ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ’ਚ ਵੀ ਆਇਆ ਜੋਸ਼, ਅਮਰੀਕੀ ਮੁੱਕੇਬਾਜ਼ ਫਲੌਇਡ ਮੇਵੇਦਰ ਨੂੰ ਦਿੱਤੀ ਭਾਰਤ ਆ ਕੇ ਲੜਨ ਦੀ ਚੁਣੌਤੀ
Published : Nov 17, 2024, 4:14 pm IST
Updated : Nov 17, 2024, 4:14 pm IST
SHARE ARTICLE
Vijender Singh challenged American boxer Floyd Mayweather
Vijender Singh challenged American boxer Floyd Mayweather

ਦੁਨੀਆ ਦੇ ਸਭ ਤੋਂ ਅਮੀਰ ਹਸਤੀਆਂ ’ਚੋਂ ਇਕ ਹਨ ਮੇਵੇਦਰ, ਅਪਣੇ 50 ਮੈਚ ਨਾਕਆਊਟ ’ਚ ਜਿੱਤੇ

ਅਮਰੀਕੀ ਮੁੱਕੇਬਾਜ਼ ਜੇਕ ਪਾਲ ਦੀ ਮਾਈਕ ਟਾਇਸਨ 'ਤੇ ਜ਼ਬਰਦਸਤ ਜਿੱਤ ਤੋਂ ਬਾਅਦ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਮੁੱਕੇਬਾਜ਼ਾਂ 'ਚੋਂ ਇਕ ਫਲੌਇਡ ਮੇਵੇਦਰ ਨੂੰ ਸਖ਼ਤ ਚੁਣੌਤੀ ਦਿੱਤੀ ਹੈ।

2008 ਓਲੰਪਿਕ ਕਾਂਸੀ ਤਮਗਾ ਜੇਤੂ ਹਰਿਆਣਵੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸੋਸ਼ਲ ਮੀਡੀਆ (X) 'ਤੇ ਫਲੌਇਡ ਮੇਵੇਦਰ ਨੂੰ ਟੈਗ ਕਰਦੇ ਹੋਏ ਭਾਰਤ ਆ ਕੇ ਲੜਨ ਦੀ ਗੱਲ ਕੀਤੀ ਹੈ। ਹਾਲਾਂਕਿ ਵਿਜੇਂਦਰ ਸਿੰਘ ਦੇ ਇਸ ਟਵੀਟ ਨੂੰ ਹਰ ਕੋਈ ਮਜ਼ਾਕ ਵਜੋਂ ਲੈ ਰਿਹਾ ਹੈ। ਪਰ, ਵਿਜੇਂਦਰ ਸਿੰਘ ਫਲੌਇਡ ਮੇਵੇਦਰ 'ਤੇ ਉਹੀ ਜਿੱਤ ਹਾਸਲ ਕਰਨਾ ਚਾਹੁੰਦਾ ਹੈ ਜਿਵੇਂ ਜੇਕ ਪਾਲ ਨੇ ਮਾਈਕ ਟਾਇਸਨ 'ਤੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ।

ਹਾਲਾਂਕਿ, ਉਹ ਕਦੋਂ ਅਤੇ ਕਿੱਥੇ ਮੈਚ ਲੜਨਗੇ, ਇਸ ਬਾਰੇ ਉਨ੍ਹਾਂ ਦੇ ਟਵੀਟ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2023 'ਚ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਭਾਰਤ 'ਚ ਜੰਗਲ ਰੰਬਲ ਪ੍ਰੋ ਬਾਕਸਿੰਗ ਮੈਚ 'ਚ ਘਾਨਾ ਦੇ ਇਲਿਆਸੂ ਸੁਲੇ ਨੂੰ ਨਾਕਆਊਟ ਕਰਕੇ ਹਰਾਇਆ ਸੀ।

ਦਰਅਸਲ ਦੁਨੀਆ ਦੇ ਆਲ ਟਾਈਮ ਮਹਾਨ ਮੁੱਕੇਬਾਜ਼ ਮਾਈਕ ਟਾਇਸਨ ਨੇ 19 ਸਾਲ ਬਾਅਦ ਰਿੰਗ 'ਚ ਐਂਟਰੀ ਕੀਤੀ ਸੀ। ਉਨ੍ਹਾਂ ਦਾ ਮੈਚ ਟੈਕਸਾਸ ਦੇ ਏਟੀਐਂਡਟੀ ਸਟੇਡੀਅਮ ਵਿੱਚ ਹੋਇਆ। ਟਾਇਸਨ ਦਾ ਸਾਹਮਣਾ 27 ਸਾਲਾ ਅਮਰੀਕੀ ਮੁੱਕੇਬਾਜ਼ ਜੈਕ ਪਾਲ ਨਾਲ ਹੋਇਆ, ਜੋ ਉਸ ਤੋਂ 31 ਸਾਲ ਜੂਨੀਅਰ ਸੀ। ਜੈਕ ਨੇ ਇਹ ਮੈਚ 78-74 ਨਾਲ ਜਿੱਤਿਆ। ਇਸ ਮੈਚ ਨੂੰ ਕਰੋੜਾਂ ਲੋਕਾਂ ਨੇ ਇਕੱਠੇ ਦੇਖਿਆ। ਇਸ ਮੈਚ ਤੋਂ ਬਾਅਦ ਵਿਜੇਂਦਰ ਦਾ ਟਵੀਟ ਸਾਹਮਣੇ ਆਇਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement