦੇ ਕਪਤਾਨ ਸ਼ਕੀਲ

ਕਰਾਚੀ : ਪਾਕਿਸਤਾਨ ਦੀ ਹਾਕੀ ਟੀਮ ਦੇ ਕਪਤਾਨ ਸ਼ਕੀਲ ਅੱਮਾਦ ਬੱਟ ਨੇ ਆਸਟਰੇਲੀਆ ਦੇ ਉਥਲ-ਪੁਥਲ ਭਰੇ ਦੌਰੇ ਤੋਂ ਪਰਤਣ ਮਗਰੋਂ ਕੌਮੀ ਮਹਾਂਸੰਘ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਦੀ ਟੀਮ ਨੂੰ ਨਾ ਸਿਰਫ਼ ਹੋਟਲ ’ਚ ਬੁਕਿੰਗ ਨਹੀਂ ਹੋਣ ਕਾਰਨ ਸੜਕਾਂ ਉਤੇ ਭਟਕਣਾ ਪਿਆ, ਬਲਕਿ ਮੈਚ ਖੇਡਣ ਲਈ ਜਾਣ ਤੋਂ ਪਹਿਲਾਂ ਭਾਂਡੇ ਵੀ ਮਾਂਜਣੇ ਪਏ। 

ਬੱਟ ਨੇ ਬੁਧਵਾਰ ਨੂੰ ਸਵੇਰੇ ਲਾਹੌਰ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਹਾਕੀ ਮਹਾਂਸੰਘ (ਪੀ.ਐਚ.ਐਫ਼.) ਉਨ੍ਹਾਂ ਨੂੰ ਝੂਠ ਬੋਲ ਰਿਹਾ ਸੀ ਅਤੇ ‘ਹੁਣ ਪਾਣੀ ਸਿਰ ਤੋਂ ਉਪਚ ਚਲਾ ਗਿਆ ਹੈ।’ ਬੱਟ ਨੇ ਕਿਹਾ, ‘‘ਅਸੀਂ ਮਹਾਂਸੰਘ ਦੇ ਮੌਜੂਦਾ ਪ੍ਰਬੰਧਨ ਦੇ ਰਹਿੰਦਿਆਂ ਖੇਡਣਾ ਜਾਰੀ ਰਖ ਸਕਦੇ। ਜਦੋਂ ਖਿਡਾਰੀਆਂ ਨੂੰ ਮੈਚ ਖੇਡਣ ਜਾਣ ਤੋਂ ਪਹਿਲਾਂ ਰਸੋਈ ਸਾਫ਼ ਕਰਨੀ ਪੈਂਦੀ ਹੈ ਅਤੇ ਭਾਂਡੇ ਧੋਣੇ ਪੈਂਦੇ ਹਨ ਤਾਂ ਤੁਸੀਂ ਸਾਡੇ ਤੋਂ ਕਿਸ ਤਰ੍ਹਾਂ ਚੰਗੇ ਨਤੀਜੇ ਦੀ ਉਮੀਦ ਕਰ ਸਕਦੇ ਹੋ।’’
ਪੀ.ਐਸ.ਬੀ. ਦੇ ਡਾਇਰੈਕਟਰ ਜਨਰਲ ਨੂਰ ਉਸ ਸਬਾਹ ਨੇ ਮੀਡੀਆ ਨੂੰ ਦਸਿਆ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਿਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਉਹ ਇਕ ਵਿਸਤ੍ਰਿਤ ਰੀਪੋਰਟ ਤਿਆਰ ਕਰ ਰਹੇ ਹਨ। ਸ਼ਰੀਫ਼ ਪੀ.ਐਚ.ਐਫ਼. ਦੇ ਮੁੱਖ ਸਰਪਸਤ ਹਨ। ਬੱਟ ਨੇ ਪ੍ਰਗਟਾਵਾ ਕੀਤਾ ਕਿ ਪੀ.ਐਚ.ਐਫ਼. ਨੇ ਖਿਡਾਰੀਆਂ ਨੂੰ ਚੇਤਾਵਨੀ ਦਿਤੀ ਸੀ ਕਿ ਜੇਕਰ ਉਹ ਮੀਡੀਆ ਨਾਲ ਗੱਲ ਕਰਨਗੇ ਤਾਂ ਉਨ੍ਹਾਂ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਆਸਟਰੇਲੀਆ ’ਚ ਅਸੀਂ ਜੋ ਕੁੱਝ ਝੱਲਿਆ ਹੈ ਉਸ ਕਾਰਨ ਮੈਂ ਅਪਣੀ ਗੱਲ ਕਹਿ ਰਿਹਾ ਹਾਂ। ਜੇਕਰ ਸਾਨੂੰ ਅੱਗੇ ਵਧਣਾ ਹੈ ਤਾਂ ਸਾਨੂੰ ਵਿਦੇਸ਼ੀ ਕੋਚ ਦੀ ਜ਼ਰੂਰਤ ਹੈ। ਸਾਡੇ ਕੋਲ ਚੰਗੇ ਖਿਡਾਰੀ ਹਨ ਪਰ ਸਾਨੂੰ ਇਕ ਵਿਦੇਸ਼ੀ ਕੋਚ ਅਤੇ ਚੰਗੇ ਪ੍ਰਬੰਧਨ ਦੀ ਜ਼ਰੂਰਤ ਹੈ।’’ 

ਸਰਕਾਰੀ ਮਲਕੀਅਤ ਵਾਲੇ ਪਾਕਿਸਤਾਨ ਖੇਡ ਬੋਰਡ (ਪੀ.ਐਸ.ਬੀ.) ਨੇ ਇਹ ਪੁਸ਼ਟੀ ਕੀਤੀ ਸੀ ਕਿ ਉਸ ਨੇ ਆਸਟ੍ਰੇਲੀਆ ’ਚ ਕੌਮੀ ਟੀਮ ਦੇ ਹੋਟਲ ’ਚ ਰਹਿਣ ਦੇ ਪ੍ਰਬੰਧ ਲਈ ਪੀ.ਐਚ.ਐਫ਼. ਨੂੰ ਇਕ ਕਰੋੜ ਤੋਂ ਵੱਧ ਪਾਕਿਸਤਾਨੀ ਰੁਪਏ ਦਿਤੇ ਸਨ। ਇਸ ਤੋਂ ਬਾਦਅ ਪੀ.ਐਚ.ਐਫ਼. ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। 

ਪਾਕਿ ਹਾਕੀ ਟੀਮ ਨੂੰ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਜਾਣ ਵਾਲੀ ਅਪਣੀ ਅਗਲੀ ਉਡਾਨ ਤੋਂ ਪਹਿਲਾਂ ਸਿਡਨੀ ਹਵਾਈ ਅੱਡੇ ਉਤੇ 13-14 ਘੰਟੇ ਤਕ ਉਡੀਕ ਕਰਨੀ ਪਈ। ਇਸ ਤੋਂ ਵੀ ਵੱਧ ਚਿੰਤਾਜਨਕ ਖ਼ਬਰਾਂ ਉਦੋਂ ਸਾਹਮਣੇ ਆਈਆਂ ਜਦੋਂ ਟੀਮ ਐਫ਼.ਆਈ.ਐਚ. ਪ੍ਰੋ ਲੀਗ ਮੈਚਾਂ ਤੋਂ ਪਹਿਲਾਂ ਅਪਣੇ ਹੋਟਲ ’ਚ ਪਹੁੰਚੀ ਸੀ। 

ਖਿਡਾਰੀਆਂ ਨੂੰ ਦਸਿਆ ਗਿਆ ਸੀ ਕਿ ਉਨ੍ਹਾਂ ਦੀ ਕੋਈ ਬੁਕਿੰਗ ਨਹੀਂ ਹੈ ਕਿਉਂਕਿ ਹੋਟਲ ਨੂੰ ਕਿਸੇ ਤਰ੍ਹਾਂ ਦੀ ਅਗਾਊਂ ਭੁਗਤਾਨ ਨਹੀਂ ਕੀਤਾ ਗਿਆ ਸੀ। ਖਿਡਾਰੀਆਂ ਨੂੰ ਕਈ ਘੰਟਿਆਂ ਤਕ ਉਡੀਕ ਕਰਨੀ ਪਈ ਅਤੇ ਹੋਟਲ ਦਾ ਪ੍ਰਬੰਧ ਹੋਣ ਤੋਂ ਪਹਿਲਾਂ ਉਹ ਸੜਕਾਂ ’ਤੇ ਭਟਕਦੇ ਰਹੇ। ਅਗਲੇ ਦਿਨ ਦੁਪਹਿਰ ਨੂੰ ਉਨ੍ਹਾਂ ਨੇ ਆਸਟਰੇਲੀਆ ਵਿਰੁਧ ਅਪਣਾ ਪਹਿਲਾ ਮੈਚ ਖੇਡਣਾ ਸੀ, ਜਿਸ ’ਚ ਟੀਮ 2-3 ਨਾਲ ਹਾਰ ਗਈ। ਆਸਟਰੇਲੀਆ ਦੌਰੇ ਦੌਰਾਨ ਪਾਕਿਸਤਾਨ ਨੇ ਮੇਜ਼ਬਾਨ ਟੀਮ ਤੋਂ ਇਲਾਵਾ ਜਰਮਨੀ ਵਿਰੁਧ ਵੀ ਮੈਚ ਖੇਡੇ ਪਰ ਉਹ ਸਾਰੇ ਮੈਚ ਹਾਰ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement